ਮਾਲਵੇ ਦੀ ਨਾਮਵਾਰ ਸੰਸਥਾ ਐੱਸ.ਐੱਸ ਡੀ ਕਾਲਜ ਵਿਦਿਆਰਥੀਆਂ ਦੇ ਉਜੱਵਲ ਭਵਿਖ ਤੇ ਖੇਡਾਂ ਲਈ ਉਪਰਾਲੇ ਕਰਦਿਆਂ ਖਿਡਾਰੀਆਂ ਲਈ ਵਚਨਬੱਧ* ਸ਼ਿਵਦਰਸ਼ਨ ਕੁਮਾਰ ਸ਼ਰਮਾ

 


ਗ੍ਰਾਉੰਡ ਗਤੀਵਿਧੀਆਂ,ਟਰੈਕ ਸੂਟ ਅਤੇ ਆਰਥਿਕ ਮਦੱਦ ਨਿਰੰਤਰ ਜਾਰੀ* ਸੱਕਤਰ  ਸ਼ਿਵ ਸਿੰਗਲਾ

ਬਰਨਾਲਾ,7 ,ਜੁਲਾਈ /ਕਰਨਪ੍ਰੀਤ ਧੰਦਰਾਲ/-ਮਾਲਵੇ ਦੀ ਨਾਮਵਾਰ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਚਣਗੇ ਤੇ ਹੁਨਰਮੰਦ ਖਿਡਾਰੀ ਪੈਦਾ ਕਰ ਰਹੀ ਹੈ  ਜਿਸ ਨਾਲ ਕਾਲਜ ਦੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ।ਕਾਲਜ ਦੇ ਵਿਦਿਆਰਥੀਆਂ ਦੁਆਰਾ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਵੀ ਸਥਾਨ ਪ੍ਰਾਪਤ ਕੀਤੇ ਹਨ।ਐਸ.ਡੀ ਸਭਾ(ਰਜਿ) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਦੁਆਰਾ ਦੱਸਿਆ ਕਿ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਤਰਾਸ਼ਿਆ ਜਾ ਰਿਹਾ ਹੈ ਅਤੇ ਲੋੜੀਂਦੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਕਾਲਜ ਵਿੱਚ ਵਿਦਿਆਰਥੀਆਂ ਦੇ ਲਈ ਵੱਖ-ਵੱਖ ਖੇਡਾਂ ਦੇ ਮੈਦਾਨ ਹਨ।ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕ੍ਰਿਕਿਟ ਟੀਮ,ਖੋ-ਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ। ਖਿਡਾਰੀਆਂ ਨੂੰ ਟਰੈਕ ਸੂਟ ਅਤੇ ਆਰਥਿਕ ਮਦਦ ਵੀ ਪੁੰਹਚਾਈ ਜਾ ਰਹੀ ਹੈ। ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸੱਕਤਰ ਸ੍ਰੀ ਸ਼ਿਵ ਸਿੰਗਲਾ ਨੇ ਦਸਿਆ ਕਿ ਐੱਸ.ਡੀ ਸਭਾ ਵਿਦਿਆਰਥੀਆਂ ਦੇ ਉਜੱਵਲ ਭਵਿਖ ਲਈ ਕਾਮਨਾ ਕਰਦੀ ਹੈ।ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਐਸ.ਡੀ ਸਭਾ ਰਜਿ ਬਰਨਾਲਾ ਖੇਡਾਂ ਪ੍ਰਤੀ ਸੰਜੀਦਾ ਵਿਖਾਈ ਜਾ ਰਹੀ ਹੈ।ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਖਿਡਾਰੀਆਂ ਨੂੰ ਸਹੀ ਕੋਚਿੰਗ ਦਿੱਤੀ ਜਾਵੇ।ਖਿਡਾਰੀਆਂ ਨੂੰ ਸਪੋਰਟਸ ਕਿੱਟ

ਅਤੇ ਡਾਇਟ ਕਿਟ ਵੀ ਦਿੱਤੀ ਜਾ ਰਹੀ ਹੈ।ਇਹੀ ਚੀਜ਼ ਆਪਣੇ ਆਪ ਵਿੱਚ ਬਹੁਤ ਕੁਝ ਦਰਸਾਉਂਦੀ ਹੈ ਕਿ ਕਾਲਜ ਦੀ ਮੈਨਜਮੈਂਟ ਖੇਡਾਂ ਪ੍ਰਤੀ ਕਿੰਨੀ ਗੰਭੀਰ ਹੈ।ਕਾਲਜ ਵਿੱਖੇ ਕੋਚ ਪਿਆਰਾ ਲਾਲ ਬੱਚਿਆਂ ਨੂੰ ਰੋਜ਼ਾਨਾ ਹਾਕੀ ਦੀ ਟਰੈਨਿੰਗ ਦਿੰਦੇ ਹਨ।ਇਲਾਕੇ ਦੇ ਬੱਚੇ ਖੇਡਾਂ ਪ੍ਰਤੀ ਦਿਨ ਜੁੜ ਰਹੇ ਹਨ। ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਨ ਜੀ ਦੁਆਰਾ ਦਸਿਆ ਗਿਆ ਕਿ ਵਿਦਿਆਰਥੀ ਸਾਡੇ ਸਮਾਜ ਦਾ ਆਉਣ ਵਾਲਾ ਕੱਲ ਹਨ।ਉਹ ਨਸ਼ਿਆ ਦੇ ਵਗ ਰਹੇ ਦਰਿਆ ਲਈ ਵਧੇਰੇ ਚਿੰਤਤ ਹਨ ।ਉਹਨਾਂ ਦੁਆਰਾ ਇਹ ਵਾਅਦਾ ਕੀਤਾ ਕਿ ਐੱਸ.ਐੱਸ.ਡੀ ਕਾਲਜ ਵਿੱਚੋਂ ਵਿਦਿਆਰਥੀ ਉਲੰਪਿਕ ਤੱਕ ਦੇ ਬੱਚੇ ਸਫਰ ਤੈਅ ਕਰਨਗੇ।ਇਸ ਮੌਕੇ ਕਾਲਜ ਦੇ ਕੋ

ਆਰਡੀਨੇਟਰ ਪ੍ਰੋ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਡਾ.ਬਿਕਰਮਜੀਤ ਸਿੰਘ ਪੁਰਬਾ,ਪ੍ਰੋ ਬਲਵਿੰਦਰ ਸਿੰਘ,ਪ੍ਰੋ ਦਲਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Post a Comment

0 Comments