ਸਸਸ ਸਮਾਰਟ ਸਕੂਲ ਭੈਣੀ ਬਾਘਾ 'ਚ ਲਗਾਇਆ ਗਿਆ ਵਿਸ਼ੇਸ਼ ਗਣਿਤ ਮੇਲਾ।

 ਸਸਸ ਸਮਾਰਟ ਸਕੂਲ ਭੈਣੀ ਬਾਘਾ 'ਚ ਲਗਾਇਆ ਗਿਆ ਵਿਸ਼ੇਸ਼ ਗਣਿਤ ਮੇਲਾ।

ਸਕੂਲ ਦੀ ਇੰਚਾਰਜ਼ ਮੈਡਮ ਯੋਗਿਤਾ ਜੋਸ਼ੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਨਿਖਾਰੀ ਆਪਣੀ ਪ੍ਰਤਿਭਾ।


ਪੰਜਾਬ ਇੰਡੀਆ ਨਿਊਜ਼ ਬਿਊਰੋ 

ਚੰਡੀਗੜ੍ਹ, 29 ਜੁਲਾਈ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀਬਾਘਾ ਜ਼ਿਲ੍ਹਾ ਮਾਨਸਾ ਵਿਖੇ ਗਣਿਤ ਮੇਲਾ ਲਗਾਇਆ ਗਿਆ। ਸਕੂਲ ਇੰਚਾਰਜ ਸ੍ਰੀਮਤੀ ਯੋਗਿਤਾ ਜੋਸ਼ੀ ਨੇ ਇਸ ਮੈਥ ਮੇਲੇ ਦੀ ਰੀਬਨ ਕਟਾਈ ਰਸਮ ਨਾਲ ਸ਼ੁਰੂਆਤ  ਕੀਤੀ। ਮੈਥ ਅਧਿਆਪਕ ਸ੍ਰੀਮਤੀ ਸੁਸ਼ਮਾ, ਸ੍ਰੀਮਤੀ ਮੰਜੂ ਬਾਲਾ, ਸ਼੍ਰੀਮਤੀ ਦੀਪੂ ਰਾਣੀ ਅਤੇ ਮੈਡਮ  ਸੁਖਵੀਰ ਕੌਰ ਦੁਆਰਾ ਇਸ ਮੈਥ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਛੇਵੀਂ ਤੋਂ ਦਸਵੀਂ ਜਮਾਤ  ਦੇ ਲਗਭਗ ਸਾਰੇ ਹੀ ਵਿਦਿਆਰਥੀਆਂ ਨੇ ਹਿੱਸਾ ਲਿਆ । ਵਿਦਿਆਰਥੀਆਂ ਦੁਆਰਾ ਮੈਥ ਅਧਿਆਪਕਾਂ ਦੀ ਅਗਵਾਈ ਹੇਠ  ਮੈਥ ਦੀਆਂ ਕਿਰਿਆਵਾਂ ਸਬੰਧੀ ਚਾਰਟ ਅਤੇ ਮਾਡਲ ਬਣਾ ਕੇ ਉਸ ਦੀ ਪੇਸ਼ਕਾਰੀ ਕੀਤੀ ਗਈ। ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮੇਂ ਸਿਰ ਮੇਲੇ ਵਿੱਚ ਜਾ ਕੇ ਇਸ ਦਾ ਲਾਭ ਉਠਾਇਆ। ਅੰਤ ਵਿਚ ਮੈਡਮ ਸੁਖਵੀਰ ਕੌਰ ਦੁਆਰਾ ਸਾਰੇ ਅਧਿਆਪਕਾਂ ਅਤੇ ਮਾਪਿਆਂ ਦਾ   ਧੰਨਵਾਦ ਕੀਤਾ ਗਿਆ। ਸਾਰੇ ਅਧਿਆਪਕਾਂ ਦੁਆਰਾ ਇਸ ਮੇਲੇ ਲਈ ਫੀਡਬੈਕ ਵੀ ਦਿੱਤੀ ਗਈ।

Post a Comment

0 Comments