ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਵਲੋਂ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਵਾਤਾਵਰਨ ਸੁੱਧਤਾ ਦੇ ਬੂਟੇ ਲਾਏ ਗਏ

 


ਬਰਨਾਲਾ, 17 ,ਜੁਲਾਈ (ਕਰਨਪ੍ਰੀਤ ਧੰਦਰਾਲ )- ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ,ਹਰਿਆਵਲ ਧਰਤ ਤੇ ਵਾਤਾਵਰਨ ਦੇ ਸੰਦੇਸ਼ ਨੂੰ ਅੱਗੇ ਤੋਰਦਿਆਂ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਵਲੋਂ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ  ਸਦਕਾ ਵਣਮਹਾਂਉਤਸਵ ਮਨਾਉਂਦਿਆਂ ਸਕੂਲ ਅਤੇ ਸੇਖਾ ਫਾਟਕ ਦੁਆਲੇ ਖਾਲੀ ਥਾਵਾਂ ਤੇ  ਵਾਤਾਵਰਨ  ਸੁੱਧਤਾ ਦੇ ਬੂਟੇ ਲਾਏ ਗਏ । ਇਸ ਬੂਟੇ ਲਾਉਣ ਦੀ ਮੁਹਿੰਮ ਵਿਚ ਪੱਤਰਕਾਰਾਂ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ,ਬਰਨਾਲਾ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ,ਕਰਨਪ੍ਰੀਤ ਸਿੰਘ ਨੂੰ ਨਾਲ ਲੈ ਕੇ ਵਿਦਿਆਰਥੀਆਂ ਵਲੋਂ ਨਿਮ,ਡੇਕ ,ਬਰੋਟਾ,ਜਾਮਨ ਅਮਲਤਾਸ ਅਤੇ ਸ਼ਹਿਤੂਤ ਸਹਿਤ ਛਾਂਦਾਰ ਪੌਦੇ ਲਗਾਏ ਗਏ।   

                   ਇਸ ਮੌਕੇ ਬਘੇਲ ਸਿੰਘ ਧਾਲੀਵਾਲ,ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਵਿਕਾਸ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਪ੍ਰੰਤੂ ਦਰੱਖਤਾਂ ਦੀ ਬਲੀ ਦੇ ਕੇ ਧਰਤੀ ਪੱਧਰ ਕਰਦਿਆਂ ਵਿਕਾਸ ਦੀ ਲਹਿਰ ਚਲਾਉਣਾ ਕਿਸੇ ਵੀ ਪੱਖੋਂ ਵਾਜ਼ਿਬ ਨਹੀਂ । ਦਰੱਖਤਾਂ ਦੀ ਕਟਾਈ  ਆਤਮ ਹੱਤਿਆ ਦੇ ਸਮਾਨ ਹੈ । ਅੱਜ ਹਰੇਕ ਵਿਅਕਤੀ ਦਾ ਮੁਢਲਾ ਫਰਜ਼ ਬਣਦਾ ਹੈ ਕੇ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾ ਕੇ ਬਣਦਾ ਯੋਗਦਾਨ ਪਾਵੇ ਕਿਸੇ ਵੀ ਜਗਾ ਧਰਤੀ ਤੇ ਲੱਗੇ ਰੁੱਖਾਂ ਦਾ ਫਾਇਦਾ ਸਾਡੀਆਂ ਆਉਣ ਵਾਲਿਆਂ ਨਸਲਾਂ ਨੂੰ ਹੋਵੇਗਾ!ਪ੍ਰਿੰਸੀਪਲ ਰਾਜ ਮਹਿੰਦਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਸਮੇਂ ਪਾਣੀ ਬਚਾਉਣ ਅਤੇ ਰੁੱਖ ਲਗਾਊਣ ਦੀ ਮੁਹਿਮ ਚਲਾਈ ਜਾ ਰਹੀ ਹੈ ਇਹ ਰੁਕਣੀ ਨਹੀਂ ਚਾਹੀਦੀ ਸਕੂਲ ਨੂੰ ਹਰਾ ਭਰਾ ਰਖਣ ਦੇ ਲਈ ਇਹਨਾਂ ਦੀ ਸੰਭਾਲ ਦੀ ਜਿੰਮੇਵਾਰੀ ਵਿਦਿਆਰਥੀ ਅਤੇ ਸਟਾਫ ਨੇ ਲਈ ਹੈ ਜੋ ਸ਼ਲਾਘਾਯੋਗ ਹੈ  ਸਕੂਲ ਸਮੇਤ ਆਲਾ ਦੁਆਲਾ  ਹਰਾ ਭਰਾ ਰੱਖਣ ਲਈ ਪਹਿਲਾ ਤੋਂ ਲੱਗੇ ਹੋਏ ਬੁੱਟਿਆਂ ਦੀ ਸੰਭਾਲ ਕਰਨ ਦਾ ਜ਼ਿੱਮਾ ਚੁੱਕਿਆ ਹੈ !ਅੱਜ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਦੇ ਲਈ ਅਤੇ ਸੁੰਦਰ ਬਣਾਉਣ ਲਈ ਪੀਣ ਯੋਗ ਪਾਣੀ ਨੂੰ ਬਚਾਉਣ ਲਈ ਹੁਣ ਤੋ ਹੀ ਤਿਆਰੀ ਕਰਨੀ ਚਾਹੀਦੀ ਹੈ, ਪਲਾਸਟਿਕ ਪ੍ਰਦੂਸ਼ਨ ਤੋ ਦੂਰ  ਰਹੋ । ਇਸ ਮੌਕੇ ਕਰਨਪ੍ਰੀਤ ਸਿੰਘ ,ਪਰਮਜੀਤ ਸਿੰਘ  ਪੰਮਾ ਭਾਈ ਕਨ੍ਹਈਆ ਸੇਵਾ ਦਲ ,ਗੁਰਜੰਟ ਸਿੰਘ ਸੇਖਾ ਅਤੇ ਲੈਕਚਰਾਰ ਰਣਜੀਤ ਸਿੰਘ ਧਨੌਲਾ,ਡੀ ਪੀ ਚਰਨਜੀਤ ਸ਼ਰਮਾ ਸਮੇਤ ਵਿਦਿਆਰਥੀ ਹਾਜਿਰ ਸਨ !

Post a Comment

0 Comments