ਥਾਣਾ ਬੁਲ੍ਹੋਵਾਲ ਪੁਲਿਸ ਦੀ ਵੱਡੀ ਕਾਮਯਾਬੀ 200 ਗ੍ਰਾਮ ਅਫੀਮ ਸਮੇਤ ਦੋਸ਼ੀ ਕੀਤਾ ਕਾਬੂ। ਕਿਸੇ ਵੀ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਐੱਸ ਐੱਚ ਓ ਜਸਵੀਰ ਸਿੰਘ ਬਰਾੜ।

 


ਹੁਸ਼ਿਆਰਪੁਰ - 15 ਜੁਲਾਈ  2022 ( ਹਰਪ੍ਰੀਤ ਬੇਗ਼ਮਪੁਰੀ) 200 ਗ੍ਰਾਮ ਅਫੀਮ ਸਮੇਤ ਦੋਸ਼ੀ ਕੀਤਾ ਕਾਬੂ ਥਾਣਾ ਬੁਲ੍ਹੋਵਾਲ ਦੇ ਐੱਸ ਐੱਚ ਓ ਸ੍ਰ ਜਸਵੀਰ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ ਐੱਸ ਆਈ ਅਨਿਲ ਕੁਮਾਰ ਇੰਚਾਰਜ ਚੌਕੀ ਸ਼ਾਮ ਚੌਰਾਸੀ ਥਾਣਾ ਬੁਲ੍ਹੋਵਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਅੱਡਾ ਸ਼ਾਮ ਚੌਰਾਸੀ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਦੋਸੜਕਾ ਸਾਈਡ ਤੋਂ ਆ ਰਹੀ ਇੱਕ ਫੌਰਚੂਨਰ ਕਾਰ ਨੰਬਰੀ PB 11CL9000 ਆਉਂਦੀ ਦਿਖਾਈ ਦਿੱਤੀ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਫੌਰਚੂਨਰ ਕਾਰ ਪਿੱਛੇ ਮੋੜ ਕੇ ਭਜਾਉਣ ਲਗਾ ਤਾਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਸ ਦੇ ਪਹਿਨੇ ਹੋਏ ਲੋਅਰ ਦੀ ਸੱਜੀ ਜ਼ੇਬ ਵਿੱਚੋਂ ਇੱਕ ਮੋਮੀ ਲਿਫ਼ਾਫ਼ਾ ਮਿਲਿਆ ਜਿਸ ਵਿੱਚੋਂ 200 ਗ੍ਰਾਮ ਅਫੀਮ ਬਰਾਮਦ ਹੋਈ ਜਿਸ ਤੇ FiR No 0110-18-61-85 ਐਨ ਡੀ ਪੀ ਐੱਸ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ। ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਜੋਗਾ ਸਿੰਘ ਵਾਸੀ ਕਠਾਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ

Post a Comment

0 Comments