ਪਰਾਪਰਟੀ ਡੀਲਰਜ਼ ਐਸੋਸੀਏਸ਼ਨ ਬਰਨਾਲਾ ਵਲੋਂ ਬੰਦ ਕੀਤੀਆਂ ਐਨ.ਓ.ਸੀਜ਼,ਤੇ ਵਧਾਏ ਕੁਲੈਕਟਰ ਰੇਟਾਂ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ 


ਬਰਨਾਲਾ,19 ,ਜੁਲਾਈ /ਕਰਨਪ੍ਰੀਤ ਕਰਨ /-
ਪਰਾਪਰਟੀ ਡੀਲਰਜ਼ ਐਸੋਸੀਏਸ਼ਨ ਬਰਨਾਲਾ ਤੇ ਕਾਲੋਨਾਈਜ਼ਰਾਂ ਵਲੋਂ  ਨਗਰ ਕੌਂਸਲ ਤੇ ਪੁੱਡਾ ਦਫ਼ਤਰ ਵਲੋਂ ਪ੍ਰਰਾਪਰਟੀ ਤਸਦੀਕ ਕਰਨ ਸਬੰਧੀ ਬੰਦ ਕੀਤੀਆਂ ਐਨ.ਓ.ਸੀਜ਼ ਜਾਰੀ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਚ ਡੀਲਰਾਂ ਤੇ ਕਾਲੋਨਾਈਜ਼ਰਾਂ ਭਾਗ ਲਿਆ ! ਇਸ ਮੌਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ  ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਪਰੰਤ ਆਗੂਆਂ ਵਲੋਂ ਐੱਸ.ਡੀ,ਐੱਮ ਗੁਪਾਲ ਸਿੰਘ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਧਰਨੇ ਦੌਰਾਨ ਸੰਬੋਧਨ ਕਰਦਿਆਂ ਪ੍ਰਰਾਪਰਟੀ ਡੀਲਰਜ਼ ਐਸੋਸੀਏਸ਼ਨ ਤੇ ਕਾਲੋਨਾਈਜ਼ਰਾਂ ਪਿਆਰਾ ਲਾਲ ਰਾਏਸੀਆ, ਨਰਿੰਦਰ ਸ਼ਰਮਾ,ਰਾਕੇਸ਼ ਕੁਮਾਰ,ਰਘੁਵੀਰ ਗਰਗ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਜਿਸਟਰੀਆਂ ਤਸਦੀਕ ਕਰਵਾਉਣ ਲਈ ਨਗਰ ਕੌਂਸਲ ਤੋਂ ਐਨ.ਓ.ਸੀ ਲੈਣੀ ਜ਼ਰੂਰੀ ਕੀਤੀ ਗਈ ਸ਼ਰਤ ਤਹਿਤ  ਜ਼ੋ ਜਗ੍ਹਾ ਅਣਪਰੂਵਡ ਏਰੀਏ 'ਚ ਪੈਂਦੀ ਸੀ, ਉਸ ਦੀ ਬਣਦੀ ਫ਼ੀਸ ਭਰ ਕੇ ਐਨ.ਓ.ਸੀ ਲਈ ਜਾਂਦੀ ਸੀ, ਜਿਸ ਤੋਂ ਬਾਅਦ ਵਸੀਕਾ ਤਸਦੀਕ ਕੀਤਾ ਜਾਂਦਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਲੋਂ ਨਗਰ ਕੌਂਸਲਾਂ ਤੇ ਪੁੱਡਾ ਦਫ਼ਤਰਾਂ ਨੂੰ ਐਨਓਸੀ ਰੋਕਣ ਦੀ ਹਦਾਇਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ 'ਚ ਰਜਿਸਟਰੀਆਂ ਤਸਦੀਕ ਨਹੀਂ ਹੋ ਰਹੀਆਂ ਹਨ, ਪ੍ਰਰਾਪਰਟੀ ਡੀਲਰਾਂ,ਵਸੀਕਾ ਨਵੀਸਾਂ ਦਾ ਕਾਰੋਬਾਰ ਬਿਲਕੁੱਲ ਠੱਪ ਪਿਆ ਹੈ, ਪ੍ਰਰਾਪਰਟੀ ਨਾਲ ਜੁੜੇ ਹੋਰ ਬਹੁਤ ਸਾਰੇ ਵਰਗਾਂ ਦਾ ਰੁਜ਼ਗਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਸਾਡੇ ਰਿਜਗਾਰ ਤੇ ਡਾਕਾ ਮਾਰੀਆ ਜਾ ਰਿਹਾ ਹੈ ਜੋ ਹਰਗਿਜ ਬਰਦਾਸਤ ਨਹੀਂ ਹੋਵੇਗਾ ਜਿਸ ਕਰਕੇ ਮਜ਼ਬੂਰੀ ਵਸ ਪ੍ਰਰਾਪਰਟੀ ਡੀਲਰਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਪ੍ਰਰਾਪਰਟੀ ਲੀਡਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐਨਓਸੀ ਜਾਰੀ ਕਰਨ ਸਬੰਧੀ ਰੋਕ ਨਾ ਹਟਾਈ ਗਈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਸਾਰੇ ਪੰਜਾਬ ਦੇ ਡੀਲਰ ਇੱਕਜੁੱਟ ਹੁੰਦੀਆਂ ਰੋਡ ਜਾਮ ਕਰਨਗੇ  । ਇਸ ਮੌਕੇ ਜ਼ਸਮੇਲ ਸਿੰਘ ਡੇਅਰੀਵਾਲਾ,ਬਲਦੇਵ ਸਿੰਘ ਵਸੀਕਾ ਨਵੀਸ ਪਰਮਜੀਤ ਚੋਹਾਨ ਸ਼ੀਸ਼ਨ ਪਾਲ ,ਚਾਂਦੀ ਰਾਮ,ਤੀਰਥ ਸਿੰਘ ਬਾਬਾ ਸ਼ਿੰਦਾ,ਵਿਜੇ ਕਲਿਆਣ,ਸ਼ਾਲੂ ਆਸਥਾ ਵਾਲੇ,ਨਿਰਮਲ ਸਿੰਘ, ਸੁਖਪਾਲ ਸਿੰਘ, ਬਿੱਟੂ ਸਿੰਘ, ਜੀਵਨ ਧੌਲਾ, ਤਰਸੇਮ ਸਿੰਘ, ਬਚਿੱਤਰ ਸਿੰਘ ਰਾਏਸਰ, ਗੁਰਮੇਲ ਸਿੰਘ, ਹਰਨੇਕ ਸਿੰਘ, ਹਰਬੰਸ ਸਿੰਘ, ਅਮਨ ਸਿੰਘ, ਪ੍ਰਸੋਤਮ ਸਿੰਘ ਆਦਿ ਵੀ ਹਾਜ਼ਰ ਸਨ।

Post a Comment

0 Comments