ਜਿਲਾ ਸਿਵਲ ਸਰਜਨ ਜਸਵੀਰ ਔਲਖ ਵੱਲੋਂ ਤਿ੍ਵੈਣੀ ਲਗਾ ਕੇ ਹਰਿਆਵਲ ਦਾ ਸੱਦਾ

 


ਬਰਨਾਲਾ, 16 ਜੁਲਾਈ /ਕਰਨਪ੍ਰੀਤ ਧੰਦਰਾਲ /-ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਦਾਨਗੜ ਵਿਖੇ ਤਿ੍ਰਵੈਣੀ ਲਗਾ ਕੇ ਹਰਿਆਵਲ ਦਾ ਸੱਦਾ ਦਿੱਤਾ ਗਿਆ। ਉਨਾਂ ਦੱਸਿਆ ਕਿ ਸਰਕਾਰੀ ਡਾਕਟਰ ਵਜੋਂ 28 ਸਾਲ ਪਹਿਲਾਂ ਸਬ ਸੈਂਟਰ ਦਾਨਗੜ ਵਿਖੇ ਸਿਹਤ ਵਿਭਾਗ ਵਿੱਚ ਉਨਾਂ ਨੇ ਨੌਕਰੀ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਉਨਾਂ ਵੱਲੋਂ ਤਿ੍ਰਵੈਣੀ ਲਗਾਈ ਗਈ ਹੈ।

 ਇਸ ਮੌਕੇ ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਪਣੇ ਅਧੀਨ ਆਉਂਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਾਤਾਵਰਣ ਬਚਾਓ ਤੇ ਹਰਾ ਭਰਾ ਬਣਾਓ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੂਟੇ ਲਗਾਏ ਜਾ ਰਹੇ ਹਨ । ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ 20 ਹਜ਼ਾਰ ਦੇ ਤਕਰੀਬਨ ਬੂਟੇ ਜ਼ਿਲਾ ਹਸਪਤਾਲ ਤੋਂ ਲੈ ਕੇ ਪਿੰਡ ਦੇ ਸਰਕਾਰੀ ਸਬ ਸੈਂਟਰ ਪੱਧਰ ਤੱਕ ਸੁਚਾਰੂ ਰੂਪ ਨਾਲ ਲਗਾਏ ਜਾ ਰਹੇ ਹਨ।

  ਇਸ ਮੌਕੇ ਸਬ ਸੈਂਟਰ ਦਾਨਗੜ ਵਿਖੇ ਬੂਟੇ ਲਗਾਉਣ ਮੌਕੇ ਐਸ.ਐਮ.ਓ. ਧਨੌਲਾ ਡਾ. ਸਤਵੰਤ ਔਜਲਾ, ਪਿੰਡ ਦੇ ਸਰਪੰਚ ਸ. ਗੁਲਾਬ ਸਿੰਘ, ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ, ਬੀ.ਈ.ਈ ਬਲਰਾਜ ਸਿੰਘ, ਜੁਗਰਾਜ ਸਿੰਘ, ਪਰਮਿੰਦਰ ਸਿੰਘ, ਹਰਪਾਲ ਕੌਰ, ਰਾਜੇਸ਼ ਕੁਮਾਰ, ਕਰਮਵੀਰ ਸਿੰਘ ਤੇ ਹੋਰ ਸ਼ਾਮਲ ਸਨ

Post a Comment

0 Comments