ਬਲੈਰੋ ਗੱਡੀ ਚੜ੍ਹਨ ਨਾਲ ਦੋ ਵਿਅਕਤੀਆਂ ਦੀ ਹੋਈ ਮੌਤ


ਬੁਢਲਾਡਾ 5 ਜੁਲਾਈ,(ਕੋਹਲੀ) :
ਪਿੰਡ ਹੀਰੋਂ ਖ਼ੁਰਦ ਦੇ ਸੁਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅਤੇ ਬੱਛੋਆਣਾ ਦੇ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਸੰਧੂ ਦੀ ਬਲੈਰੋ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।ਜਾਣਕਾਰੀ ਦਿੰਦਿਆਂ ਥਾਣਾ ਸਦਰ ਬੁਢਲਾਡਾ ਦੇ ਸਹਾਇਕ ਥਾਣੇਦਾਰ ਤੇਜਾ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੱਛੋਆਣਾ ਵੱਲੋਂ ਲਿਖਵਾਏ ਗਏ ਬਿਆਨ ਮੁਤਾਬਕ ਸੁਖਵਿੰਦਰ ਸਿੰਘ ਉਰਫ ਲੱਡੂ (28 ਸਾਲ) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹੀਰੋਂ ਖੁਰਦ ਅਤੇ ਜਸਵੀਰ ਸਿੰਘ (40 ਸਾਲ) ਪੁੱਤਰ ਨਛੱਤਰ ਸਿੰਘ ਸੰਧੂ ਵਾਸੀ ਪਿੰਡ ਬੱਛੋਆਣਾ ਜੋ ਕਿ ਰਾਤ ਸਮੇਂ ਖੇਤ ਨੂੰ ਪਾਣੀ ਲਗਾ ਰਹੇ ਸਨ ਤਾਂ ਸੁਖਤਾਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬੱਛੋਆਣਾ ਨੇ ਲਾਪਰਵਾਹੀ ਅਤੇ ਜਾਣ ਬੁੱਝ ਕੇ ਆਪਣੀ ਬਲੈਰੋ ਗੱਡੀ ਉਕਤ ਉਪਰ ਚਾੜ੍ਹ ਦਿੱਤੀ।ਜਿਨ੍ਹਾਂ ਦੀ ਕਿ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਬੁਢਲਾਡਾ ਵਿਖੇ ਪੋਸਟਮਾਰਟਮ ਕਰਵਾ ਕੇ ਮਾਪਿਆਂ ਨੂੰ ਸੌਂਪ ਦਿੱਤੀਆਂ ਹਨ ਜਦਕਿ ਪੁਲੀਸ ਵੱਲੋਂ ਬਣਦੀ ਧਾਰਾ ਲਗਾ ਕੇ ਮੁਕੱਦਮਾ ਦਰਜ ਕਰ ਲਿਆ ਹੈ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।ਇੱਥੇ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਅਜੇ ਕੁੰਵਾਰਾ ਸੀ ਜਦਕਿ ਜਸਬੀਰ ਸਿੰਘ ਤਿੰਨ ਬੇਟੀਆਂ ਅਤੇ ਇਕ ਪੁੱਤਰ ਦਾ ਬਾਪ ਸੀ।


Post a Comment

0 Comments