ਸਿਟੀ ਆਫ਼ ਟੋਰਾਂਟੋ ਦਾ ਅਹਿਮ ਫੈਸਲਾ: ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ

 


ਨਿਊਯਾਰਕ/ਟੋਰਾਂਟੋ { ਚੀਫ਼ ਬਿਊਰੋ} : ਸਿਟੀ ਆਫ਼ ਟੋਰਾਂਟੋ ਨੇ ਆਪਣੀਆਂ ਸੰਵੇਦਨਸ਼ੀਲ ਥਾਵਾਂ 'ਤੇ ਕੋਵਿਡ-19 ਦੇ ਖਤਰੇ ਕਾਰਨ N95 ਮਾਸਕ ਪਾਉਣ ਨੂੰ ਲੈ ਕੇ ਦਾੜ੍ਹੀ ਸ਼ੇਵ ਕਰਨ ਦੇ ਫੈਸਲੇ 'ਚ ਧਾਰਮਿਕ ਆਧਾਰ 'ਤੇ ਛੋਟ ਮੰਗਣ ਵਾਲੇ ਮੁਲਾਜ਼ਮਾਂ ਅਤੇ ਸਕਿਓਰਿਟੀ ਗਾਰਡਾਂ ਨੂੰ ਦਾੜ੍ਹੀ ਸਮੇਤ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਸਿੱਖ ਸਕਿਓਰਿਟੀ ਗਾਰਡ ਨੂੰ ਦੁਬਾਰਾ ਕੰਮ 'ਤੇ ਲਾਉਣ ਦਾ ਪ੍ਰਾਈਵੇਟ ਕੰਟਰੈਕਟਰ ਨੂੰ ਆਦੇਸ਼ ਦਿੱਤਾ ਗਿਆ ਹੈ।

ਸਿਟੀ ਆਫ਼ ਟੋਰਾਂਟੋ ਨੇ ਕਿਹਾ ਹੈ ਕਿ ਜੋ ਮੁਲਾਜ਼ਮ ਧਾਰਮਿਕ ਆਧਾਰ 'ਤੇ ਦਾੜ੍ਹੀ ਨਹੀਂ ਕਟਵਾ ਸਕਦੇ, ਉਹ ਦਾੜ੍ਹੀ ਸਮੇਤ ਹੀ ਕੰਮ ਕਰ ਸਕਣਗੇ। ਸਿਟੀ ਦੇ ਪਹਿਲੇ ਫੈਸਲੇ ਨਾਲ ਤਕਰੀਬਨ 100 ਸਕਿਓਰਿਟੀ ਗਾਰਡਾਂ ਨੂੰ ਪ੍ਰਾਈਵੇਟ ਕੰਟਰੈਕਟਰਾਂ ਵੱਲੋਂ ਹੋਰ ਜਗ੍ਹਾ ਤਬਦੀਲ ਕੀਤਾ ਗਿਆ ਸੀ ਜਾਂ ਕੰਮ ਤੋਂ ਹਟਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਇਹ ਮੁੱਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਵੱਡੇ ਪੱਧਰ 'ਤੇ ਚੁੱਕਿਆ ਗਿਆ ਸੀ।

Post a Comment

0 Comments