ਬਰਨਾਲਾ ਜਿਲੇ ਦੀਆਂ ਤਿੰਨ ਮਹਿਲਾ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣੀਆਂ

 ਬਰਫੀ ਨਾਲ ਮੁਹੰ ਮੀਠਾ ਕਰਵਾਇਆ ,ਸਟਾਫ ਤੇ ਉੱਚ ਅਫਸਰਾਂ ਨੇ ਦਿੱਤੀ ਸ਼ਾਬਾਸ਼ 


ਬਰਨਾਲਾ,12,ਜੁਲਾਈ (ਕਰਨਪ੍ਰੀਤ ਧੰਦਰਾਲ )-
ਪੰਜਾਬ ਪੁਲਿਸ ਦੇ ਡੀ.ਜੀ.ਪੀ ਵਲੋਂ ਲੋਕ ਮਸਲਿਆਂ ਨੂੰ ਫੋਰੀ ਤੋਰ ਤੇ ਹੱਲ ਕਰਨ ਤੇ ਇਨਸਾਫ ਦੇਣ ਡੀ ਮੁਹਿੰਮ ਨੂੰ ਚਾਰ ਚੰਨ ਲਾਉਂਦਿਆਂ 101 ਸਬ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਦੀਆਂ ਫੀਤੀਆਂ ਲਾ ਦਿੱਤੀਆਂ ਜਿਸ ਵਿਚ ਸਬ ਤੋਂ ਵੱਡੀ ਗੱਲ ਪੰਜਾਬ ਦੀਆਂ ਧੀਆਂ ਨੂੰ ਮਾਣ ਸਤਿਕਾਰ ਦਿੰਦਿਆਂ 95 ਮਹਿਲਾਵਾਂ ਨੂੰ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਿਆ ਗਿਆ ਹੈ ਜਿਸ ਵਿਚ ਬਰਨਾਲਾ ਜਿਲੇ ਦੀਆਂ ਤਿੰਨ ਮਹਿਲਾ ਸਬ ਇੰਸਪੈਕਟਰਾਂ ਮੈਡਮ ਸੰਦੀਪ  ਕੌਰ,ਅਮਨਦੀਪ ਕੌਰ,ਤੇ ਰਾਜਪਾਲ ਕੌਰ ਨੂੰ ਇੰਸਪੈਕਟਰ ਬਣਾਇਆ ਗਿਆ ਹੈ !ਖੁਸ਼ੀਆਂ ਚ ਵੱਡੇ ਅਫਸਰਾਂ ਐਸ.ਐਸ.ਪੀ ਸ਼੍ਰੀ ਸੰਦੀਪ ਮਲਿਕ, ਐਸ ਪੀ ਮੈਡਮ ਹਰਵੰਤ ਕੌਰ ,ਐਸ ਪੀ ਅਨਿਲ ਕੁਮਾਰ ,ਐਸ ਪੀ ਕੁਲਦੀਪ ਸਿੰਘ ਸੋਹੀ ਸਮੇਤ ਸਟਾਫ ਦਾ ਬਰਫੀ ਨਾਲ ਮੁਹੰ ਮਿੱਠਾ ਕਰਵਾਇਆ ਤੇ ਉੱਚ ਅਫਸਰਾਂ ਤੇ ਸਟਾਫ ਵਲੋਂ ਮੁਬਾਰਕਾਂ ਤੇ ਸ਼ਾਬਾਸ਼ ਦਿੱਤੀ ਗਈ ! ਇਸ ਤੋਂ ਪਹਿਲਾਂ ਮੈਡਮ ਸੰਦੀਪ ਕੌਰ ਠੁੱਲੀਵਾਲ ਥਾਣਾ ,ਅਮਨਦੀਪ ਕੌਰ ਇੰਚਾਰਜ ਲਿਟੀਗੇਸਨ ਬ੍ਰਾਂਚ ਤੇ ਰਾਜਪਾਲ ਕੌਰ ਸਕਿਉਰਿਟੀ ਬ੍ਰਾਂਚ ਵਿਚ ਸੇਵਾਵਾਂ ਨਿਭਾ ਰਹੀਆਂ ਸਨ ਤੇ ਹੁਣ ਤਾਜ਼ਾ ਮਿਲੀਆਂ ਜਿੰਮੇਵਾਰੀਆਂ ਤਹਿਤ ਇੰਸਪੈਕਟਰ ਸੰਦੀਪ ਕੌਰ ਤੇ ਇੰਸਪੈਕਟਰ ਰਾਜਪਾਲ ਕੌਰ ਨੂੰ ਵਿਜੀਲੈਂਸ ਵਿਭਾਗ, ਤੇ ਇੰਸਪੈਕਟਰ ਅਮਨਦੀਪ ਕੌਰ ਨੂੰ ਸੀ ਐਮ ਸਕਿਉਰਿਟੀ ਵਿਭਾਗ ਦਿੱਤਾ ਗਿਆ ਹੈ ! ਤਾਜ਼ਾ  ਬਣੀਆਂ ਤਿੰਨੋ ਇੰਸਪੈਕਟਰਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਵੀ ਵੱਧਕੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਹਰ ਵਿਅਕਤੀ ਨੂੰ ਇਨਸਾਫ
ਮਿਲੇਗਾ!

Post a Comment

0 Comments