ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਜਿਲ੍ਹੇ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ

 ਜਿਮਨੀ ਚੋਣ ਵਿਚਾਰ ਚਰਚਾ ਕੀਤੀ, ਚੋਣ ਦੌਰਾਨ ਸਹਿਯੋਗ ਲਈ ਕੀਤਾ ਧੰਨਵਾਦ


ਬਰਨਾਲਾ.4ਜੁਲਾਈ  /-ਕਰਨਪ੍ਰੀਤ ਧੰਦਰਾਲ  /-ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਤੋਂ ਬਾਅਦ ਅੱਜ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਜਿਲ੍ਹੇ ਨਾਲ ਸਬੰਧਤ ਭਾਰਤੀ ਜਨਤਾ ਪਾਰਟੀ ਦੀ ਲੀਡਰਸਿਪ, ਪਾਰਟੀ ਦੇ ਵਰਕਰਾਂ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਜਿਮਨੀ ਚੋਣ ਸਬੰਧੀ ਵਿਚਾਰ ਚਰਚਾ ਹੋਈ, ਉਥੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਮਨੀ ਚੋਣ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਵਾਂਗ ਹੀ ਬਰਨਾਲਾ ਜਿਲ੍ਹੇ ਵਿੱਚ ਵੀ ਭਾਜਪਾ ਨੇ ਪਹਿਲੀ ਚੋਣ ਆਪਣੇ ਦਮ ਤੇ ਲੜੀ ਹੈ। ਬਰਨਾਲਾ ਸ਼ਹਿਰ, ਧਨੌਲਾ, ਹੰਡਿਆਇਆ, ਤਪਾ ਮੰਡੀ, ਭਦੌੜ ਅਤੇ ਕਈ ਪਿੰਡਾਂ ਵਿੱਚ ਭਾਜਪਾ ਨੂੰ ਲੀਡ ਮਿਲੀ ਹੈ। ਜੋ ਪਾਰਟੀ ਲਈ ਸੁੱਭ ਸੰਕੇਤ ਹੈ। ਉਹਨਾਂ ਕਿਹਾ ਕਿ ਇਸ ਚੋਣ ਨੇ ਜਿੱਥੇ ਸਾਡੇ ਹੌਂਸਲੇ ਬੁਲੰਦ ਕੀਤੇ ਹਨ, ਉਥੇ ਚੋਣ ਨੇ ਸੰਕੇਤ ਦਿੱਤੇ ਹਨ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਭਾਜਪਾ ਦਾ ਹੀ ਹੈ। ਉਹਨਾਂ ਕਿਹਾ ਕਿ ਤਿੰਨ ਮਹੀਨੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਭਾਜਪਾ ਲੋਕਾਂ ਲਈ ਇੱਕ ਉਮੀਦ ਵਾਂਗ ਹੈ। ਆਉਣ ਵਾਲੀਆਂ 2024 ਅਤੇ 2027 ਚੋਣਾਂ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਜਪਾ ਲੜੇਗੀ ਅਤੇ ਜਿੱਤਾਂ  ਦਰਜ਼ ਕਰੇਗੀ। ਪਰ ਉਸਤੋਂ ਪਹਿਲਾਂ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜਬੂਤ ਕੀਤਾ ਜਾਵੇਗਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਸ਼ਹਿਰ, ਕਸਬੇ, ਪਿੰਡ ਅਤੇ ਬੂਥ ਪੱਧਰ ਤੱਕ ਪਾਰਟੀ ਦਾ ਵਿਸਥਾਰ ਕੀਤਾ ਜਾਵੇਗਾ। ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂੰ ਕਰਵਾ ਕੇ ਪਾਰਟੀ ਨਾਲ ਜੋੜਿਆ ਜਾਵੇਗਾ ਤਾਂ ਕਿ ਆਉਣ ਵਾਲੇ ਨਤੀਜੇ ਪਾਰਟੀ ਲਈ ਸ਼ਾਨਦਾਰ ਹੋਣ। ਉਹਨਾਂ ਜਿਮਨੀ ਚੋਣ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਸਹਿਯੋਗ ਅਤੇ ਯੋਗਦਾਨ ਪਾਉਣ ਲਈ ਸਾਰੀ ਭਾਜਪਾ ਦੀ ਜਿਲ੍ਹਾ ਲੀਡਰਸਿਪ, ਪੰਜਾਬ ਲੋਕ ਕਾਂਗਰਸ, ਸ੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਸਮੂਹ ਆਪਣੇ ਸਮਰੱਥਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਪਹਿਲਾਂ ਵਾਂਗ ਆਪਣੇ ਲੋਕਾਂ ਦੀ ਸੇੋਵਾ ਵਿੱਚ ਹਾਜ਼ਰ ਰਹਿਣਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਬੀਜੇਪੀ ਯਾਦਵਿੰਦਰ ਸ਼ੰਟੀ, ਨੀਰਜ ਜਿੰਦਲ ਐਮਸੀ, ਨਰਿੰਦਰ ਗਰਗ ਨੀਟਾ, ਮੰਗਲ ਦੇਵ, ਗੁਰਜਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਬਾਵਾ, ਰਜਿੰਦਰ ਉਪਲ, ਅਸ਼ੋਕ ਕੁਮਾਰ ਚੇਅਰਮੈਨ, ਗੁਰਦਰਸ਼ਨ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਪੀਐਲਸੀ, ਜੀਵਨ ਧਨੌਲਾ ਚੇਅਰਮੈਨ, ਜਗਤਾਰ ਸਿੰਘ ਜੱਗਾ ਮਾਨ, ਅਸ਼ਵਨੀ ਆਸ਼ੂ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ, ਸਤੀਸ਼ ਜੱਜ, ਧਰਮ ਸਿੰਘ ਫ਼ੌਜੀ ਐਮਸੀ, ਰੂਪੀ ਕੌਰ ਹੰਡਿਆਇਆ, ਹਰਦੀਪ ਸਿੰਘ ਘੁੰਨਸ, ਕੁਲਦੀਪ ਸਿੰਘ ਧਾਲੀਵਾਲ ਜਿਲ੍ਹਾ ਪ੍ਰੀਸ਼ਦ ਮੈਂਬਰ, ਸੋਹਣ ਮਿੱਤਲ, ਜਗਤਾਰ ਸਿੰਘ ਧਨੌਲਾ, ਖੁਸ਼ੀ ਮੁਹੰਮਦ ਐਮਸੀ, ਵਿਨੋਦ ਕੁਮਾਰ ਚੋਬਰ ਸਾਬਕਾ ਐਮਸੀ, ਗਿਆਨ ਚੰਦ ਲੱਕੀ, ਭੋਲੂ ਸਿੰਘ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਚੀਮਾ, ਪਰਮਜੀਤ ਕੌਰ ਚੀਮਾ, ਦਰਸ਼ਨ ਸਿੰਘ ਸਰਪੰਚ ਨੰਗਲ, ਸੁਰਜੀਤ ਸਿੰਘ ਸਰਪੰਚ ਸੇਖਾ, ਕਾਲਾ ਸਿੰਘ ਮੈਂਬਰ, ਸੰਸਾਰ ਸਿੰਘ ਮੈਂਬਰ, ਜਗਮੇਲ ਸਿੰਘ, ਸੰਦੀਪ ਜੇਠੀ, ਸਨੀ ਬਡਬਰ, ਗੁਰਜੰਟ ਸਿੰਘ ਕਰਮਗੜ੍ਹ, ਬੂਟਾ ਸਿੰਘ ਮਾਨ, ਬੂਟਾ ਸਿੰਘ ਸਿੱਧੂ, ਗੁਰਜਿੰਦਰ ਸਿੰਘ ਪੱਪੀ, ਮਨਜਿੰਦਰ ਸਿੰਘ ਸਰਪੰਚ ਕੱਟੂ, ਮਨੋਜ ਕੁਮਾਰ, ਪਰਮਜੀਤ ਸਿੰਘ ਪੰਮਾ ਸਰਪੰਚ, ਸੰਸਾਰ ਸਿੰਘ ਨੰਗਲ, ਹਰਕੇਸ਼ ਸਿੰਘ, ਬਲਜਿੰਦਰ ਸਿੰਘ ਮੈਂਬਰ, ਮਿੱਠੂ ਸਿੰਘ ਮੈਂਬਰ, ਰੌਣਕ ਸਿੰਘ, ਗਗਨ ਸੇਖਾ ਤੋਂ ਇਲਾਵਾ ਹੋਰ ਪਾਰਟੀ ਵਰਕਰ ਹਾਜ਼ਰ ਸਨ।

Post a Comment

0 Comments