*ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ*


ਮੋਗਾ/ਬਾਘਾਪੁਰਾਣਾ  ਜੁਲਾਈ  04 ( ਕੈਪਟਨ ਸੁਭਾਸ਼ ਚੰਦਰ ਸ਼ਰਮਾ)
:= ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮ ਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਹੋਈ। ਮੀਟਿੰਗ ਦੌਰਾਨ ਪ੍ਰੋਫੈਸਰ ਗੋਪੀ ਚੰਦ ਨਾਰੰਗ ਅਤੇ ਡਾਕਟਰ ਸਰਦਾਰਾ ਸਿੰਘ ਜੌਹਲ ਦੀ ਧਰਮ ਪਤਨੀ ਦੇ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੌਕ ਮਤਾ ਪਾਇਆ ਗਿਆ। ਉਪਰੰਤ ਸਭਾ ਦੇ ਮੈਂਬਰ ਕਾਮਰੇਡ ਜੋਗਿੰਦਰ ਸਿੰਘ ਨਾਹਰ ਨੱਥੂਵਾਲਾ ਦੀ ਜਲਦੀ ਪ੍ਰਕਾਸ਼ਿਤ ਹੋ ਰਹੀ ਪੁਸਤਕ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਉਸਨੂੰ ਸਭਾ ਵੱਲੋਂ ਇੱਕੀ ਸੌ ਰੁਪਏ ਦੀ ਰਾਸ਼ੀ ਮੱਦਦ ਦੇਣ ਦਾ ਐਲਾਨ ਕੀਤਾ ਗਿਆ।  ਇਸ ਤੋਂ ਇਲਾਵਾ ਸਭਾ ਦੇ ਮੈਂਬਰਾਂ ਜਗਜੀਤ ਸਿੰਘ ਬਾਵਰਾ ਯੂ. ਐਸ. ਏ ਵੱਲੋਂ ਪੰਜ ਹਜ਼ਾਰ, ਸਾਧੂ ਰਾਮ ਲੰਗੇਆਣਾ ਅਤੇ ਸਾਥੀ ਔਕਟੋ ਆਊਲ ਵੱਲੋਂ ਗਿਆਰਾਂ- ਗਿਆਰਾਂ ਸੌ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਕਾਮਰੇਡ ਨਾਹਰ ਨੂੰ ਦਿੱਤੀ ਗਈ।ਇਸ ਦੇ ਨਾਲ ਹੀ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਵੱਲੋਂ ਨੇੜਲੇ ਭਵਿੱਖ ਵਿਚ ਸਭਾ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ ਇੱਕ ਸਾਂਝੀ ਪੁਸਤਕ ਛਪਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਸਭਾ ਦੇ  ਮੈਂਬਰਾਂ ਨੂੰ ਅਪੀਲ ਕੀਤੀ ਗਈ ਜਿਨ੍ਹਾਂ ਨੇ ਸਭਾ ਦੇ ਨਿਯਮਾਂ ਅਨੁਸਾਰ ਪਿਛਲੇ ਦੋ ਸਾਲਾਂ ਤੋਂ ਅਜੇ ਤੱਕ ਮੈਂਬਰਸ਼ਿਪ ਨਹੀਂ ਭਰੀ ਉਹ ਅਗਸਤ ਮਹੀਨੇ ਦੀ ਮੀਟਿੰਗ ਦੌਰਾਨ ਮੈਂਬਰਸ਼ਿਪ ਭਰਨ ਦੀ ਕ੍ਰਿਪਾਲਤਾ ਕਰਨ ਤਾਂ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਵੀ ਪ੍ਰਕਾਸ਼ਿਤ ਹੋ ਰਹੀ ਪੁਸਤਕ ਬਾਰੇ ਚੋਣ ਕੀਤੀ ਜਾ ਸਕੇ ਅਖ਼ੀਰ ਵਿੱਚ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਕਾਮਰੇਡ ਜੋਗਿੰਦਰ ਸਿੰਘ ਨਾਹਰ, ਬਸੰਤ ਸਿੰਘ, ਅਵਤਾਰ ਸਿੰਘ ਸਮਾਲਸਰ, ਚਰਨਜੀਤ ਸਿੰਘ ਸਮਾਲਸਰ, ਜਗਸੀਰ ਸਿੰਘ ਕੋਟਲਾ, ਸੁਰਜੀਤ ਸਿੰਘ ਕਾਲੇਕੇ

ਲਖਵੀਰ ਸਿੰਘ ਕੋਮਲ ਆਲਮਵਾਲਾ, ਹਰਵਿੰਦਰ ਸਿੰਘ ਰੋਡੇ,ਐਸ. ਇੰਦਰ ਰਾਜੇਆਣਾ,  ਜਸਵੰਤ ਸਿੰਘ ਜੱਸੀ, ਮੁਕੰਦ ਸਿੰਘ ਕਮਲ, ਸ਼ਿਵ ਢਿੱਲੋਂ, ਯਸ਼ ਚਟਾਨੀ,ਡਾ ਸਾਧੂ ਰਾਮ ਲੰਗੇਆਣਾ, ਔਕਟੋ ਆਊਲ, ,ਪ੍ਰੀਤ ਨਿਵਾਣ, ਸਾਗਰ ਸ਼ਰਮਾਂ, ਸਰਬਜੀਤ ਸਿੰਘ ਸਮਾਲਸਰ, ਬਲਵੰਤ ਸਿੰਘ ਘਣੀਆਂ, ਕੁਲਵੰਤ ਸਿੰਘ ਘੋਲੀਆ,ਕੋਮਲ ਭੱਟੀ ਰੋਡੇ ਨੇ ਆਪੋ ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਜਿਨ੍ਹਾਂ ਤੇ ਹਾਜ਼ਰ ਆਲੋਚਕਾਂ ਨੇ ਉਸਾਰੂ ਬਹਿਸ ਕਰਦਿਆਂ ਢੁਕਵੇਂ ਸੁਝਾਅ ਦਿੱਤੇ ਗਏ

Post a Comment

0 Comments