ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਹਜਾਰਾਂ ਦੀ ਗਿਣਤੀ ਚ ਜਰੂਰਤਮੰਦਾਂ ਨੂੰ ਮੁਫ਼ਤ ਝੋਲੇ ਵੰਡੇਗਾ

 ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਹਜਾਰਾਂ ਦੀ ਗਿਣਤੀ ਚ ਜਰੂਰਤਮੰਦਾਂ ਨੂੰ ਮੁਫ਼ਤ ਝੋਲੇ ਵੰਡੇਗਾ 

ਪ੍ਰਿੰਸੀਪਲ ਰਾਜਮਹਿੰਦਰ ਦੇ ਇਸ ਉਪਰਾਲੇ ਦੀ ਸਹਿਰੀਆਂ ਤੇਮਨੇਜਮੈਂਟ ਵਲੋਂ ਪੁਰਜ਼ੋਰ ਪ੍ਰਸੰਸ਼ਾ 


ਬਰਨਾਲਾ,31ਜੁਲਾਈ /ਕਰਨਪ੍ਰੀਤ ਕਰਨ/
- ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਦੇ ਉੱਦਮੀ ਸਮਾਜਸੇਵਕ ਪ੍ਰਿੰਸੀਪਲ ਰਾਜਮਹਿੰਦਰ ਸਿੰਘ  ਦੁਆਰਾ ਸਕੂਲ ਪ੍ਰਬੰਧਕ ਕਮੇਟੀ ਦੇ ਮਾਰਗਦਰਸ਼ਨ ਤਹਿਤ ਹਮੇਸ਼ਾਂ ਲੋਕ ਭਲਾਈ ਦੇ ਕਾਰਜ ਕਰਦਿਆਂ ਕਈ ਮਿਸ਼ਾਲਾਂ ਕਾਇਮ ਕੀਤੀਆਂ ਹਨ ਭਾਵੇਂ ਉਹ ਕਰੋਨਾ ਕਾਲ਼ ਸਮੇਂ ਜਰੂਰਤਮੰਦਾਂ ਲਈ ਮੁਫ਼ਤ ਮਾਸਕ ਵੰਡਣ ਦੀ ਗੱਲ ਹੋਵੇ,ਸਕੂਲ ਚ ਪੜ੍ਹਾਈ ਦੇ ਨਾਲ ਵਿਦਿਆਰਥਣਾਂ ਨੂੰ ਹੱਥ ਹੁਨਰ ਤਹਿਤ ਸਿਲਾਈ ,ਕੁਕਿੰਗ ਸਿਖਾਉਣਾ.ਤੇ ਜਿੰਦਗੀ ਚ  ਅੱਗੇ  ਵਧਣ ਦੀ ਪ੍ਰੇਰਨਾ ਦੀ ਗੱਲ ਹੋਵੇ1ਹੁਣ ਤਾਜ਼ਾ ਸਰਕਾਰ ਵਲੋਂ ਸਿੰਗਲ ਯੁਜ ਪਲਾਸਟਿਕ ਮੁਕਤ ਤਹਿਤ ਲਿਫਾਫੇ  ਬੰਦ ਕਰਨ ਤੇ ਤੁਰੰਤ ਇਸਦਾ ਹੱਲ ਲੱਭਦਿਆਂ ਸਮਾਜਸੇਵਾ ਦਾ ਬੀੜਾ ਚੁਕਦਿਆਂ ਆਪਣੇ ਅਸਰ ਰਸੂਖ ਵਰਤਦਿਆਂ ਸਹਿਜੋਗੀ ਸੰਸਥਾਵਾਂ ਦੇ ਸੱਜਣਾ ਨੂੰ ਨਾਲ ਲੈ ਕੇ  ਸ੍ਰੀਮਤੀ ਸ਼ੀਲਾ ਰਾਣੀ ਸਿਲਾਈ ਸੈਂਟਰ ਮਾਸਟਰ ਸੱਤਪਾਲ ਲੁਧਿਆਣਾ ਦੇ ਸਹਿਯੋਗ ਨਾਲ ਸਮੇਂ ਦੀ ਨਬਜ ਪਛਾਣਦਿਆਂ ਸਾਮਾਨ ਪਾਉਣ ਦੇ ਥੈਲੇ ਝੋਲੇ,ਸਕੂਲ ਸਿਲਾਈ ਅਧਿਆਪਕ ਅਤੇ ਵਿਦਿਆਰਥਣਾਂ ਵਲੋਂ ਬਣਾ ਕੇ ਵੱਡੀ ਗਿਣਤੀ ਵਿੱਚ ਜਨਤਾ ਨੂੰ ਵੰਡਣ ਦਾ ਉਪਰਾਲਾ ਕੀਤਾ ਹੈ ! 

                                   ਇਸ ਨੇਕ ਕਾਰਜ ਨੂੰ ਚਾਰ ਚੰਨ ਲਾਉਣ ਲਈ ਵਿਸ਼ੇਸ਼ ਤੋਰ ਤੇ ਪੁੱਜੇ ਮਾਸਟਰ ਸੱਤਪਾਲ ਲੁਧਿਆਣਾ,ਮਨੇਜਮੈਂਟ ਵਲੋਂ ਸੁਖਮਹਿੰਦਰ ਸਿੰਘ ਸੁੱਖੀ ਸੰਧੂ,ਕੇਵਲ ਜਿੰਦਲ,ਸੰਜੀਵ ਸ਼ੋਰੀ,ਅਸ਼ੋਕ ਕੁਮਾਰ ਗਰਗ ਐਮ ਡੀ ਗ੍ਰੀਨਐਵਨਿਊ,ਵਲੋਂ ਥੈਲੇ ਝੋਲਿਆਂ ਦੀ ਘੁੰਡ ਚੁਕਾਈ  ਦੀ ਰਸਮ ਅਦਾ ਕੀਤੀ ਤੇ ਪ੍ਰਿੰਸੀਪਲ ਰਾਜਮਹਿੰਦਰ ਦੇ ਉਸ ਉਪਰਾਲੇ ਦੀ ਪੁਰਜ਼ੋਰ ਪ੍ਰਸੰਸ਼ਾ ਕੀਤੀ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਮਹਿੰਦਰ  ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਈ ਜੁਲਾਈ ਤੋਂ ਸਿੰਗਲ ਯੁਜ ਪਲਾਸਟਿਕ ਤੇ ਪਾਬੰਦੀ ਕਾਰਣ ਬਦਲਾਵ ਨੂੰ ਭਾਮਪਦਿਆਂ ਕੱਪੜੇ ਦੇ ਝੋਲੇ ਬਣਾ ਕੇ ਮੁਫ਼ਤ ਵੰਡੇ ਜਾਣਗੇ ! ਝੋਲੇ ਬਣਾਉਣ ਦੀ ਵਿਧੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਹੁਨਰਮੰਦ ਬਣਾਉਣ ਲਈ ਸਿਲਾਈ ,ਕੁਕਿੰਗ ਸਮੇਤ ਕਈ  ਕੋਰਸ ਸ਼ੁਰੂ ਕੀਤੇ ਹੋਏ ਹਨ ! ਜਿਸ ਵਿੱਚ 9ਵੀਂ.10ਵੀਂ,11 ਵੀਂ ,12ਵੀਂ ਦੀਆਂ ਵਿਦਿਆਰਥਣਾਂ ਵਲੋਂ ਪਿਛਲੇ 15 ਦਿਨਾਂ ਤੋਂ ਰੋਜਾਨਾ ਔਸਤਨ 50 ਤੋਂ 70  ਦੀ ਗਿਣਤੀ ਚ ਬਣਾਇਆ ਜਾ ਰਿਹਾ ਹੈ ਜੋ ਹੁਣ ਜਰਤਮੰਦਾਂ ਦੇ ਹੱਥਾਂ ਤੱਕ ਪੁੱਜਣਗੇ ! ਝੋਲਿਆਂ ਦੇ ਖਰਚੇ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬਾਬੂ ਸੱਤਪਾਲ ਲੁਧਿਆਣਾ ਵਾਲ਼ਿਆਂ ਸਮੇਤ ਸੇਹਰਾ ਦੇ ਦਾਨੀ ਸੱਜਣਾ ਵਲੋਂ  ਕੱਪੜਾ ਮੈਟੀਰੀਅਲ ਦਾ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ੧ ਉਹਨਾਂ ਕਿਹਾ ਕਿ ਪਹਿਲਾਂ ਕਰੋਨਾ ਕਾਲ਼ ਸਮੇਂ ਵੀ ਬੱਚਿਆਂ ਵਲੋਂ ਸਕੂਲ ਵਿੱਚ ਹਜਾਰਾਂ ਮਾਸਕ ਤਿਆਰ ਕੀਤੇ ਗਏ ਸਨ ਜੋ  ਜਰੂਰਤਮੰਦਾਂ ਨੂੰ ਵੰਡੇ ਗਏ ਸਨ ! ਥੈਲਿਆਂ ਨਾਲ ਸਿੰਗਲ ਯੁਜ ਪਲਾਸਟਿਕ  ਦਾ ਖਾਤਮਾ ਤੇ ਵਾਤਾਵਰਨ ਸੁੱਧ ਹੋਵੇਗਾ !     

ਇਸ ਮਕੇ ਜੇ ਈ ਸਲੀਮ, ਰਜਿੰਦਰ ਚੌਧਰੀ,ਮੋਤੀ ਗਰਗ,ਰਿਸ਼ਵਤ ਜੈਨ,ਰਾਜੇਸ਼ ਕੁਮਾਰ ਮੱਪਾ, ਯਸ਼ਪਾਲ ਗਰਗ,ਰਾਜ ਕੁਮਾਰ, ਨਰੇਸ਼ ਬਾਂਸਲ, ਡਾਕਟਰ ਤੇਜਿੰਦਰ ਕੁਮਾਰ, ਭਾਰਤ ਮਿੱਤਲ,ਚਰਨਜੀਤ ਸ਼ਰਮਾ,ਆਦਿ ਹਾਜਿਰ ਸਨ

Post a Comment

0 Comments