ਸਿੱਖਿਆ ਮੰਤਰੀ ਮੀਤ ਹੇਅਰ ਨੇ ਕੌਂਸਲਰ ਜੋਂਟੀ ਮਾਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ


 ਬਰਨਾਲਾ 2,ਜੁਲਾਈ /ਕਰਨਪ੍ਰੀਤ ਧੰਦਰਾਲ /-ਬਰਨਾਲਾ ਦੇ ਵਾਰਡ ਨੰਬਰ 6 ਤੋਂ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਦੇ ਪਿਤਾ ਤੇ ਮਨਕੀਰਤ ਸਿੰਘ ਮਾਨ ਦੇ ਦਾਦਾ ਸ. ਗੁਰਮੇਲ ਸਿੰਘ ਮਾਨ 76 ਸਾਲ ਦੀ ਉਮਰ 'ਚ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾਕਹਿ ਗਏ ਸਨ। ਇਸ ਦੁੱਖ ਦੀ ਘੜੀ 'ਚ ਕੌਂਸਲਰ ਜੌਂਟੀ ਮਾਨ ਦੇ ਘਰ  ਸ਼ਿਰਕਤ ਕਰਦਿਆਂ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸ. ਗੁਰਮੇਲ ਸਿੰਘ ਮਾਨ ਬਹੁਤ ਹੀ ਨੇਕ ਵਿਚਾਰਾਂ ਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਦੀ ਅਚਨਚੇਤ ਮੌਤ ਕਾਰਨ ਪਰਿਵਾਰ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਜੌਂਟੀ ਮਾਨ ਬਹੁਤ ਹੀ ਸੂਝਵਾਨ ਤੇ ਇਮਾਨਦਾਰ ਆਗੂ ਹਨ ਤੇ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹੈ, ਜੋ ਹਰ ਸਮੇਂ ਆਪਣੇ ਵਾਰਡ ਵਾਸੀਆਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ। ਪਾਰਟੀ ਨੂੰ ਅਜਿਹੇ ਆਗੂਆਂ 'ਤੇ ਹਮੇਸ਼ਾ ਮਾਣ ਰਹੇਗਾ। ਇਸ ਮੌਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐੱਸ.ਡੀ ਹਸਨਪ੍ਰਰੀਤ ਭਾਰਦਵਾਜ, ਯੂਥ ਆਗੂ ਪਰਮਿੰਦਰ ਭੰਗੂ, ਹਰਦੇਵ ਜਾਗਲ, ਵਿੱਕੀ ਵਾਲਮੀਕਿ, ਹਰਦੀਪ ਜਾਗਲ, ਵਿਨੈ ਐੱਮ.ਸੀ, ਗੁਰਨੈਬ ਠੇਕੇਦਾਰ, ਬਿੰਦਰ ਸੰਧੂ, ਜਸਬੀਰ ਵਿੱਕੀ ਡੀ.ਜੇ, ਗੁਰਪ੍ਰਰੀਤ ਸਿੰਘ, ਪੱਪੂ ਮਾਨ, ਜਸਬੀਰ ਮਾਨ, ਚਮਕੌਰ ਸਿੰਘ ਵਿੱਕੀ, ਮਨਕੀਰਤ ਮਾਨ, ਅਮਨ ਕਾਲਾ, ਬਲਰਾਜ ਬੱਲੀ, ਗੁਰਜੀਤ ਕੰਗ, ਬੱਲੀ ਕਰਮਗੜ੍ਹ ਵਾਲੇ, ਚੰਦ ਸਰਪੰਚ ਮਾਨਾ ਪਿੰਡੀ, ਚਮਕੌਰ ਘੁਮਾਣ, ਨਿੰਦਰ ਮਾਨ ਆਦਿ ਹਾਜ਼ਰ ਸਨ।

Post a Comment

0 Comments