*ਸਵੱਛ ਭਾਰਤ ਮਿਸ਼ਨ ਟੀਮ ਕੋਟਕਪੂਰਾ ਵਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਨਾਂ ਵਰਤਣ ਲਈ ਵਿੱਢੀ ਜਾਗਰੂਕਤਾ ਮੁਹਿੰਮ*

*ਪਲਾਸਟਿਕ ਨੂੰ ਕਰਾਂਗੇ ਨਾਂਹ ਕੱਪੜੇ ਦੇ ਥੈਲੇ ਨੂੰ ਕਹਾਂਗੇ ਹਾਂ : ਰੰਦੇਵ*


ਫਰੀਦਕੋਟ/ਕੋਟ ਕਪੂਰਾ : 03 ਜੁਲਾਈ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:= 
ਸਰਕਾਰ ਵੱਲੋਂ ਪਹਿਲੀ ਜੁਲਾਈ 2022 ਤੋਂ ਬੈਨ ਕੀਤੀਆਂ ਗਈਆਂ ਸਿੰਗਲ ਯੂਜ਼ ਪਲਾਸਟਿਕ ਦੀਆਂ ਆਈਟਮਾਂ ਪ੍ਰਤਿ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੇ ਅਦਾਰੇ ਪੀ ਐਮ ਆਈ ਡੀ ਸੀ ਅਤੇ ਨਗਰ ਕੌਂਸਲ ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੱਛ ਭਾਰਤ ਅਭਿਆਨ ਟੀਮ ਕੋਟਕਪੂਰਾ ਵਲੋਂ ਸ਼ਹਿਰ ਵਿਚ  ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸੇ ਤਹਿਤ ਅੱਜ ਵਾਰਡ ਨੰਬਰ 29 ਰਿਸ਼ੀ ਨਗਰ ਦੀ ਸਰਕਾਰੀ ਧਰਮਸ਼ਾਲਾ ਵਿੱਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ।ਇਸ ਵਿਚ ਵਾਰਡ ਦੇ ਕੌਂਸਲਰ ਡਾਕਟਰ ਮਹਾਂਵੀਰ ਅਤੇ ਸਮਾਜ ਸੇਵੀ ਮਨਜਿੰਦਰ ਸਿੰਘ ਗੋਪੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਵਾਰਡ ਦੀਆਂ ਔਰਤਾਂ, ਮਰਦਾਂ ਅਤੇ ਬੱਚਿਆਂ ਦੀ ਭਰਮੀ ਸ਼ਮੂਲੀਅਤ ਹੋਈ। ਸਵੱਛ ਭਾਰਤ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਉਦੇ ਰੰਦੇਵ,ਸੀ ਐਫ਼ ਤੇਜਿੰਦਰ ਕੌਰ ਵਲੋਂ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਸਿੰਗਲ ਯੂਜ਼ ਪਲਾਸਟਿਕ ਦੀਆਂ ਆਈਟਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਅਸੀਂ ਆਪਣੇ ਘਰਾਂ ਵਿੱਚ ਕਿਵੇਂ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਵੇਸਟ ਕੂਲੈਕਟਰ ਨੂੰ ਦੇ ਸਕਦੇ ਹਾਂ ਅਤੇ ਆਪਣੇ ਘਰ ਵਿਚ ਹੀ ਖਾਨ ਪੀੜ ਵਾਲੀਆਂ ਵਸਤਾਂ ਦੀ ਵਧੀਆ ਆਰਗੇਨਿਕ ਖਾਦ ਤਿਆਰ ਕਰ ਸਕਦੇ ਹਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਪ੍ਰਤੀ ਸਮਰਪਿਤ ਸਮਾਜ ਸੇਵੀ ਮਨਜਿੰਦਰ ਸਿੰਘ ਨੂੰ ਸਵੱਛਤਾ ਮਾਰਸ਼ਲ ਮਨੋਨੀਤ ਵੀ ਕੀਤਾ ਗਿਆ। ਅੰਤ ਵਿੱਚ ਮੋਟੀ ਵੇਟਰ ਅਮਨਦੀਪ, ਮਨੀਸ਼ਾ, ਮਨਜੀਤ ਅਤੇ ਕਰਮਜੀਤ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਾਰੇ ਇਕੱਤਰ ਲੋਕਾਂ ਵਲੋਂ ਮਿਲਕੇ ਇਕ ਨਾ੍ਹਰਾ "ਪਲਾਸਟਿਕ ਨੂੰ ਕਰਾਂਗੇ ਨਾਂਹ, ਕੱਪੜੇ ਦੇ ਥੈਲੇ ਨੂੰ ਕਹਾਂਗੇ ਹਾਂ " ਲਗਾਇਆ ਗਿਆ।

Post a Comment

0 Comments