ਦਸਤ ਰੋਕੂ ਪੰਦਰਵਾੜਾ ਤਹਿਤ ਓ ਆਰ ਐਸ ਅਤੇ ਜਿੰਕ ਦੀਆਂ ਗੋਲੀਆਂ ਵੰਡੀਆਂ।

 


ਬੁਢਲਾਡਾ 7 ਜੁਲਾਈ (  ਦਵਿੰਦਰ ਸਿੰਘ ਕੋਹਲੀ  ) ਸੀਨੀਅਰ ਮੈਡੀਕਲ ਅਫ਼ਸਰ ਡਾ.  ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੁਢਲਾਡਾ ਵਿਖੇ ਦਸਤ ਰੋਕੂ ਪੰਦਰਵਾੜਾ ਤਹਿਤ ਗਤੀਵਿਧੀਆਂ ਜਾਰੀ ਹਨ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਓ ਆਰ ਐਸ ਅਤੇ ਜਿੰਕ ਦੀਆਂ ਗੋਲੀਆਂ ਵੰਡੀਆਂ ਗਈਆਂ।  ਸਿਹਤ ਸੁਪਰਵਾਈਜਰ ਸ਼੍ਰੀ ਸੰਜੀਵ ਕੁਮਾਰ ਨੇ ਲੋਕਾਂ ਨੂੰ ਹੱਥ ਧੌਣ ਦੀ ਵਿਧੀ ਅਤੇ ਓ ਆਰ ਐਸ ਘੋਲਣ ਅਤੇ ਪਿਲਾਉਣ ਬਾਰੇ ਅਤੇ ਸਾਫ ਸਫਾਈ ਰੱਖਣ ਬਾਰੇ ਜਾਣਕਾਰੀ ਦਿੱਤੀ।ਮੀਹਾਂ ਦੇ ਮੌਸਮ ਚ ਬੱਚਿਆਂ ਨੂੰ ਡਾਇਰੀਆ ਹੋਣ ਦੇ ਵੱਧ ਆਸਾਰ ਹੁੰਦੇ ਹਨ ਇਸ ਲਈ ਇਸ ਮੌਸਮ ਚ ਹੋਰ ਵੀ ਜਿਆਦਾ ਸਾਫ ਸਫਾਈ ਦਾ ਖਾਸ ਧਿਆਨ ਅਤੇ  ਖਾਣਾ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋ ਕੇ ਖਾਣਾ ਬਣਾਉਣ ਲਈ ਕਿਹਾ ਅਤੇ ਲੋਕਾਂ ਨੂੰ ਕਰੋਨਾ ਵੈਕਸੀਨ ਵੀ ਵੱਧ ਤੋਂ ਵੱਧ ਲਗਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ ਸੁਨੀਦੀ ਜੈਨ, ਮੰਗਲ ਸਿੰਘ ,ਰਵਿੰਦਰ ਕੌਰ, ਕਮਲਪ੍ਰੀਤ ਕੌਰ    ਅਤੇ ਆਸਾ ਵਰਕਰ ਹਾਜ਼ਰ ਸਨ

Post a Comment

0 Comments