ਗੁਰੂ ਰਵਿਦਾਸ ਜੀ ਦੇ ਨਾਮ ਤੇ ਨਵੇਂ ਗੁਰੂ ਘਰ ਉਸਾਰਨ ਤੇ ਨਿਜੀ ਜਮੀਨ ਹੱੜਪਨ ਤਹਿਤ ਆਦਿ ਧਰਮ ਵਲੋਂ ਬਰਨਾਲਾ ਚ ਪ੍ਰੈਸ ਕਾਨਫਰੰਸ


 ਬਰਨਾਲਾ 3,ਜੁਲਾਈ /ਕਰਨਪ੍ਰੀਤ ਧੰਦਰਾਲ /-ਆਲ ਇੰਡੀਆ ਆਦਿ ਧਰਮ ਮਿਸਨ ਰਜਿਸਟਰ ਵਲੋਂ ਗੁਰਦਵਾਰਾ ਗੁਰੂ ਰਵਿਦਾਸ ਜੀ ਜੋੜੇ ਦਰਵਾਜੇ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ 1  ਇਸ ਮੌਕੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਸਿੰਘ ਹੀਰਾ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਕੁਝ ਸਰਾਰਤੀ ਅਨਸਰਾਂ ਵਲੋਂ ਗੁਰੂ ਰਵਿਦਾਸ ਜੀ ਦੇ ਨਾਮ ਤੇ ਨਵੇਂ ਗੁਰੂ ਘਰ ਉਸਾਰਨ ਲਈ ਸਾਡੀ ਨਿਜੀ ਜਮੀਨ ਹੜੱਪਣ ਦੀ ਨੀਅਤ ਨਾਲ ਜੇ ਧੱਕਾ ਕਰਨਗੇ ਤਾਂ ਆਦਿ ਧਰਮ ਚੁੱਪ ਨਹੀਂ ਬੈਠੇਗਾ ! ਉਹਨਾਂ ਦੱਸਿਆ ਕਿ ਇਹ ਜਮੀਨ ਜੋ ਕਿ ਪੂਨਮ ਹੀਰਾ ਅਤੇ ਅਸ਼ਵਨੀ ਕੁਮਾਰ .ਚੰਨਣ ਕੌਰ ,ਰਾਮ ਆਸਰਾ ,ਰਤਨ ਚੰਦ,ਵਿਜੇ ਕੁਮਾਰ ,ਸੁਰਿੰਦਰ ਕੁਮਾਰ ,ਸਮੇਤ ਹੋਰ ਕਈ ਦੇ ਨਾਮ 113  ਕਨਾਲ ਰਕਬਾ ਹੈ ਜਿੱਥੇ ਜਬਰਦਸਤੀ ਗੁਰੂਘਰ ਦੀ ਉਸਾਰੀ ਕਰਨ ਦੀ ਤੱਕ ਵਿਚ ਹਨ ਤੇ ਲੋਕਾਂ ਨੂੰ ਭੜਕਾ ਕੇ ਸਾਡਾ ਅਕਸ ਖਰਾਬ ਕਰ ਰਹੇ ਹਨ ! ਇਸ ਮੌਕੇ ਆਦਿ ਧਰਮ ਦੇ  ਸਮੁੱਚੀ ਪੰਜਾਬ  ਸਮਾਜ ਵਲੋਂ ਵਲੋਂ ਇਸ ਧੱਕੇ ਨੂੰ ਰੋਕਣ ਲਈ ਜਲਦ ਸੜਕਾਂ ਤੇ ਉਤਰਨਗੇ ! ਇਸ ਮੌਕੇ ਕੌਮੀ ਪ੍ਰਧਾਨਜਗਤਾਰ ਸਿੰਘ  ਬਰਨਾਲਾ ,ਰਾਜਾ ਸਿੰਘ ਹੰਡਿਆਇਆ, ਅਮਿਤ ਕੁਮਾਰ ਪਾਲ ,ਤੇ ਬੀਬੀ ਪੂਨਮ ਹੀਰਾ ਸ਼ਾਮਿਲ ਸਨ !

Post a Comment

0 Comments