ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਕਰਵਾਏ ਮੁਕਾਬਲਿਆਂ ਵਿੱਚ ਸੈਕੜੇ ਸਿੱਖ ਨੋਜਵਾਨਾਂ ਅਤੇ ਬੱਚਿਆਂ ਨੇ ਕੀਤੀ ਸ਼ਮੂਲੀਅਤ ।

 


ਮੱਖੂ,4 ਜੁਲਾਈ(ਹਰਜਿੰਦਰ ਸਿੰਘ ਕਤਨਾ)-ਉੱਘੇ  ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਅਧੀਨ ਕੰਮ ਕਰ ਰਹੀ  ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਪੱਟੀ  ਵੱਲੋਂ ਮੱਖੂ ਦੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖੀ ਅਤੇ ਗੁਰਬਾਣੀ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲੇ ਤਹਿਤ ਮੱਖੂ ਵਿੱਚ 24 ਜੂਨ ਤੋਂ ਦਸਤਾਰ ਅਤੇ ਦੁਮਾਲਾ ਸਜਾਉਣ ਤੋਂ ਇਲਾਵਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਸੀ।ਕੈਂਪ ਦੇ ਆਖਰੀ ਦਿਨ ਮੱਖੂ ਦੇ ਗੁਰਦੁਆਰਾ ਬਾਬਾ ਬਾਠਾਂ ਵਾਲਾ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ  ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ। ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।ਇਸ ਮੁਕਾਬਲੇ ਵਿੱਚ ਸੋ ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਉਚੇਚੇ ਤੌਰ ਤੇ ਬਾਬਾ ਸ਼ਿੰਦਰ ਸਿੰਘ ਜੀ ਫਤਿਹਗੜ੍ਹ ਸਭਰਾ, ਬਾਬਾ ਅਵਤਾਰ ਸਿੰਘ ਜੀ, ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੁੱਜਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।ਇਸ ਮੌਕੇ ਬਾਡੀ ਬਿਲਡਰ ਭੁਪਿੰਦਰ ਸਿੰਘ ਵਰਲਡ ਚੈਂਪੀਅਨ ਸਿੰਘਾਪੁਰ ਜੈਤੂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 

 ਪੰਜ ਤੋਂ ਵੀਹ ਸਾਲ ਤੱਕ ਦੇ ਬੱਚਿਆਂ ਅਤੇ ਨੋਜਵਾਨ ਲੜਕੇ ਲੜਕੀਆਂ ਵਿਚਕਾਰ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਨੌਜਵਾਨਾਂ ਨੇ ਭਾਗ ਲਿਆ।

ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ,ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਧਾਨ ਸੰਤੋਖ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਕੈਂਪ ਵਿੱਚ ਲੜਕੀਆਂ ਵਿਚਕਾਰ ਦੁਮਾਲਾ ਅਤੇ ਲੜਕਿਆਂ ਵਿਚਕਾਰ ਦਸਤਾਰ, ਦੁਮਾਲਾ ਸਜਾਉਣ ਦੇ ਮੁਕਾਬਲੇ ਹੋਏ। ਉਨ੍ਹਾਂ ਕਿਹਾ ਕਿ ਵੱਖ ਵੱਖ ਉਮਰ ਦੇ ਵਰਗਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਵਿੱਚੋ ਪਹਿਲੇ  ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲਿਆਂ ਨੂੰ ਸ਼ੀਲਡਾਂ ਅਤੇ ਮੈਡਲ ਦਿੱਤੇ ਗਏ ਅਤੇ ਇਸ ਤੋਂ ਇਲਾਵਾ ਕੈਂਪ ਵਿੱਚ ਸ਼ਾਮਲ ਹੋਏ ਹਰ ਸਿਖਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ,ਮੀਡੀਆ ਕਰਮੀਆਂ ਅਤੇ ਸਿਖਲਾਈ ਟੀਮ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੋਕੇ ਮੱਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਗੁਰਚਰਨ ਸਿੰਘ ਜੀ ਪੀਰ ਮੁਹੰਮਦ,ਮਨਦੀਪ ਸਿੰਘ ਘੋਲੀਆ ,ਭਾਈ ਸੁਖਵੰਤ ਸਿੰਘ ਮੱਖੂ, ਮੈਡਮ ਜਸਪ੍ਰੀਤ ਕੌਰ ਯੂ ਐੱਸ ਏ, ਮਨਜਿੰਦਰ ਸਿੰਘ ਐਮ ਡੀ ਗੋਲਡਨ  ਐਜੂਕੇਸ਼ਨ, ਹਰਭਜਨ ਸਿੰਘ ਕਾਹਲੋਂ ਐਮ ਡੀ ਬੀ ਸੀ ਇੰਟਰਨੈਸ਼ਨਲ ਸਕੂਲ ,ਕ੍ਰਾਤੀਕਾਰੀ ਨੋਜਵਾਨ ਦਲ ਮਖੂ, ਰਜਿੰਦਰ ਸਿੰਘ,ਜਤਿੰਦਰ ਸਿੰਘ,ਕਿਰਨ ਪੇਂਟਰ, ਜਗਸੀਰ ਸਿੰਘ ਜ਼ੀਰਾ,ਮਨਪ੍ਰੀਤ ਸਿੰਘ , ਸ਼ਹੀਦ ਭਾਈ ਤਾਰੂ ਸਿੰਘ ਜੀ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਭਾਈ ਸੰਤੋਖ ਸਿੰਘ ਪ੍ਰਧਾਨ,ਪ੍ਰੋ ਗੁਰਸੇਵਕ ਸਿੰਘ ਬੋਪਾਰਾਏ,ਭਾਈ ਸੁਖਪਾਲ ਸਿੰਘ ਠੱਠਾ,ਭਾਈ ਜਗਜੀਤ ਸਿੰਘ ਅਹਿਮਦਪੁਰ,ਦਸਤਾਰ ਕੋਚ ਹਰਪ੍ਰੀਤ ਸਿੰਘ ਪੱਟੀ, ਹਰਪ੍ਰੀਤ ਸਿੰਘ ਦਸਤਾਰ ਕੋਚ,ਸੁਖਬੀਰ ਸਿੰਘ ਪ੍ਰਚਾਰਕ, ਸੰਦੀਪ ਸਿੰਘ ਦਸਤਾਰ ਕੋਚ, ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਹਰਪ੍ਰੀਤ ਸਿੰਘ ਬੱਬਲੂ ਹੈਲਪਿੰਗ ਹੈਂਡ ਜ਼ੀਰਾ, ਜਸ਼ਨਪ੍ਰੀਤ ਸਿੰਘ ਪੱਟੀ,ਨਿੰਦਰਪਾਲ ਸਿੰਘ ਹਾਜ਼ਰ ਸਨ।

Post a Comment

0 Comments