ਬਰਨਾਲਾ ਕਲੱਬ ਵਲੋਂ ਬੂਟਿਆਂ ਦਾ ਲੰਗਰ ਲਾਉਣਾ ਲੋਕਾਂ ਦੀਆਂ ਆਕਸੀਜਨ ਰਾਹੀਂ ਜਿੰਦਗੀਆਂ ਬਚਾਉਣ ਦਾ ਵਡਮੁੱਲਾ ਯੋਗਦਾਨ-ਬਲਜੀਤ ਸਿੰਘ


ਬਰਨਾਲਾ,10,ਜੁਲਾਈ /ਕਰਨਪ੍ਰੀਤ ਧੰਦਰਾਲ /
ਬਰਨਾਲਾ ਵੈਲਫੇਅਰ ਕਲੱਬ ਰਜਿਸਟਰਡ ਵਲੋਂ ਆਸਥਾ ਕਲੋਨੀ ਵਿਖੇ ਪੌਦਿਆਂ ਦੇ ਵਨਮਹੋਤਸਵ ਤਹਿਤ ਬੂਟਿਆਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ ਮੁਖ ਤੋਰ ਤੇ ਐੱਸ ਐਚ ਓ ਸੀ ਆਈ ਏ ਇੰਚਾਰਜ ਬਲਜੀਤ ਸਿੰਘ ਨੇ ਸਿਰਕਤ ਕੀਤੀ੧ ਇਸ ਮੌਕੇ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ  ਸਿੰਧਵਾਨੀ  ਨੇ ਦੱਸਿਆ ਕਿ ਰੁੱਖ ਲਾਓ ,ਧਰਤੀ ਤੇ ਭਵਿੱਖ ਬਚਾਓ ਦੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਬਰਨਾਲਾ ਵੈਲਫੇਅਰ ਕਲੱਬ ਵਲੋਂ ਸੌਣ ਮਹੀਨੇ ਦੀ ਬਰਸਾਤ ਦੀ ਦਸਤਕ ਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਤਹਿਤ ਬੂਟ ਵੰਡੇ ਗਏ ਹਨ ਜਿਸ ਵਿੱਚ ਨਿੱਮ ,ਬਰੋਟਾ ,ਸੁਹੰਜਨਾ,ਅਮਲਤਾਸ ,ਸਮੇਤ ਹੋਰ ਕਈ ਪ੍ਰਜਾਤੀਆਂ ਦੇ ਬੂਟੇ ਵੰਡੇ ਗਏ ਹਨ !  ਸੀ ਆਈ ਏ ਇੰਚਾਰਜ ਬਲਜੀਤ ਸਿੰਘ ਨੇ ਬਰਨਾਲਾ ਵੈਲਫੇਅਰ ਕਲੱਬ  ਦੀ ਸਹਾਰਨਾ ਕਰਦਿਆਂ ਕਿਹਾ ਕਿ ਅੱਜ ਪਲੀਤ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ ਬਰਨਾਲਾ ਕਲੱਬ  ਵਲੋਂ ਬੂਟਿਆਂ ਦਾ ਲੰਗਰ ਲਾਉਣਾ ਲੋਕਾਂ ਦੀਆਂ ਆਕਸੀਜਨ ਰਾਹੀਂ ਜਿੰਦਗੀਆਂ ਬਚਾਉਣ ਦਾ ਵਡਮੁੱਲਾ ਯੋਗਦਾਨ ਹੈ੧ ਇਸ ਮੌਕੇ ਆਸਥਾ ਦੇ ਐਮ ਦੀ ਦੀਪਕ ਸੋਨੀ,ਸੁਖਦਰਸ਼ਨ ਕੁਮਾਰ ,ਕਪਿਲ ਕੁਮਾਰ, ਸਮੇਤ ਕਲੋਨੀ ਵਸਿੰਦੇ ਹਾਜਿਰ ਸਨ !

Post a Comment

0 Comments