ਘੱਟ ਗਿਣਤੀ ਕਮਿਸ਼ਨ ਦੇ ਦੋ ਮੈਂਬਰਾਂ ਨੇ ਕੀਤਾ ਅੰਮ੍ਰਿਤਸਰ ਜੇਲ੍ਹ ਦਾ ਦੌਰਾ



ਅੰਮ੍ਰਿਤਸਰ 11 ਜੁਲਾਈ (ਲਖਵੀਰ ਵਾਲੀਆ) :-  ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਦੋ ਮੈਂਬਰੀ 'ਵਫਦ' ਵਿੱਚ ਸ਼ਾਮਲ ਜਨਾਬ ਲਾਲ ਹੁਸੈਨ ਅਤੇ ਸ਼੍ਰੀ ਸੁਭਾਸ਼ ਬੋਬਾ ਨੇ ਅੱਜ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕੀਤਾ। ਇਸ ਮੌਕੇ ਜਨਾਬ ਲਾਲ ਹੁਸੈਨ ਅਤੇ ਸੁਭਾਸ਼ ਥੋਬਾ ਨੇ ਮੁਸਲਿਮ ਕੈਦੀਆਂ ਅਤੇ ਹਵਾਲਾਤੀਆਂ ਨਾਮ ਮਿਲ ਕੇ ਈਦ ਅਦਹਾਂ ਦੀ ਮੁਬਾਰਕਬਾਦ ਦਿੱਤੀ ਅਤੇ ਮਿਠਾਈ ਤੋਹਫੇ ਵਜੋਂ ਭੇਟ ਕੀਤੀ।

ਇਸ ਤੋਂ ਬਾਦ ਜੇਲ੍ਹ ਦੀ ਚਰਚ ਕਮੇਟੀ ਦੇ ਵਫ਼ਦ ਨੇ ਕਮਿਸ਼ਨ  ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਿਲਾਂ  ਤੋਂ ਕਮਿਸ਼ਨ ਨੂੰ ਜਾਣੂ ਕਰਵਾਇਆ ਸ਼੍ਰੀ ਲਾਲ ਹੁਸੈਨ ਅਤੇ ਸ਼੍ਰੀ ਸੁਭਾਸ਼ ਥੋਬਾ ਨੇ ਜਿਲਾ ਜੇਲ੍ਹ ਪ੍ਰਸ਼ਾਸ਼ਨ ਦੀ ਸਵਾਗਤੀ ਕਮੇਟੀ ਵਿੱਚ ਸ਼ਾਮਿਲ ਸਹਾਇਕ ਸੁਪਰਡੈਂਟ ਜੇਲ੍ਹ ਸ਼ੈਮੂਆਲ ਜੋਤੀ,ਡਿਪਟੀ ਸੁਪਰਡੈਂਟ ਜੇਲ੍ਹ ਰਾਜਾ ਨਵਦੀਪ ਸਿੰਘ ਨਾਲ ਜੇਲ੍ਹ ਪ੍ਰਸ਼ਾਸ਼ਨਕ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਮੁਸਲਿਮ ਸਮਾਜ ਦੇ ਨਾਲ ਸਬੰਧਿਤ ਕੈਦੀਆਂ ਅਤੇ ਹਵਾਲਾਤੀਆਂ ਲਈ ਮਸਜਿਦ ਦਾ ਢੁਕਵਾਂ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ।

ਇਸ ਮੌਕੇ ਫਰਜੀ ਕੇਸਾਂ ਨਾਲ ਸਬੰਧਤ ਹਵਾਲਾਤੀਆਂ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਸਹਿਮਤੀ ਬਣੀ।

ਬਹੁ ਗਿਣਤੀ ਹਵਾਲਾਤੀਆਂ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣੇ ਪੱਖ ਰੱਖੇ। ਇਸ ਮੌਕੇ ਲਾਲ ਹੁਸੈਨ ਦੇ ਪੀਆਰੳ ਸ੍ਰ ਸਤਨਾਮ ਸਿੰਘ ਗਿੱਲ, ਸ਼੍ਰੀ ਦਲਮੀਰ ਹੁਸੈਨ ਬਿਹਾਰੀਪੁਰ,ਕੁਲਵੰਤ ਮਸੀਹ, ਟੋਨੀ ਪ੍ਰਧਾਨ ਆਦਿ ਹਾਜ਼ਰ ਸਨ।

Post a Comment

0 Comments