ਦਸਤ ਨਾਲ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਓ.ਆਰ.ਐਸ. ਦਾ ਘੋਲ ਲਾਭਦਾਇਕ : ਮੱਤੀ ਬਲਾਕ ਪੱਧਰੀ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ

 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਿਹਤ ਵਿਭਾਗ, ਬੁਢਲਾਡਾ  ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ   ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਪ੍ੜਰਦੀ ਅਗਵਾਈ ਵਿੱਚ  ਬਲਾਕ ਬੁਢਲਾਡਾ ਵਿਖੇ ਬਲਾਕ ਪੱਧਰੀ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਹਰਬੰਸ ਮੱਤੀ ਬੀ.ਈ.ਈ. ਨੇ ਦੱਸਿਆ ਕਿ ਇਹ ਪੰਦਰਵਾੜਾ 4 ਤੋ 17 ਜੁਲਾਈ  ਤਕ ਪੂਰੇ ਰਾਜ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸੂਬੇ ਚ ਪੰਜ ਸਾਲ ਤੋਂ ਘੱਟ ਉਮਰ ਦੇ 33 ਲੱਖ ਬੱਚਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ।ਇਸ ਪੰਦਰਵਾੜੇ ਦਾ ਮੱਖ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ । ਸਾਡੇ ਦੇਸ਼ ਵਿੱਚ ਹਰ ਸਾਲ ਘੱਟ ਤੋਂ ਘੱਟ 12 ਲੱਖ ਬੱਚੇ ਦਸਤ ਕਾਰਨ ਮਰਦੇ ਹਨ । ਇਹ ਵੀ ਦੇਖਿਆ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਸਾਲ ਵਿੱਚ ਘੱਟੋ –ਘੱਟ 2-3 ਵਾਰ ਦਸਤ ਤੋਂ ਪੀੜਤ ਹੁੰਦਾ ਹੈ । ਸਰਕਾਰ ਦਾ ਟੀਚਾ ਦਸਤ ਕਾਰਨ ਹੋਂਣ ਵਾਲੀਆ ਬੱਚਿਆ ਦੀਆਂ ਮੌਤਾਂ ਨੂੰ ਸਿਫ਼ਰ ਕਰਨਾ ਹੈ । ਉਨ੍ਹ ਕਿਹਾ ਕਿ ਪੰਦਰਵਾੜੇ ਦੇ ਉਦੇਸ਼ਾ ਚ ਦਸਤ ਦੀ ਰੋਕਥਮ ਲਈ ਹਰ ਪੱਧਰ ਤੇ ਜਾਗਰੂਕਤਾ ਪੈਦਾ ਕਰਨਾ, ਦਸਤ ਤੋਂ ਪੀੜਤ ਬੱਚਿਆਂ ਨੂੰ ਓਆਰਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਦੇਣਾ ,ਹੱਥ ਧੋਣ ਦੀਆਂ ਸਹੀ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਚਾਰ ਕਰਨਾ ਸ਼ਾਮਲ ਹਨ । ਉਨ੍ਹਾ ਆਖਿਆ ਕਿ ਸ਼ਹਿਰੀ ਅਤੇ ਸ਼ਹਿਰੀ ਝੁੱਗੀਆਂ ਲਈ ਮੋਬਾਇਲ ਸਿਹਤ ਟੀਮਾਂ ਦੀਆਂ ਦਸਤ ਕੰਟਰੋਲ ਗਤੀਵਿਧੀਆਂ ਨੂੰ ਤੇਜ਼ ਕਰਨਾ ਵੀ ਅਹਿਮ ਟੀਚਾ ਹੋਵੇਗਾ । ਪੰਜ ਸਾਲ ਤੋ ਘੱਟ ਉਮਰ ਦੇ ਬੱਚਿਆਂ ਅੰਦਰ ਦਸਤ ਦੀ ਬਿਮਾਰੀ ਉਨ੍ਹਾ ਦੀ ਮੌਤ ਦਾ ਵੱਡਾ ਕਾਰਨ ਹੈ । ਓਆਰਐਸ ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਦਸਤ ਰੋਗ ਦਾ ਸਹੀ ਇਲਾਜ ਹਨ । ਇਸ ਪੰਦਰਵਾੜੇ ਦੌਰਾਨ ਆਸ਼ਾ ਵਰਕਰਾਂ ਉਸ ਹਰ ਘਰ ਜਿਸ ਚ ਪੰਜ ਸਾਲ ਤੋ ਘੱਟ ਉਮਰ ਦਾ ਬੱਚਾ ਹੈ , ਵਿੱਚ ਜਾ ਕੇ ਓਆਰਐਸ ਦਾ ਘੋਲ ਦਾ ਪੈਕਟ ਮੁਹੱਈਆਂ ਕਰਵਾਉਣਗੀਆਂ ਅਤੇ ਓਆਰਐਸ ਦਾ ਘੋਲ ਬਣਾਉਣ ਦੀ ਤਰਕੀਬ ਦੱਸਣਗੀਆਂ । ਇਸ ਤੋ ਇਲਾਵਾ ਦਸਤ ਦੀ ਬਿਮਾਰੀ ਦੇ ਲੱਛਣਾ ,ਕਰਨਾ ਅਤੇ ਇਸਦੇ ਇਲਾਜ ਬਾਰੇ ਜਾਣੂੰ ਕਰਵਾਉਣ ਤੋਂ ਇਲਾਵਾ ਹਰ ਘਰ ਦੇ ਬਾਹਰ ਨਿਸ਼ਾਨੀ ਲਾਏਗੀ । ਉਨ੍ਹਾ ਦੱਸਿਆ ਕਿ ਸਾਰਿਆ ਸਿਹਤ ਸੰਸਥਾਵਾਂ ਚ ਟੱਟੀਆਂ –ਉਲਟੀਆਂ ਦੇ  ਰੋਗ ਦੀ ਰੋਕਥਮ ਲਈ  ਯੋਗ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਓਆਰਐਸ ਤੇ ਜ਼ਿੰਕ ਕਾਰਨਰ ਬਣਾਏ ਗਏ ਹਨ । ਇਸ ਮੌਕੇ ਪਰਮਜੀਤ ਕੌਰ ਐਲ.ਐਚ.ਵੀ. , ਬਲਵਿੰਦਰ ਕੌਰ ਨਰਸਿੰਗ ਅਫਸਰ , ਪਰਦੀਪ ਕੌਰ ਏ.ਐਨ.ਐਮ. , ਰਾਜਵੀਰ ਕੌਰ , ਜਸਵੰਤ ਕੌਰ ਆਦਿ ਮੌਜੂਦ ਸਨ ।

Post a Comment

0 Comments