ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਦੀ ਦੇਸ਼ ਦੀ ਰਾਜਧਾਨੀ ਤੌ ਹੋਈ ਰਜਿਸਟ੍ਰੇਸ਼ਨ* *ਸਾਬਕਾ ਸੈਨਿਕਾਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ*

ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਦੀ ਦੇਸ਼ ਦੀ ਰਾਜਧਾਨੀ ਤੌ ਹੋਈ ਰਜਿਸਟ੍ਰੇਸ਼ਨ* *ਸਾਬਕਾ ਸੈਨਿਕਾਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ*


ਮੋਗਾ : 22 ਜੁਲਾਈ  [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:= ਸਾਬਕਾ ਸੈਨਿਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਆਰਗੇਨਾਈਜ਼ੇਸ਼ਨ ਦੇ ਪੰਜਾਬ ਪ੍ਰਦੇਸ਼ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਸਾਬਕਾ ਸੈਨਿਕਾਂ ਨੇ ਉਕਤ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਅਪਣੀ ਹਾਜ਼ਰੀ ਦਰਜ ਕਰਵਾਈ। ਮੀਤ ਪ੍ਰਧਾਨ ਨੇ ਸਰਬੱਤ ਦੇ ਭਲੇ ਲਈ ਅਰਦਾਸਾਂ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ। ਉਹਨਾਂ ਦਸਿਆ ਕਿ ਮਾਲਕ ਦੀ ਮੇਹਰ ਸਦਕਾ ਉਕਤ ਆਰਗੇਨਾਈਜ਼ੇਸ਼ਨ ਦੇਸ਼ ਦੀ ਰਾਜਧਾਨੀ ਦਿੱਲੀ ਤੌ ਰਜਿਸਟਰਡ ਹੋ ਗਈ ਹੈ ਜੋ ਸੰਗਠਨ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ। ਇਸ ਰਜਿਸਟ੍ਰੇਸ਼ਨ ਨਾਲ ਸੰਗਠਨ ਦਾ ਰੁਤਬਾ ਵੀ ਨੈਸ਼ਨਲ ਲੈਵਲ ਤੇ ਹੋ ਗਿਆ ਹੈ। ਉਹਨਾਂ ਸੰਗਠਨ ਦੇ ਸਾਰੇ ਆਹੁਦੇਦਾਰਾਂ ਤੇ ਮੈਂਬਰਾਂਨ ਦਾ ਹਰ ਗਤੀਵਿਧੀ ਵਿੱਚ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਹੀ ਵਧਾਈ ਦੇ ਅਸਲੀ ਹੱਕਦਾਰ ਹੋ। ਬਾਕੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂਨ ਨੇ ਅੱਜ ਕੱਲ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵੀ ਵਿਚਾਰ ਸਾਂਝੇ ਕੀਤੇ। ਕੈਪਟਨ ਬਲਵਿੰਦਰ ਸਿੰਘ [ ਸੇਵਾਮੁਕਤ] ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ "ਏਕੇ ਵਿੱਚ ਬਰਕਤ" ਦੇ ਮੂਲ ਸਿਧਾਂਤ ਨੂੰ ਅਪਣਾਉਣ ਦੀ ਵਿਸ਼ੇਸ਼ ਲੋੜ ਹੈ। ਆਪਾਂ ਨੂੰ ਇਕਜੁੱਟ ਹੋ ਕੇ ਅਪਣੇ ਹੱਕਾਂ ਦੀ ਰਾਖੀ ਕਰਨੀ ਹੈ। ਸਾਰੇ ਮੈਂਬਰਾਂਨ ਨੇ ਸੰਗਠਨ ਨੂੰ ਉਕਤ ਰਜਿਸਟ੍ਰੇਸ਼ਨ ਮਿਲਣ ਤੇ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਦਾ ਤਹਿ ਦਿਲੌ ਧੰਨਵਾਦ ਕਰਦਿਆਂ ਆਪਸ ਵਿੱਚ ਮੂੰਹ ਮਿੱਠਾ ਕਰਵਾਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੋਕੇ ਸੂਬੇਦਾਰ ਗੁਰਚਰਨ ਸਿੰਘ ਸੰਧੂ, ਕੈਪਟਨ ਬਲਵਿੰਦਰ ਸਿੰਘ, ਲੈਫ : ਜਗਰਾਜ ਸਿੰਘ,ਕੈਪਟਨ ਸਾਧੂ ਸਿੰਘ ਕਲਸੀ, ਅਫਸਰ ਜਗਤਾਰ ਸਿੰਘ,ਐਸ ਐਮ ਪਰਮਜੀਤ ਸਿੰਘ,ਸ਼ੇਰ ਸਿੰਘ,ਰਾਮ ਪਾਲ ਸਿੰਘ,ਗੋਪਾਲ ਸਿੰਘ, ਜੱਗਾ ਸਿੰਘ,ਸੁਰਜੀਤ ਸਿੰਘ [ਕਪੂਰੇ], ਨਿਰਮਲ ਸਿੰਘ ਆਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Post a Comment

0 Comments