ਮੋਟਰਸਾਈਕਲ ਚੋਰ ਨੂੰ ਕਾਬੂ ਕਰਕੇ ਚੋਰੀ ਕੀਤਾ ਮੋਟਰਸਾਈਕਲ ਕਰਾਇਆ ਬਰਾਮਦ


ਮਾਨਸਾ 07  ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ 

ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਕੁਲਦੀਪ ਸਿੰਘ ਉਰਫ ਦੀਪੀ ਪੁੱਤਰ ਓਮ ਪ੍ਰਕਾਸ਼ ਵਾਸੀ ਮਾਨਸਾ ਨੂੰ ਕਾਬੂ ਕੀਤਾ ਹੈ। ਜਿਸ ਪਾਸੋਂ ਚੋੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਮੋੋਟਰਸਾਈਕਲ ਦੀ ਕੁੱਲ ਮਾਲੀਤੀ ਕਰੀਬ 35 ਹਜ਼ਾਰ ਰੁਪਏ ਬਣਦੀ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਸਿਟੀ^2 ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਇਲਾਕਾ ਥਾਣਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 128 ਮਿਤੀ 05^07^2022 ਅ$ਧ 379,411 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਐਸ,ਆਈ, ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ^2 ਮਾਨਸਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਐਸ,ਆਈ, ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੁਲਜਿਮ ਕੁਲਦੀਪ ਸਿੰਘ ਉਰਫ ਦੀਪੀ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋੋ 1 ਮੋੋਟਰਸਾਈਕਲ ਹੀਰੋੋਹਾਂਡਾ ਸਪਲੈਂਡਰ ਨੰਬਰੀ ਪੀਬੀH19ਡੀ^4366 ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

Post a Comment

0 Comments