ਖਿਆਲਾ ਕਲਾਂ ‘ਚ ਮਜ਼ਦੂਰ ਵੱਲੋਂ ਖ਼ੁਦਕੁਸ਼ੀ


ਪੰਜਾਬ ਇੰਡੀਆ ਨਿਊਜ਼ ਬਿਊਰੋ 

ਮਾਨਸਾ- 16 ਜੁਲਾਈ- - ਖਿਆਲਾ ਕਲਾਂ ਵਿਖੇ ਮਜ਼ਦੂਰ ਹਰਮੇਸ਼ ਸਿੰਘ (47) ਪੁੱਤਰ ਨਾਜ਼ਰ ਸਿੰਘ ਨੇ ਗਲ਼ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਹਰਮੇਸ਼ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਝੋਨੇ ਦੀ ਲਵਾਈ ਅਤੇ ਮੱਕੀ ਦਾ ਅਚਾਰ ਬਣਾਉਂਣ ਦੀ ਮਜ਼ਦੂਰੀ ‘ਤੇ ਜਾਂਦੀ ਸੀ ਪਰ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਲੱਗ ਰਿਹਾ ਸੀ। ਉਸਨੇ ਦੱਸਿਆ ਜਦੋਂ ਉਹ ਸਵੇਰੇ ਸਾਢੇ ਕੁ ਤਿੰਨ ਵਜੇ ਵਿਹੜੇ ‘ਚ ਆਈ ਤਾਂ ਹਰਮੇਸ਼ ਸਿੰਘ ਪਾਥੀਆਂ ਵਾਲੇ ਸ਼ੈਡ ਜ਼ਵਾਲ ਲਮਕ ਰਿਹਾ ਸੀ। ਹਰਮੇਸ਼ ਸਿੰਘ ਦੇ ਪੁੱਤਰ ਗੁਲਾਬ ਸਿੰਘ ਤੇ ਚਾਚਾ ਜ਼ਾਗਰ ਸਿੰਘ ਨੇ ਦੱਸਿਆ ਕਿ ਹਰਮੇਸ਼ ਸਿੰਘ  ਦੇ ਪੰਜ ਧੀਆਂ ਤੇ ਤਿੰਨ ਪੁੱਤਰ ਸਨ । ਲਗਾਤਾਰ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਪਰਿਵਾਰ ਸਿਰ ਕਰਜ਼ਾ ਸੀ ਜਿਸਦੀ ਹਰਮੇਸ਼ ਬਹੁਤ ਫਿਕਰ ਕਰਦਾ ਸੀ। ਜਾਗਰ ਸਿੰਘ ਨੇ ਦੱਸਿਆ ਕਿ ਹਰਮੇਸ਼ ਦਾ ਵੱਡਾ ਭਰਾ ਕਈ ਸਾਲ ਪਹਿਲਾਂ ਕਰਜੇ ਦੀ ਪ੍ਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਗਿਆ ਸੀ ਤੇ ਢਾਈ ਸਾਲ ਪਹਿਲਾਂ ਹਰਮੇ਼ਸ਼ ਦਾ ਵੱਡਾ ਲੜਕਾ ਆਤਮ ਹੱਤਿਆ ਕਰ ਗਿਆ ਸੀ। ਹੁਣ ਪਰਿਵਾਰ ਪਾਲਣ ਦੀ ਸਾਰੀ ਜ਼ੁੰਮੇਵਾਰੀ ਹਰਮੇਸ਼ ਸਿਰ ਸੀ । ਪੰਜਾਬ ਕਿਸਾਨ ਯੁਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਾਮਰੇਡ ਗੁਰਜੰਟ ਸਿੰਘ ਅਤੇ ਡਾਕਟਰ ਬਿੱਕਰ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਆਰਥਿਕ ਤੌਰ ‘ਤੇ ਟੁੱਟੇ ਪਰਿਵਾਰ ਦੀ ਮੱਦਦ ਕੀਤੀ ਜਾਵੇ। ਕਿਸਾਨ ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਜ਼ਦੂਰਾਂ ਦੇ ਸਮੁੱਚੇ ਕਰਜੇ ‘ਤੇ ਲੀਕ ਮਾਰੀ ਜਾਵੇ। 


Post a Comment

0 Comments