ਸਿਵਲ ਸਰਜਨ ਨੇ ਮਹੁੱਲਾ ਕਲੀਨਿਕ ਦਾ ਲਿਆ ਜਾਇਜ਼ਾ*

ਸਿਵਲ ਸਰਜਨ ਨੇ ਮਹੁੱਲਾ ਕਲੀਨਿਕ ਦਾ ਲਿਆ ਜਾਇਜ਼ਾ


ਮੋਗਾ: 25 ਜੁਲਾਈ {ਕੈਪਟਨ ਸੁਭਾਸ਼ ਚੰਦਰ ਸ਼ਰਮਾ} := ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਪੰਜਾਬ ਭਰ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਲਈ ਅਤੇ ਲੋਕ ਹਿੱਤਾਂ ਲਈ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ। ਇਸੇ ਕੜੀ ਦੌਰਾਨ ਜਿਲਾ ਮੋਗਾ ਅੰਦਰ ਵੀ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ। ਮੋਗਾ ਚ ਲੰਢੇ ਕੇ ਵਿਖੇ ਮੁਹੱਲਾ ਕਲੀਨਿਕ ਦੀ ਤਿਆਰੀ ਦਾ ਜਾਇਜਾ ਲੈਂਦੇ ਹੋਏ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਕਿਹਾ ਕਿ ਜਿਲੇ ਅੰਦਰ ਮਹੁੱਲਾ ਕਲੀਨਿਕ ਦੀ ਪੁਰਜੋਰ ਤਿਆਰੀ ਚੱਲ ਰਹੀ ਹੈ ਜਿਸ ਵਿੱਚ ਕੋਈ ਵੀ ਕਮੀ ਨਹੀ ਰਹਿਣ  ਦਿਤੀ ਜਾਵੇਗੀ। ਇਸ ਮਹੁੱਲਾ ਕਲੀਨਿਕ ਵਿੱਚ ਸਟਾਫ ਅਤੇ ਦਵਾਈਆਂ ਦੀ ਘਾਟ ਨਹੀਂ ਰਹਿਣ ਦਿਤੀ ਜਾਵੇਗੀ। ਇਹ ਮਹੱਲਾ ਕਲੀਨਿਕ ਪੂਰੀਆਂ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਕਲੀਨਿਕ ਵਿੱਚ ਆਮ ਲੋਕਾਂ ਨੂੰ ਦਵਾਈਆਂ ਅਤੇ ਮੁਢਲੇ ਇਲਾਜ ਬਿਲਕੁੱਲ ਮੁਫਤ ਹੋਣਗੇ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਤੇ ਡਾ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ , ਡਾ ਸੁਖਜਿੰਦਰ ਸਿੰਘ ਐਸ ਐਮ ਓ ਢੁਡੀਕੇ, ਵਿਨੇਸ਼ ਨਾਗਪਾਲ ਡੀ ਪੀ ਐਮ ਮੋਗਾ, ਲਖਵਿੰਦਰ ਸਿੰਘ ਕੈਥ ਬੀ ਈ ਈ ਅਤੇ ਅੰਮ੍ਰਿਤ ਸ਼ਰਮਾ ਜਿਲਾ ਬੀ ਸੀਸੀ ਕੋਆਰਡੀਨੇਟਰ ਵੀ ਹਾਜਰ ਸਨ।

Post a Comment

0 Comments