ਤਲਵੰਡੀ ਭਾਈ ,9 ਜੁਲਾਈ(ਹਰਜਿੰਦਰ ਸਿੰਘ ਕਤਨਾ)
ਤਲਵੰਡੀ ਭਾਈ ਵਿੱਚ ਫਿਲਮ ਦੇਖਣ ਕੁੱਝ ਨੌਜਵਾਨਾਂ ਤੇ ਸਿਨੇਮੇਂ ਦੇ ਬਾਹਰ ਕਾਰ ਤੇ ਸਵਾਰ ਹੋ ਕੇ ਆਏ ਹੋਰ ਨੌਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ ਪਰ ਚੰਗੇ ਭਾਗਾਂ ਨਾਲ ਗੋਲੀਆਂ ਇਨ੍ਹਾਂ ਨੌਜਵਾਨਾਂ ਦੇ ਨਹੀਂ ਲੱਗੀਆਂ ।ਪੀੜਤ ਨੌਜਵਾਨ ਲਵਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੀ ਆਈ 20 ਕਾਰ ਤੇ ਆਪਣੇ ਘਰ ਜ਼ੀਰਾ ਤੋਂ ਆਪਣੇ ਦੋਸਤਾਂ ਨਾਲ ਤਲਵੰਡੀ ਭਾਈ ਸ਼ਾਮ ਨੂੰ ਫਿਲਮ ਦੇਖਣ ਆਏ ਸਨ ਤੇ ਫਿਲਮ ਖਤਮ ਹੋਣ ਤੇ ਜਦੋਂ ਉਹ ਸਿਨਮੇਂ ਤੋਂ ਬਾਹਰ ਨਿਕਲੇ ਤਾਂ ਓਹਨਾ ਦੀ ਕਾਰ ਨੂੰ ਇੱਕ ਹੋਰ ਆਈ 20 ਕਾਰ ਪੀ ਬੀ05ਏ ਐਨ9295 ਨੇ ਅੱਗੇ ਲਗਾ ਕੇ ਰੋਕ ਲਿਆ ਜਿਸ ਵਿੱਚ ਕੁੱਲ 5 ਨੌਜਵਾਨ ਸਨ ਤੇ ਉਹਨਾਂ ਵਿਚੋਂ 2 ਨੇ ਕਾਰ ਤੋਂ ਬਾਹਰ ਨਿਕਲ ਕੇ ਸਾਡੀ ਕਾਰ ਤੇ ਅੰਨ੍ਹੇ ਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਕਾਰ ਨੂੰ ਭਜਾ ਕੇ ਆਪਣੀ ਬਚਾਈ ।ਓਹਨਾ ਦੱਸਿਆ ਕਿ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਓਹਨਾਂ ਦੀ ਕਾਰ ਦੇ ਬੁਰਨੈਟ ਅਤੇ ਅਗਲੇ ਸ਼ੀਸ਼ੇ ਵਿੱਚ ਵਿੱਚ ਵੱਜੀਆਂ। ਓਹਨਾ ਹੋਰ ਕਿਹਾ ਹਮਲਾਵਰਾਂ ਦੀ ਪਹਿਚਾਣ ਹੋ ਗਈ ਹੈ ਤੇ ਉਹ ਮੱਲਾਂ ਵਾਲਾ ਦੇ ਵਾਸੀ ਹਨ।ਇਸ ਮੌਕੇ ਐਸ ਐਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਘਟਨਾ ਬਾਰੇ ਓਹਨਾ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ਤੇ ਪੁੱਜ ਗਈ।।ਓਹਨਾ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ ਤੇ ਜਲਦੀ ਹੀ ਕਾਬੂ ਕਰ ਲਏ ਜਾਣਗੇ।
0 Comments