*ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਰਾਜਿੰਦਰ ਸਿੰਘ ਦਿੱਲੀ ਅਤੇ ਪੱਤਰਕਾਰ ਅਮਰ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ*

 ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਰਾਜਿੰਦਰ ਸਿੰਘ ਦਿੱਲੀ ਅਤੇ ਪੱਤਰਕਾਰ ਅਮਰ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ 


ਮੋਗਾ/ਬਾਘਾ ਪੁਰਾਣਾ : 27 ਜੁਲਾਈ [ ਸਾਧੂ ਰਾਮ ਸ਼ਰਮਾ/ਕੈਪਟਨ
]:=
ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਸਰਪ੍ਰਸਤ ਅਤੇ ਨੈਸ਼ਨਲ ਬੁੱਕ ਸ਼ਾਪ ਦਿੱਲੀ ਦੇ ਸੰਚਾਲਕ ਰਾਜਿੰਦਰ ਸਿੰਘ ਪੁੱਤਰ ਪ੍ਰਸਿੱਧ ਵਿਅੰਗਕਾਰ ਸਵਰਗੀ ਪਿਆਰਾ ਸਿੰਘ ਦਾਤਾ ਜਿੰਨ੍ਹਾਂ ਦੇ ਪੂਰਨ ਸਹਿਯੋਗ ਨਾਲ ਪਿਛਲੇ 15-16 ਸਾਲਾਂ ਤੋਂ ਪਿਆਰਾ ਸਿੰਘ ਦਾਤਾ ਪੁਰਸਕਾਰ ਚੱਲਿਆ ਆ ਰਿਹਾ ਹੈ ਉਹ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਇਨ੍ਹਾਂ ਤੋਂ ਇਲਾਵਾ ਅਕਾਦਮੀ ਦੇ ਰਹਿ ਚੁੱਕੇ ਸਰਪ੍ਰਸਤ ਪੱਤਰਕਾਰ ਐਡਵੋਕੇਟ ਅਮਰ ਸਿੰਘ ਵਾਸੀ ਮੋਗਾ ਦਾ ਵੀ ਅੱਜ ਦਿਹਾਂਤ ਹੋ ਗਿਆ ਹੈ ਇਨ੍ਹਾਂ ਦੋਵੇਂ ਪ੍ਰਮੁੱਖ ਸਖਸ਼ੀਅਤਾਂ ਦੀ ਹੋਈ ਮੌਤ ਤੇ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਪ੍ਰਧਾਨ ਵਿਅੰਗਕਾਰ ਕੇ. ਐਲ. ਗਰਗ ਅਤੇ ਸਮੂਹ ਮੈਂਬਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਇਸ ਮੌਕੇ ਪ੍ਰਧਾਨ ਕੇ. ਐਲ. ਗਰਗ ਨੇ ਸ਼ੋਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਅਕਾਦਮੀ ਨੂੰ ਇਨ੍ਹਾਂ ਦੋ ਮੈਂਬਰਾਂ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।

ਫੋਟੋ,,,,, ਰਾਜਿੰਦਰ ਸਿੰਘ ਦਿੱਲੀ ਅਤੇ ਪੱਤਰਕਾਰ ਐਡਵੋਕੇਟ ਅਮਰ ਸਿੰਘ ਦੀਆਂ ਫਾਈਲ ਫੋਟੋ

Post a Comment

0 Comments