ਪਿੰਡ ਕਲਸਾ ‘ਚ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਦੌਰਾ ਕੀਤਾ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਸੁਣੀਆਂ ਸ਼ਿਕਾਇਤਾਂ


ਹੁਸ਼ਿਆਰਪੁਰ 02 ਜੁਲਾਈ (ਲਖਵੀਰ ਵਾਲੀਆ) :-
ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਅਤੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਕੋਂਮੀਂ ਚੇਅਰਮੈਨ ਸ੍ਰੀ ਲਾਲ ਹੁਸੈਨ ਨੇ ਕਲਸਾ ਪਿੰਡ ‘ਚ ਮੁਸਲਿਮ ਪ੍ਰੀਵਾਂਰਾਂ ਦੇ ਨਾਲ ਮੁਲਾਕਾਤ ਕੀਤੀ।

ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਦੇ ਮੈਂਬਰ ਸ੍ਰੀ ਲਾਲ ਹੁਸੈਨ ਦੇ ਪੁੱਜਣ ਤੇ ਸਥਾਨਕ ਗੁੱਜਰ/ਮੁਸਲਿਮ ਪ੍ਰੀਵਾਂਰਾਂ ਨੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਆ ਰਹੀਆਂ ਮੁਸ਼ਕਿਲਾਂ ਤੋਂ ਕਮਿਸ਼ਨ ਦੇ ਮੈਂਬਰ ਨੂੰ ਜਾਣੂ ਕਰਵਾਇਆ। ਮੁਹੰਮਦ ਸਫੀ ਨੇ ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਵੱਲੋਂ ਆਯੋਜਿਤ ਕੀਤੇ ਪ੍ਰੌਗਰਾਮ ਦੌਰਾਨ ਸੰਸਥਾ ਦੀ ਕੇਂਦਰੀ ਲੀਡਰਸ਼ਿਪ ‘ਚ ਸ਼ਾਮਲ ਸ੍ਰੀ ਲਾਲ ਹੁਸੈਨ,ਵਾਈਸ ਚੇਅਰਮੈਨ ਜਨਾਬ ਮੁਹੋਬਤ ਮੇਹਰਬਾਨ, ਸੀਨੀ.ਵਾਈਸ ਚੇਅਰਮੈਨ ਸ੍ਰੀ ਇਕਬਾਲ ਖਾਨ, ਚੇਅਰਮੈਨ ਪੰਜਾਬ ਸ੍ਰੀ ਦਲਮੀਰ ਹੁਸੈਨ ਬਿਹਾਰੀਪੁਰ, ਸੈਕਟਰੀ ਪੰਜਾਬ ਰੋਸ਼ਨ ਦੀਨ ਬਾਣੀਆਂ ਨੂੰ ਸੰਬਧਨ ਹੁੰਦਿਆਂ ਮੁਲਾਕਾਤ ਕਰਨ ਵਾਲੇ ਮੁਸਲਿਮ ਪ੍ਰੀਵਾਂਰਾਂ ਨੇ ਦੱਸਿਆ ਕਿ ਪੁਲੀਸ ਚੈਕਿੰਗ ਦੌਰਾਨ ਦੁੱਧ ਦੀ ਸਪਲਾਈ ਕਰਨ ਵਾਲੇ ਗੁੱਜਰਾਂ ਨੂੰ ਪ੍ਰੇਸ਼ਾਨ ਕਰਦੀ ਹੈ।

   ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪ੍ਰਸਾਸ਼ਨਿਕ ਪੱੱਧਰ ਤੇ ਜੋ ਮੰਗਾਂ ਪੂਰੀਆਂ ਪੂਰੀਆਂ ਹੋਣ ਵਾਲੀਆਂ ਹਨ ਉਨ੍ਹਾ ਬਾਰੇ ਕਮਿਸ਼ਨ ਨੂੰ ਜਾਣੂ ਕਰਵਾਇਆ। ਇਸ ਮੌਕੇ ਮੰਗ ਉਠੀ ਕਿ ‘ਵਕਫ’ ਬੋਰਡ ਦੀਆਂ ਜ਼ਮੀਨਾਂ ਤੇ ਪੰਜਾਬ ਭਰ ‘ਚ ਹੋਏ ਨਜਾਇਜ਼ ਕਬਜਿਆਂ ਨੂੰ ਛੁਡਵਾਉਂਣ ਲਈ ਕੋੰਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਭਾਰਤ ਦੇ ਘੱਟ ਗਿਣਤੀਆਂ ਮੰਤਰਾਲੇ ਦੇ ਵਜ਼ੀਰ ਸ੍ਰੀ ਮੁਖਤਿਆਰ ਆਬਾਸ ਨਕਬੀ ਨੂੰ ਮਿਲ ਕੇ ਮੰਗ ਕਰੇ ਕਿ ਸੰਸਦ ‘ਚ ਬਿੱਲ ਪਾਸ ਕਰਵਾਇਆ ਜਾਵੇ ਕਿ ਵਕਫ ਬੋਰਡ ਦੀਆਂ ਜ਼ਮੀਨਾ ਨੂੰ ਕਬਜਾ ਮੁਕਤ ਕਰਵਾਇਆ ਜਾਵੇ। ਮੌਜੂਦ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਮੁਸਲਿਮ ਅਤੇ ਕ੍ਰਿਸ਼ਚਨ ਭਾਈਚਾਰੇ ਦੇ ਬੱਚਿਆਂ ਦੀ ਹਰ ਮਹਿਕਮੇਂ ‘ਚ ਭਰਤੀ ਕੋਟਾ ਵਧਾਉਂਣ ਲਈ ਸੁਬਾਈ ਪੱਧਰ ਤੇ ਅਤੇ ਕੇਂਦਰੀ ਪੱਧਰ ਤੇ ਮਤਾ ਪਾਸ ਕਰਕੇ ਭਰਤੀ ਪ੍ਰਣਾਲੀ ‘ਚ ਲੋੜੀਂਦੀ ਸੋਧ ਕਰਵਾਈ ਜਾਵੇ।

ਇਸ ਮੌਕੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦਾ ਸਹਿਯੋਗ ਕਰਨ ਵਾਲੀ ਕੋੰਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਚੇਅਰਮੈਨ ਸ੍ਰੀ ਲਾਲ ਹੁਸੈਨ ਅਤੇ ਸੰਸਥਾ ਦੇ ਸੁਪਰੀਮੋਂ ਸ੍ਰ ਸਤਨਾਮ ਸਿੰਘ ਗਿੱਲ ਨੇ ਘੱਟ ਗਿਣਤੀ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਲਈ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਲੀਡਰਸ਼ਿਪ ‘ਚ ਵਾਧਾ ਕਰਦੇ ਹੋਏ, ਮੁਹੰਮਦ ਸਫੀ ਨੂੰ ਸੈਕਟਰੀ ਪੰਜਾਬ, ਰਿਹਾਨ ਨੂੰ ਵਾਈਸ ਚੇਅਰਮੈਨ ਜ਼ਿਲਾ ਹੁਸ਼ਿਆਰਪੁਰ, ਸਲਾਊਦੀਨ ਨੂੰ ਚੇਅਰਮੈਨ ਯੂਥ ਵਿੰਗ ਜ਼ਿਲਾ ਹੁਸ਼ਿਆਰਪੁਰ, ਸ਼੍ਰੀ ਮੁਹੰਮਦ ਆਕਿਲ ਨੂੰ ਪ੍ਰਧਾਨ ਯੂਥ ਵਿੰਗ ਜ਼ਿਲਾ ਹੁਸ਼ਿਆਰਪੁਰ, ਮੁਹੰਮਦ ਆਲਮ ਨੂੰ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਾਜਨ ਨੂੰ ਸੈਕਟਰੀ ਜ਼ਿਲਾ ਹੁਸ਼ਿਆਰਪੁਰ ਬਣਾਇਆ ਗਿਆ ਹੈ ।

ਇਸ ਮੌਕੇ ਪੀਏ ਗੁਰਪ੍ਰੀਤ ਸਿੰਘ ਖਾਲਸਾ, ਸੂਬਾ ਸਕੱਤਰ ਗੋਪਾਲ ਸਿੰਘ ਉਮਰਾਨੰਗਲ, ਸੂਬਾ ਸਕੱਤਰ ਸ੍ਰ ਅੰਮਿਤ੍ਰਪਾਲ ਸਿੰਘ ਕਲਿਆਣ, ਸੈਕਟਰੀ ਪੰਜਾਬ ਰੋਸ਼ਨ ਦੀਨ, ਈਨਾਮ ਪੱਟੀ, ਸੈਫੂਦੀਨ, ਕੁਲਵੰਤ ਮਸੀਹ ਸੂਬਾ ਕਮੇਟੀ ਮੈਂਬਰ ਆਦਿ ਹਾਜਰ ਸਨ

Post a Comment

0 Comments