*ਮਾਨਸਾ ਮੰਡਲ ਦੇ ਪੈਨਸ਼ਨਰਜ਼ ਵਰਕਰਾਂ ਵੱਲੋਂ ਨੇੜੇ ਤਿੰਨ ਕੋਨੀ ਐਕਸ਼ਨ ਦਫਤਰ ਵਿਖੇ ਭਗਵਾਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ*


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 05-ਜੁਲਾਈ ਨੂੰ ਪੈਨਸ਼ਨਰਜ਼ ਐਸੋਸੀਏਸ਼ਨ  ਪੀ. ਐਸ. ਪੀ.ਸੀ ਐਲ ਦੀ ਸੂਬਾ ਕਮੇਟੀ ਵਲੋਂ ਦਿੱਤੇ ਸੱਦੇ ਤੇ ਮਾਨਸਾ ਮੰਡਲ ਦੇ ਪੈਨਸ਼ਨਰਜ਼ ਵਰਕਰਾਂ ਵੱਲੋਂ ਨੇੜੇ ਤਿੰਨ ਕੋਨੀ ਐਕਸ਼ਨ ਦਫਤਰ ਵਿਖੇ ਭਗਵਾਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਖ ਵੱਖ ਬੁਲਾਰਿਆ ਨੇ ਮੰਗਾ ਸਬੰਧੀ ਵਿਆਖਿਆ ਕਰਦਿਆਂ ਮੰਗ ਕੀਤੀ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ  ਸੂਬਾ ਕਮੇਟੀ ਨਾਲ ਮੀਟਿੰਗਾਂ ਵਿੱਚ ਮੰਗਾਂ ਤਾਂ ਮੰਨ ਲੈਂਦੀ ਹੈ ਪਰੰਤੂ ਲਾਗੂ ਕਰਨ ਵਿੱਚ ਟਾਲ ਮਟੋਲ ਦੀ ਨੀਤੀ ਤੇ ਚੱਲਦੀ ਹੈ। ਜਿਵੇਂ ਕਿ 01-01-2016 ਤੋਂ ਬਾਅਦ ਰਿਟਾਇਰ ਹੋਏ ਮੁਲਾਜਮਾਂ ਨੂੰ ਬਕਾਏ ਨਹੀਂ ਦਿੱਤੇ ਗਏ ਕੋਰਟ ਕੇਸਾਂ ਦੇ ਹੋਏ ਫੈਸਲੇ ਅਨੁਸਾਰ ਸਾਰੇ ਰਿਟਾਇਰੀ ਮੁਲਾਜਮਾਂ ਨੂੰ 23 ਸਾਲਾਂ ਬਣਦਾ ਇੰਕਰੀਮੈਂਟ  ਨਹੀਂ ਦਿੱਤਾ ਗਿਆ। ਰਿਟਾਇਰੀ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਨਹੀਂ ਦਿੱਤੀ ਗਈ। ਕੈਸ ਲੈੱਸ ਮੈਡੀਕਲ ਬੀਮਾ ਸਕੀਮ ਲਾਗੂ ਨਹੀਂ ਕੀਤੀ ਗਈ। ਵਧੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਨਹੀਂ ਦਿੱਤੀਆਂ। ਜਿਹੜੇ ਪੈਨਸ਼ਨਰ ਪਰਿਵਾਰਾਂ ਨੇ ਸਿਲੇਸ਼ੀਅਮ ਵਾਪਸ ਜਮਾਂ ਕਰਵਾ ਦਿੱਤਾ ਉਹਨਾਂ ਪਰਿਵਾਰਾਂ ਦੇ ਯੋਗ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਗਈ। ਜੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਮਿਤੀ 13 ਜੁਲਾਈ 2022 ਨੂੰ ਹੈੱਡ ਆਫਿਸ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਲ ਚੜ੍ਹ ਕੇ ਭਾਗ ਲਿਆ ਜਾਵੇਗਾ।

ਹੋਰਨਾਂ ਤੋਂ ਇਲਾਵਾ ਇਸ ਧਰਨੇ ਨੂੰ ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਸੂਬਾ ਸਕੱਤਰ, ਦਰਸ਼ਨ ਸਿੰਘ ਮੋਫਰ, ਲੱਖਨ ਲਾਲ, ਜਗਦੇਵ ਸਿੰਘ ਜੋਗਾ, ਸਤਗੁਰ ਸਿੰਘ ਨੰਗਲ, ਜਗਮੇਲ ਸਿੰਘ , ਰਾਮ ਕੁਮਾਰ ਸ਼ਰਮਾ, ਬਘੇਲ ਸਿੰਘ, ਕੇਵਲ ਸਿੰਘ ਖਜਾਨਚੀ, ਜਗਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਮਨਿੰਦਰ ਸਿੰਘ ਜਵਾਹਰਕੇ ਮੰਡਲ ਸਕੱਤਰ ਨੇ ਨਿਭਾਈ।

Post a Comment

0 Comments