ਰਾਧਾ ਸੁਆਮੀ ਗਲੀ ਵਿੱਚ ਵਾਤਾਵਰਨ ਸੁੱਧਤਾ ਤਹਿਤ ਵੈਲਫੇਅਰ ਸੁਸਾਇਟੀ ਵੱਲੋ ਬੂਟੇ ਲਗਾਏ ਗਏ

 ਰਾਧਾ ਸੁਆਮੀ ਗਲੀ ਵਿੱਚ  ਵਾਤਾਵਰਨ ਸੁੱਧਤਾ ਤਹਿਤ ਵੈਲਫੇਅਰ  ਸੁਸਾਇਟੀ ਵੱਲੋ ਬੂਟੇ ਲਗਾਏ  ਗਏ


ਬਰਨਾਲਾ,21  ,ਜੁਲਾਈ /ਕਰਨਪ੍ਰੀਤ ਕਰਨ
/ ਰਾਧਾ ਸੁਆਮੀ ਗਲੀ ਵਿੱਚ  ਵੈਲਫੇਅਰ  ਸੁਸਾਇਟੀ ਵੱਲੋ ਸਾਂਝੇ ਉੱਦਮ  ਨਾਲ ਗਲੀ  ਵਿੱਚ  ਸਜਾਵਟੀ ਬੂਟੇ ਲਗਾਏ  ਗਏ। ਗਲੀ ਦੇ ਬੱਚਿਆ  ਵਿੱਚ  ਵਿਸੇਸ਼  ਉਤਸਾਹ  ਦੇਖਿਆ  ਗਿਆ। ਬੂਟੇ  ਲਾਉਣ  ਸਮੇ ਸੁਸਾਇਟੀ  ਦੀ ਸੀਨੀਅਰ ਟੀਮ ਦੇ ਮੈਂਬਰ  ਹਾਜ਼ਰ  ਸਨ।ਇਸ ਮੌਕੇ ਪ੍ਰਧਾਨ ਲਾਲ ਸਿੰਘ ਅਤੇ ਜਰਨਲ ਸਕੱਤਰ  ਸੀ, ਚਰਨ ਸਿੰਘ ਨੇ ਬੱਚਿਆ ਨੂੰ  ਬੂਟਿਆਂ ਦੀ ਮਹੱਤਤਾ ਬਾਰੇ ਕੁੱਝ  ਕਵਿਤਾਵਾਂ ਅਤੇ ਗੀਤ  ਵੀ ਦੱਸੇ । ਉਜਨਾ ਕਿਹਾ ਕਿ  ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤੇ ਧਰਤੀ ਨੂੰ ਬਚਾਉਣਾ ਚਾਹੀਦਾ ਹੈ ਸਾਡੀ ਧਰਤੀ ਦੇ ਹੇਠਲਾ ਪਾਣੀ ਬਹੁਤ ਥੱਲੇ ਚਲਾ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ਦੀ ਸਾਂਭ ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ ਅਤੇ  ਭਵਿੱਖ  ਵਿਚ  ਬੂਟਿਆਂ ਨੂੰ ਸੰਭਾਲਣ  ਲਈ  ਵੀ ਸਲਾਹ  ਦਿੱਤੀ ਤੇ ਬੱਚਿਆ  ਨੂੰ ਭਵਿੱਖ  ਵਿੱਚ  ਹੋਰ  ਬੂਟੇ ਲਾਉਣ  ਲਈ  ਪ੍ਰੇਰਿਤ  ਕੀਤਾ।ਇਸ  ਪ੍ਰੋਗਰਾਮ  ਨੂੰ ਸਫਲ  ਕਰਨ ਲਈ  ਗਲੀ ਦੀਆਂ ਬੀਬੀਆ  ਨੇ ਪੂਰਨ  ਸਹਿਯੋਗ  ਦਿੱਤਾ। ਵੈਲਫੇਅਰ  ਸੁਸਾਇਟੀ ਵੱਲੋ ਵਾਰਡ ਨੰਬਰ 17 ਸੁਸਾਇਟੀ ਦੇ ਪ੍ਰਧਾਨ ਲਾਲ ਸਿੰਘ  ਅਤੇ ਜਰਨਲ ਸਕੱਤਰ  ਸੀ,ਚਰਨ ਸਿੰਘ ਅਤੇ ਸੀਨੀਅਰ  ਮੈਂਬਰ  ਕੈਪਟਨ ਗੁਰਮੇਲ  ਸਿੰਘ, ਬਿੱਲੂ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ, ਭੁਪੇਸ਼ ਸਰਮਾ,ਜਰਨੈਲ ਸਿੰਘ,ਮੂਲ ਚੰਦ  ਯਾਦਵ, ਸਾਧੂ ਸਿੰਘ, ਤਰਨਜੀਤ ਸਿੰਘ  ਪਾਰਸ,ਹਰਪ੍ਰੀਤ ਸਿੰਘ  ਰੋਹਿਤ ਅਤੇ ਰਣਜੀਤ ਸਿੰਘ ਅਤੇ ਗਲੀ ਦੀਆਂ ਬੀਬੀਆਂ,ਬੱਚੇ ਸਾਮਿਲ  ਹੋਏ।

Post a Comment

0 Comments