*ਸਵਰਨ ਮਹਾਂਸੰਘ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਦੀ ਅਗਵਾਈ ਵਿਚ ਰਾਖਵੇਂਕਰਨ ਨੂੰ ਖਤਮ ਨਾ ਕਰਨ ਸਬੰਧੀ ਡਿਪਟੀ ਕਮਿਸ਼ਨਰ ਫਿਰੋਜਪੁਰ ਨੂੰ ਦਿਤਾ ਗਿਆ ਮੰਗ ਪੱਤਰ*

 


ਫਿਰੋਜ਼ਪੁਰ 11 ਜੁਲਾਈ {ਕੈਲਾਸ਼ ਸ਼ਰਮਾ } := ਸੁਵਰਨ ਮਹਾਂਸੰਘ ਫਾਊਂਡੇਸ਼ਨ ਪੰਜਾਬ ਦੇ ਆਦੇਸ਼ ਅਨੁਸਾਰ ਪੰਜਾਬ ਪ੍ਰਧਾਨ ਰਜਿੰਦਰ ਓਬਰਾਏ ਅਤੇ ਜ਼ਿਲ੍ਹਾ ਪ੍ਰਧਾਨ ਪੰਡਿਤ ਹਰੀ ਰਾਮ ਖਿੰਦੜੀ ਦੀ ਅਗਵਾਈ ਵਿਚ ਸਵਰਣ ਜਾਤੀਆਂ, ਬ੍ਰਾਹਮਣ ਸਮਾਜ, ਖੱਤਰੀ ਸਮਾਜ  ਅਰੋੜਵੰਸ਼ ਸਮਾਜ ਅਤੇ ਅੱਗਰਵਾਲ ਸਮਾਜ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਰਾਖਵੇਂਕਰਨ ਨੂੰ ਖਤਮ ਨਾ ਕਰਨ ਸਬੰਧੀ ਦਿੱਤਾ ਗਿਆ 

ਜ਼ਿਲ੍ਹਾ ਪ੍ਰਧਾਨ ਖਿਦੜੀ ਅਤੇ ਪੰਜਾਬ ਪ੍ਰਧਾਨ ਓਬਰਾਏ ਵੱਲੋਂ ਦੱਸਿਆ ਗਿਆ ਕਿ ਸੰਵਿਧਾਨ ਨੂੰ ਮੋਹਰਾ ਬਣਾ ਕੇ ਆਗੂਆਂ ਵੱਲੋਂ ਆਪਣੇ ਸਵਾਰਥਾਂ ਲਈ ਰਾਖਵੇਂਕਰਨ ਦਾ ਵਾਦਾ ਕਰ ਕੇ ਸਵਰਨ ਜਾਤੀਆਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਓਝਲ ਕੀਤਾ ਜਾਂਦਾ ਹੈ ਸਾਡੇ ਬੱਚਿਆਂ ਨੂੰ ਬਣਦੇ ਹੱਕਾਂ ਤੋਂ ਦੂਰ ਰਹਿਣਾ ਪਿਆ ਹੈ  ਫਾਊਂਡੇਸ਼ਨ ਦੁਆਰਾ ਮੰਗ ਪੱਤਰ ਜਿਸ ਵਿਚ ਖੱਤਰੀ ਸਭਾ ਵੱਲੋਂ ਤਰਸੇਮ ਬੇਦੀ ,ਪਵਨ ਭੰਡਾਰੀ ਬ੍ਰਾਹਮਣ ਸਮਾਜ ਵੱਲੋਂ ਅਮਿਤ ਕੁਮਾਰ ਸ਼ਰਮਾ, ਪ੍ਰੇਮ ਕੁਮਾਰ ਸ਼ਰਮਾ,ਵਿਪੁਰ ਭੰਡਾਰੀ ਜਗਦੀਸ਼  ਥਾਜਾਜ ਪ੍ਰਿਥਵੀ ਪੁਗਲ ਰਕੇਸ਼ ਕੁਮਾਰ ਸ਼ਰਮਾ ਮਨਪ੍ਰੀਤ ਸਿੰਘ ਹੇਮਾ ਤਲਵਾੜ ਮਨੀਸ਼ ਸ਼ਰਮਾ ਸਤੀਸ਼ ਕੁਮਾਰ ਧਵਨ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਦਿੱਤਾ ਗਿਆ ਜਿਸ ਨੂੰ ਉਨ੍ਹਾਂ ਦੀਆਂ ਸਿਫਾਰਸ਼ਾਂ ਨਾਲ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਗਈ ਭਰੋਸਾ ਦਿੱਤਾ ਗਿਆ ਸਵਰਨ ਜਾਤੀਆਂ ਲਈ ਮੰਗਾਂ ਉੱਪਰ ਟਿੱਪਣੀ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਜਾਵੇਗਾ ਇਸ ਮੌਕੇ ਉਨ੍ਹਾਂ ਨਾਲ ਸਵਰਨ ਮਹਾਂਸਾਗਰ ਫਾਉਂਡੇਸ਼ਨ ਪੰਜਾਬ ਦੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ

Post a Comment

0 Comments