ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਚੱਕਾ ਜਾਮ ਦੇ ਸੱਦੇ ਤਹਿਤ ਮਾਨਸਾ ਰੇਲਵੇ ਸਟੇਸ਼ਨ ਉੱਪਰ ਧਰਨਾ ਲਗਾਇਆ

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਚੱਕਾ ਜਾਮ ਦੇ ਸੱਦੇ ਤਹਿਤ ਮਾਨਸਾ ਰੇਲਵੇ ਸਟੇਸ਼ਨ ਉੱਪਰ  ਧਰਨਾ ਲਗਾਇਆ 


ਮਾਨਸਾ 31 ਜੁਲਾਈ (ਗੁਰਜੀਤ ਸ਼ੀਹ)
ਕਿਸਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਚੱਕਾ ਜਾਮ ਦੇ ਸੱਦੇ ਤਹਿਤ ਮਾਨਸਾ ਰੇਲਵੇ ਸਟੇਸ਼ਨ ਉੱਪਰ ਵੀ ਧਰਨਾ ਲਗਾਇਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮਾਨਸਾ ਦੇ ਜ਼ਿਲਾ ਜਨਰਲ ਸਕੱਤਰ ਜਗਸੀਰ ਸਿੰਘ ਜੱਗੀ ਦੇ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰਾਂ ਨੇ ਧਰਨੇ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਲਗਾਤਾਰ ਐਮ.ਐਸ.ਪੀ. ਗਾਰੰਟੀ ਕਾਨੂੰਨ ਸਮੇਤ ਦਿੱਲੀ ਅੰਦੋਲਨ ਦੀਆਂ ਬਾਕੀ ਮੰਗਾਂ ਤੋਂ ਭੱਜ ਰਹੀ ਹੈ। ਕੇਂਦਰ ਵੱਲੋਂ ਗਠਿਤ ਕੀਤੀ ਕਮੇਟੀ ਵਿੱਚ ਪੰਜਾਬ ਦੇ ਕਿਸੇ ਮੈਂਬਰ ਨੂੰ ਸ਼ਾਮਲ ਨਾਂ ਹੋਰ ਵੀ ਸ਼ੱਕੀ ਹੈ ਇਸੇ ਕਰਕੇ ਜਥੇਬੰਦੀ ਇਸ ਕਮੇਟੀ ਨੂੰ ਮੁੱਢੋਂ ਨਕਾਰਦੀ ਹੈ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂ ਨੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਨਾਂ ਦੇਣ ਕਰਕੇ ਵੀ ਕੇਂਦਰ ਦੀ ਨੀਅਤ ਤੇ ਸਵਾਲ ਚੁੱਕੇ। ਇਸ ਧਰਨੇ ਵਿੱਚ ਜ਼ਿਲਾ ਆਗੂ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸ਼ਿੰਦਰ ਸਿੰਘ, ਕੁਲਦੀਪ ਸਿੰਘ ਕੀਪਾ, ਗੁਰਦਾਸ ਸਿੰਘ, ਜੁਗਰਾਜ ਸਿੰਘ, ਰੁਪਿੰਦਰ ਸਿੰਘ, ਬਿੱਟੂ ਸਿੰਘ, ਲਵਲੀ ਸਿੰਘ ਸਮੇਤ ਕਾਫ਼ੀ ਵਰਕਰ ਹਾਜ਼ਰ ਸਨ।

Post a Comment

0 Comments