*ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਕਮਲ ਕਾਲੀਆ ਦੇ ਨਿਵਾਸ ਸਥਾਨ ਤੇ ਰੱਖਿਆ ਗਿਆ ਕੀਰਤਨ*

 *ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਕਮਲ ਕਾਲੀਆ ਦੇ ਨਿਵਾਸ ਸਥਾਨ ਤੇ ਰੱਖਿਆ ਗਿਆ ਕੀਰਤਨ* 


ਫਿਰੋਜ਼ਪੁਰ 31 ਜੁਲਾਈ [ਕੈਲਾਸ਼ ਸ਼ਰਮਾ]:=
ਸਰਹੱਦੀ ਲੋਕ ਸੇਵਾ ਸਮਿਤੀ  ਦੇ ਪ੍ਰਧਾਨ ਸ਼੍ਰੀ ਕਮਲ ਕਾਲੀਆ ਜੀ ਦੇ ਨਿਵਾਸ ਸਥਾਨ ਵਿਖੇ ਭਗਤੀ ਭਜਨ ਗਰੁੱਪ ਵੱਲੋਂ ਦੂਸਰਾ ਮਹੀਨਾ ਵਾਰ ਕੀਰਤਨ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਕੀਰਤਨ ਦਾ ਮੁੱਖ ਉਦੇਸ਼ ਸਨਾਤਨ ਧਰਮ ਦਾ ਪ੍ਰਚਾਰ ਕਰਨਾ ਅਤੇ ਪਰਿਵਾਰਾਂ ਦੇ ਵਿੱਚ ਭਗਤੀ ਦੀ ਭਾਵਨਾ ਨੂੰ ਪੈਦਾ ਕਰਨਾ ਹੈ। 

ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਅਤੇ ਹਾਰਮੋਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜਪੁਰ) ਵੱਲੋਂ ਇਸ ਧਰਮ ਪ੍ਰਚਾਰ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇਕ ਯੂ ਟਿਊਬ ਚੈਨਲ ( dp life bhakti bhajan) ਚਲਾਇਆ ਜਾ ਰਿਹਾ ਹੈ। ਇਸ ਚੈਨਲ ਅਤੇ ਲੜੀਵਾਰ ਕੀਰਤਨ ਰਾਹੀ ਜੋ ਵੀ ਵਿੱਤੀ ਮਦਦ ਆਵੇਗੀ ਉਸ ਨੂੰ ਗਰੀਬ ਬੱਚਿਆਂ ਦੀ ਮੁੱਢਲੀ ਸਿੱਖਿਆ ਵਾਸਤੇ ਵਰਤਿਆ ਜਾਵੇਗਾ। ਇਸ ਪਰੋਗਰਾਮ ਵਿੱਚ ਸ਼੍ਰੀ ਧਰਮਪਾਲ ਬਾਸਲ ਵੱਲੋਂ ਗਣੇਸ਼ ਵੰਦਨਾ ਗਾ ਕੇ ਭਜਨ ਗਾਇਨ ਦੀ ਸ਼ੁਰੂਆਤ ਕੀਤੀ ਗਈ। 

ਸ਼੍ਰੀਮਤੀ ਕਿਰਨ ਬਾਸਲ ,ਯੋਗੇਸ਼ ਬਾਸਲ ,ਸੀ ਏ ਪਿਰਯੰਕਾ ਬਾਸਲ, ਅਸ਼ੋਕ ਗਰਗ, ਉਰਮਲ ਗਰਗ,ਨਮਨ ਗਰਗ, ਸੰਗੀਤਾ ਗੋਇਲ ਅਤੇ ਗੌਰਵ ਅਨਮੋਲ ਵੱਲੋਂ ਵੀ ਭਜਨ ਗਾ ਕੇ ਸਮਾਂ ਬੰਨਿਆਂ ਗਿਆ। 

ਸ੍ਰੀ ਕਮਲ ਕਾਲੀਆ ਨੇ ਦੱਸਿਆ ਕਿ ਹੈ ਇਸ ਕੀਰਤਨ ਸਮਾਗਮ ਵਿੱਚ ਸ਼ਹਿਰ ਦੇ ਤੀਹ ਪਰਿਵਾਰਾਂ ਨੇ ਹਿੱਸਾ ਲਿਆ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸਭ ਨੂੰ ਭੋਜਨ (ਪ੍ਰਸ਼ਾਦਾ) ਛਕਾਇਆ ਗਿਆ।

 ਇਸ ਤੋਂ ਇਲਾਵਾ ਧਰਮਪਾਲ ਬਾਂਸਲ,ਕਿਰਨ ਬਾਂਸਲ ਰਿਤੂ ਕਾਲੀਆ, ਕਮਲ ਕਾਲੀਆ ਮੁਕੇਸ਼ ਗੋਇਲ, ਗਤਿੰਦਰ ਕਮਲ, ਡਾ: ਵਿਵੇਕ ਗੁਪਤਾ, ਬਲਰਾਜ ਬਾਸਲ, ਅਸ਼ੋਕ ਗੋਇਲ, ਵਿਜੇ ਮੋਗਾਂ, ਤਰਲੋਚਨ ਚੋਪੜਾ ਮਹਿੰਦਰ ਪਾਲ ਬਜਾਜ ਅਸ਼ੋਕ ਸੇਤੀਆ, ਜਸਪਾਲ ਸੇਤੀਆ, ਆਸ਼ਾ ਸ਼ਰਮਾ, ਕੈਲਾਸ਼ ਸ਼ਰਮਾ, ਪਰੋਫੈਸਰ ਮੋਨਿਕਾ ਸ਼ਰਮਾ, ਰਿਸ਼ੂ ਸ਼ਰਮਾ ,ਹੇਮੰਤ ਸਿਆਲ  ਰਕੇਸ਼ ਪਾਠਕ ਆਦਿ ਨੇ ਕੀਰਤਨ ਦਾ ਆਨੰਦ ਮਾਣਿਆ।

Post a Comment

0 Comments