ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਰਨਾਲਾ ਸ਼ਹਿਰ ਲਈ ਡੇਢ ਕਰੋੜ ਦੇ ਜਲ ਸਪਲਾਈ ਪ੍ਰਾਜੈਕਟ ਦਾ ਆਗਾਜ਼

 ਵਾਰਡ ਨੰਬਰ 25 ’ਚ ਟਿਊਬਵੈਲ ਦਾ ਕੀਤਾ ਉਦਘਾਟਨ  ਸੀਵਰੇਜ ਬੋਰਡ ਰਾਹੀਂ ਲਾਏ ਜਾਣਗੇ 6 ਟਿਊਬਵੈੱਲ; -


ਬਰਨਾਲਾ,7 ,ਜੁਲਾਈ /ਕਰਨਪ੍ਰੀਤ ਧੰਦਰਾਲ/-
ਬਰਨਾਲਾ ਸ਼ਹਿਰ ਵਾਸੀਆਂ ਨੂੰ ਹੁਣ  ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸ਼ਹਿਰ ’ਚ ਜਲ ਸਪਲਾਈ ਨੂੰ ਬਿਹਤਰ ਬਣਾਉਣ ਲਈ ਡੇਢ ਕਰੋੜ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 25 ਬਾਬਾ ਦੀਪ ਸਿੰਘ ਨਗਰ ’ਚ ਟਿਊਬਵੈਲ ਦਾ ਉਦਘਾਟਨ ਕਰਨ ਮੌਕੇ ਕੀਤਾ।

      ਉਨਾਂ ਦੱੱਸਿਆ ਕਿ ਸੀਵਰੇਜ ਬੋਰਡ ਦੇ ਡੇਢ ਕਰੋੜ ਦੇ ਪ੍ਰਾਜੈਕਟ ਨਾਲ ਸ਼ਹਿਰ ਦੇ ਵੱਖ ਵੱਖ ਵਾਰਡਾਂ ’ਚ ਪਾਣੀ ਦੀ ਸਪਲਾਈ ਤੇਜ਼ ਕਰਨ ਲਈ 6 ਟਿਊਬਵੈਲ ਲਾਏ ਜਾਣੇ ਹਨ। ਉਨਾਂ ਦੱੱਸਿਆ ਕਿ ਇਸ ਤੋਂ ਪਹਿਲਾਂ ਅਨਾਜ ਮੰਡੀ ਨੇੜੇ ਟਿਊਬਵੈਲ ਲਾਇਆ ਜਾ ਚੁੱਕਾ ਹੈ ਅਤੇ 2 ਟਿਊਬਵੈੱਲ ਆਉਦੇ 15 ਦਿਨਾਂ ਅੰਦਰ ਲਗਾ ਦਿੱੱਤੇ ਜਾਣਗੇ ਅਤੇ ਬਾਕੀ 2 ਵੀ ਛੇਤੀ ਸੀਵਰੇਜ ਬੋਰਡ ਵੱਲੋਂ ਲਾਏ ਜਾਣਗੇ, ਜਿਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਅਤੇ ਹਰ ਖੇਤਰ ਨੂੰ ਧਿਆਨ ਵਿਚ ਰੱਖਦੇ ਹੋਏ ਸਹੂਲਤਾਂ ਅਤੇ ਸਕੀਮਾਂ ਦਾ ਲਾਭ ਮੁਹੱਈਆ ਕਰਾ ਰਹੀ ਹੈ ਅਤੇ ਖਾਸ ਕਰ ਕੇ ਬਰਨਾਲਾ ਵਾਸੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।  

                              ਸ. ਮੀਤ ਹੇਅਰ ਨੇ ਆਖਿਆ ਕਿ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿਚ ਮੁਢਲੀਆਂ ਸਹੂਲਤਾਂ ਦੇ ਨਾਲ ਨਾਲ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੀਵਰੇਜ ਬੋਰਡ ਦੇ ਐਸਡੀਓ ਰਜਿੰਦਰ ਗਰਗ ਨੇ ਦੱੱਸਿਆ ਕਿ ਇਸ ਤੋਂ ਪਹਿਲਾਂ 31 ਵਾਰਡਾਂ ਵਿਚ 31 ਟਿਊਬਵੈਲ ਸਨ, ਜਿਨਾਂ ਦੀ ਗਿਣਤੀ ਹੁਣ 33 ਹੋ ਗਈ ਹੈ ਅਤੇ ਬਾਕੀ 4 ਆਉਦੇ ਦਿਨੀਂ ਲਗਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਸੀ ਕੰੰਵਲਜੀਤ ਕੌਰ ਸੀਤਲ, ਐਮ.ਸੀ ਰੁਪਿੰਦਰ ਸਿੰਘ ਸੀਤਲ, ਪਰਮਿੰਦਰ ਸਿੰਘ ਭੰਗੂ, ਹਰਿੰਦਰ ਧਾਲੀਵਾਲ, ਰਾਮ ਤੀਰਥ ਮੰਨਾ ਤੇ ਸੁਰਿੰਦਰ ਸਿੰਘ ਜੇਈ ਹਾਜ਼ਰ ਸਨ।

Post a Comment

0 Comments