*ਐਸ.ਜੀ.ਪੀ.ਸੀ.ਮੈਬਰ ਰਵਿੰਦਰ ਸਿੰਘ ਖਾਲਸਾ ਦੀ ਧਰਮਪਤਨੀ ਗੁਰਵਿੰਦਰ ਕੌਰ ਦੀ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋਕੇ ਦਿੱਤੀ ਸ਼ਰਧਾਂਜਲੀ*

 ** ਸ਼ਰਧਾਂਜਲੀ ਸਮਾਗਮ 'ਚ ਵੱਖ ਵੱਖ ਰਾਜਨੀਤਕ  ਪਾਰਟੀਆਂ, ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਾਮਲ ਹੋਕੇ ਪ੍ਰੀਵਾਰ ਨਾਲ ਕੀਤਾ ਦੁੱਖ ਸਾਂਝਾ**


ਅਮਲੋਹ, --ਜਗਦੀਸ਼ ਸਿੰਘ ਰਾਣਾ 

ਮਾਰਸ਼ਲ ਕੌਮ ਸਿੱਖ ਰਾਜਪੂਤ ਭਾਈਚਾਰੇ ਨਾਲ ਸਬੰਧਤ ਹਲਕਾ ਅਮਲੋਹ 'ਚ ਪੈਂਦੇ ਖਨਿਆਣ ਤੋਂ ਐਸ.ਜੀ.ਪੀ.ਸੀ.ਮੈਬਰ ਰਵਿੰਦਰ ਸਿੰਘ ਖਾਲਸਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਵਿੰਦਰ ਕੌਰ ਸਦੀਵੀ ਵਿਛੋੜਾ ਦੇ ਗਏ। ਇਸ ਘਟਨਾ ਨਾਲ ਖਾਲਸਾ ਦੇ ਪ੍ਰਵੀਰ ਨੂੰ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਥੇ ਖਾਲਸਾ ਜੀ ਦੇ ਰਿਸ਼ਤੇਦਾਰਾਂ,ਸਾਕ ਸੰਬੰਧੀਆਂ ਨੂੰ ਡਾਢਾ ਦੁੱਖ ਪੁਜਾ ਹੈ ਅਤੇ ਹਜ਼ਾਰਾਂ ਪ੍ਰੀਵਾਰਕ ਸਨੇਹੀਆਂ ਨੂੰ ਵੀ ਇਸ ਸਦਮੇਂ ਨਾਲ ਗਹਿਰੀ ਚੋਟ ਵੱਜੀ ਹੈ। ਕਿਉਂਕਿ ਰਵਿੰਦਰ ਸਿੰਘ ਖਾਲਸਾ ਜੀ ਦਾ ਨਰਮ ਸੁਭਾਅ, ਉਹਨਾਂ ਦੀ ਗੱਲਬਾਤ 'ਚ ਹਲੇਮੀ ਦਿੱਖ, ਧਾਰਮਿਕ ਪ੍ਰਪੱਕਤਾ ਤੇ  ਆਪਣੀ  ਜੁਮੇਵਾਰੀ ਨੂੰ ਬੜੀ ਸਾਦਗੀ ਨਾਲ ਨਿਭਾਉਣ  ਸਦਕਾ ਹੀ ਖਾਲਸਾ ਜੀ ਦੇ ਰੁਤਬੇ ਨੂੰ ਸੰਗਤ ਅੰਦਰ ਵਿਸ਼ੇਸ਼ ਥਾਂ ਮਿਲੀ ਹੋਈ ਹੈ। ਇਸੇ ਲਈ  ਹਰ ਜਗ੍ਹਾ ਖਾਲਸਾ ਜੀ ਨੂੰ ਅਦਬ ਸਤਿਕਾਰ, ਤੇ ਮਾਨ ਸਨਮਾਨ ਮਿਲ ਰਿਹਾ ਹੈ।

              ਰਵਿੰਦਰ ਸਿੰਘ ਖਾਲਸਾ ਜੀ ਦੇ ਮਿਲਵਰਤਨ ਅਤੇ ਉਹਨਾਂ ਦੀ ਕਾਰਜਸ਼ੈਲੀ ਸਦਕਾ ਇਸ ਦੁੱਖ ਦੀ ਘੜੀ ਵਿੱਚ ਦੁੱਖ ਵੰਡਾਉਣ ਲਈ  ਹਜ਼ਾਰਾਂ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਪਿੰਡ ਖਨਿਆਣ ਪੁੱਜ ਕੇ ਬੀਬੀ ਗੁਰਵਿੰਦਰ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਕੇ ਸ਼ਰਧਾਂਜਲੀ ਭੇਟ ਕੀਤੀ ਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਕਥਾ ਕੀਰਤਨ ਵੀ ਕੀਤਾ ਗਿਆ।ਜਿਸ ਵਿੱਚ ਸਿੰਘ ਸਾਹਿਬ ਗਿਆਨੀ  ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਬੀਬੀ ਸਿਮਰਨਜੀਤ ਕੌਰ ਬੀਬੀ ਗੁਰਪ੍ਰੀਤ ਕੌਰ ਸਿਮਰਨ ਕੇਂਦਰ ਕੋਟਲਾ ਅਜਨੇਰ ਵਲੋ ਬੈਰਾਗਮਈ ਕੀਰਤਨ ਦੁਆਰਾ ਆਪਣੀ ਹਾਜ਼ਰੀ ਲਗਵਾਈ ਗਈ। ਇਸ ਸਮਾਗਮ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕਰਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ,ਕਰਨੈਲ ਸਿੰਘ ਪੰਜੋਲੀ, ਬੀਬੀ ਜਗੀਰ ਕੌਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਤੇ ਜਗਦੀਪ ਸਿੰਘ ਚੀਮਾ ਆਦਿ ਨੇ ਬੀਬੀ ਗੁਰਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ।।ਸਟੇਜ ਦੀ ਕਾਰਵਾਈ ਮਾਸਟਰ ਨਿਰਮਲ ਸਿੰਘ ਫਤਿਹਪੁਰ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ।

              ਇਸ ਸਮੇਂ ਸ਼ਰਧਾਂਜਲੀ ਸਮਾਗਮ ਦੌਰਾਨ ਅਵਤਾਰ ਸਿੰਘ ਰਿਆ ਮੈਂਬਰ ਐਸ ਜੀ ਪੀ ਸੀ., ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ,ਕਵਰਵੀਰ ਸਿੰਘ ਟੌਹੜਾ, ਗੁਰਿੰਦਰ ਸਿੰਘ ਗੈਰੀ ਬੜਿੰਗ ਵਿਧਾਇਕ ਹਲਕਾ ਅਮਲੋਹ,ਹਰਪਾਲ ਸਿੰਘ ਜੱਲਾ ਦਵਿੰਦਰ ਕੌਰ ਮੈਂਬਰ ਐਸ ਜੀ ਪੀ ਸੀ,ਰਾਮ ਕਿਸ਼ਨ ਭੱਲਾ ਏ, ਲਖਵੀਰ ਸਿੰਘ ਸ਼ੌਂਟੀ,ਪਰਮਜੀਤ ਸਿੰਘ ਸਰੋਆ,ਅਮਰਇੰਦਰ ਸਿੰਘ ਲਿਬੜਾ, ਕਰਮਜੀਤ ਸਿੰਘ ਭਗੜਾਣਾ,ਦਰਸ਼ਨ ਸਿੰਘ ਬੱਬੀ,ਬਲਤੇਜ ਸਿੰਘ ਮਹਿਮੂਦਪੁਰ, ਗੁਰਪ੍ਰੀਤ ਸਿੰਘ ਮੈਨੇਜਰ ਮੰਜੀ ਸਾਹਿਬ,ਪਰਮਜੀਤ ਸਿੰਘ ਖਨਿਆਣ, ਪ੍ਰਦੀਪ ਗਰਗ ਭਾਜਪਾ ਜ਼ਿਲ੍ਹਾ ਪ੍ਰਧਾਨ, ਸੰਤੋਖ ਸਿੰਘ ਜੰਜੂਆ,ਕੁਲਦੀਪ ਸਿੰਘ ਮਛਰਾਏ ਕਲਾ,ਡਾ.ਰਘੁਬੀਰ ਸੁਕਲਾ,ਸੰਤੋਖ ਸਿੰਘ ਸਲਾਣਾ, ਵਿੱਕੀ ਮਿੱਤਲ, ਸ਼ਰਧਾ ਸਿੰਘ ਚੰਨਾ, ਧਰਮਪਾਲ ਭੜੀ, ਤੋਂ ਇਲਾਵਾ ਸ਼੍ਰਮੋਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਆਮ ਆਦਮੀ ਪਾਰਟੀ, ਬਸਪਾ, ਭਾਜਪਾ,ਕਾਂਗਰਸ ਅਤੇ ਧਾਰਮਿਕ ਸੰਸਥਾਵਾਂ ਦੇ ਵਰਕਰਾਂ ਅਤੇ ਆਗੂਆਂ ਨੇ ਸ਼ਾਮਲ ਹੋਕੇ ਸ਼ਰਧਾਂਜਲੀ ਭੇਟ ਕੀਤੀ ਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।

Post a Comment

0 Comments