ਚਿੱਟੀ ਮੱਖੀ ਤੋਂ ਨਰਮੇ ਦੇ ਬਚਾਅ ਲਈ ਖੇਤੀ-ਮਾਹਿਰਾਂ ਦੀਆਂ ਟੀਮਾਂ ਖੇਤਾਂ ਵਿੱਚ

 


ਪੰਜਾਬ ਇੰਡੀਆ ਨਿਊਜ਼ 

ਫਰੀਦਕੋਟ 7 ਜੁਲਾਈ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜਿਲ੍ਹਾ ਫਰੀਦਕੋਟ ਦੇ ਖੇਤੀ-ਮਾਹਿਰਾਂ ਵੱਲੋਂ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਡਾ. ਰਾਮ ਸਿੰਘ ਗਿੱਲ,  ਬਲਾਕ ਅਫਸਰਡਾ. ਕੁਲਵੰਤ ਸਿੰਘਭੌ ਪਰਖ ਅਫਸਰ ਅਤੇ ਦਵਿੰਦਰਪਾਲ ਸਿੰਘ ਸਰਕਲ ਇੰਚਾਰਜ ਵੱਲੋਂ ਨਰਮੇ ਅਤੇ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਸਰਵੇਖਣ ਕੀਤਾ ਗਿਆ।

ਨਰਮੇ ਤੇ ਚਿਟੇ ਮੱਛਰ ਦਾ ਹਮਲਾ ਆਰਥਿਕ ਕਗਾਰ ਪੱਧਰ (ਈ.ਟੀ.ਐਲ) ਤੋਂ ਉਪਰ ਹੈਜਿਸ ਅਨੁਸਾਰ ਟੀਮ ਵੱਲੋਂ ਕਿਸਾਨਾਂ ਨੂੰ ਸਲਾਹ ਦਿਤੀ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਚਿੱਟੀ ਮੱਖੀ ਦੇ ਬੱਚਿਆਂ ਨੂੰ ਲੈਨੋ (ਪਾਈਰੀਪਰੋਕਸੀਫਨ) 500 ਮਿ.ਲੀ. ਅਤੇ ਇਸ ਦੇ ਬਾਲਗ ਤੇ ਪੋਲੋ (ਡਾਇਆਫੈਨਬੂਯੂਰੋਨ) 200 ਗ੍ਰਾਮ ਪ੍ਰਤੀ ਏਕੜ 100 ਲਿਟਰ ਪਾਣੀ ਵਿੱਚ ਘੋਲ ਕੇ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕੀਤਾ ਜਾਵੇ। ਉਪਰੋਕਤ ਦਵਾਈਆਂ ਦੀ ਬਦਲ- ਬਦਲ ਕੇ ਸਪਰੇ ਕੀਤੀ ਜਾਵੇ ਅਤੇ ਝੋਨੇ ਦਾ ਛਿੜਕਾਅ ਗਿਲੇ ਖੇਤਾਂ ਵਿੱਚ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਰਮੇ ਦੇ ਖੇਤਾਂ ਵਿੱਚ ਸੋਕਾ ਹੈ ਤਾਂ ਤੁਰੰਤ ਪਾਣੀ ਲਾਇਆ ਜਾਵੇ। ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ-ਭਰਾ ਰੋਜਾਨਾ ਖੇਤਾਂ ਦਾ ਨਿਰੀਖਨ ਕਰਨ। ਜੇਕਰ ਇਸ ਕੀੜੇ ਦਾ ਕੋਈ ਪਤੰਗਾ ਫੁੱਲ 'ਚ ਜਾਂ ਫੋਰੋਮੈਨ ਟਰੈਪ ਵਿੱਚ ਮਿਲਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਝੋਨੇ ਦੇ ਖੇਤਾਂ ਵਿਚ ਲੋਹੇ ਦੀ ਘਾਟ ਕਾਫੀ ਵੇਖਣ ਨੂੰ ਮਿਲੀਜਿਸ ਦੀ ਪੂਰਤੀ ਲਈ ਇੱਕ ਕਿਲੋ ਫੈਰਸ ਸਲਫੇਟ ਪ੍ਰਤੀ ਏਕੜ 200 ਲਿਟਰ ਪਾਣੀ 'ਚ ਘੋਲ ਕੇ 3-4 ਸਪਰੇ ਹਫਤੇ-ਹਫਤੇ ਦੇ ਵਿੱਥ ਤੇ ਕੀਤੀਆਂ ਜਾਣ। ਜੇ ਪੱਤੇ ਜੰਗ੍ਹਾਲੇ ਹਨ ਤਾਂ 10 ਕਿਲੋ ਜਿੰਕ ਸਲ੍ਹਫੇਟ 21%  ਪ੍ਰਤੀ ਏਕੜ ਦਾ ਛੱਟਾ ਦਿੱਤਾ ਜਾਵੇ।

                   ਇਸ ਤੋਂ ਪਹਿਲਾਂ ਪਿੰਡ ਮਿਸ਼ਰੀਵਾਲਾ ਵਿੱਚ ਲੱਗਭਗ 50 ਕਿਸਾਨਾਂ ਦਾ ਕਿਸਾਨ ਸਿਖਲਾਈ ਕੈਂਪ ਵੀ ਲਗਾਇਆ ਗਿਆ ਜਿਸ 'ਚ ਉਨ੍ਹਾਂ ਨੂੰ ਨਰਮੇਝੋਨੇ ਅਤੇ ਬਾਸਮਤੀ ਫਸਲਾਂ ਦੀਆਂ ਮੌਜੂਦਾ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਕੈਪਂ ਦਾ ਪ੍ਰਬੰਧ ਰਣਬੀਰ ਸਿੰਘ ਵੱਲੋਂ ਕੀਤਾ ਗਿਆ। 


Post a Comment

0 Comments