*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਵਿਖੇ ਗਣਿਤ ਮੇਲਾ ਕਰਵਾਇਆ*

 *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਵਿਖੇ ਗਣਿਤ ਮੇਲਾ ਕਰਵਾਇਆ*

 


ਬੁਢਲਾਡਾ 30 ਜੁਲਾਈ (ਦਵਿੰਦਰ ਸਿੰਘ)ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਾਨਸਾ ਸੰਜੀਵ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਾਨਸਾ ਡਾ.ਵਿਜੈ ਮਿੱਢਾ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਵਿਖੇ ਜਫ਼ਰ ਅਲੀ ਲੈਕਚਰਾਰ ਹਿਸਟਰੀ ਦੀ ਯੋਗ ਅਗਵਾਈ ਅਤੇ ਜਰਨੈਲ ਸਿੰਘ ਗਣਿਤ ਮਾਸਟਰ ਅਤੇ ਰੀਨਾ ਰਾਣੀ ਕੰਪਿਊਟਰ ਫਕੈਲਟੀ ਦੇ ਯਤਨਾਂ ਸਦਕਾ ਸ਼ਾਨਦਾਰ ਗਣਿਤ ਮੇਲਾ ਆਯੋਜਿਤ ਕੀਤਾ ਗਿਆ। ਦੋਹਾਂ ਅਧਿਆਪਕਾਂ ਵੱਲੋਂ ਅਣਥਕ ਮਿਹਨਤ ਕਰਕੇ ਬੱਚਿਆਂ ਨੂੰ ਤਿਆਰੀ ਕਰਵਾਈ ਗਈ। ਵਿਦਿਆਰਥੀਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਮੇਲੇ ਦਾ ਪ੍ਰਬੰਧ ਕੀਤਾ। ਵਿਦਿਆਰਥੀਆਂ ਦੁਆਰਾ ਗਣਿਤ ਮੇਲੇ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਪਾਠਕ੍ਰਮ ਨਾਲ ਸਬੰਧਿਤ ਕਿਰਿਆਵਾਂ ਦੇ ਕਾਰਜਕਾਰੀ ਮਾਡਲ, ਚਾਰਟ ਅਤੇ ਐਕਟੀਵਿਟੀ ਪਰਦਰਸ਼ਿਤ ਕੀਤੀ ਗਈ। ਇਸ ਮੇਲੇ ਵਿਚ ਡੀ.ਐੱਮ. ਗਣਿਤ ਬਲਵੀਰ ਸਿੰਘ ਅਤੇ ਬੀ.ਐੱਮ. ਗਣਿਤ ਹਰਜਿੰਦਰ ਸਿੰਘ ਵਿਰਦੀ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ। ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਕਿਰਿਆਵਾਂ ਨਾਲ ਸੰਬੰਧਿਤ ਸਵਾਲ ਜਵਾਬ ਕੀਤੇ ਗਏ ਜਿਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਬਾਖੂਬੀ ਜਵਾਬ ਦਿੱਤਾ ਗਿਆ। ਡੀ.ਐੱਮ ਬਲਵੀਰ ਸਿੰਘ ਅਤੇ ਬੀ. ਐੱਮ. ਹਰਜਿੰਦਰ ਸਿੰਘ ਨੇ ਜਰਨੈਲ ਸਿੰਘ, ਰੀਨਾ ਰਾਣੀ , ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਗਣਿਤ ਮੇਲਾ ਆਯੋਜਿਤ ਕਰਨ ਲਈ ਵਧਾਈ ਦਿੱਤੀ। ਮੇਲੇ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸਾਹ ਨਾਲ ਸਿਰਕਤ ਕੀਤੀ। ਬੱਚਿਆਂ ਦੇ ਮਾਪਿਆਂ, ਸਰਪੰਚ ਅਤੇ ਐੱਸ.ਐੱਮ.ਸੀ. ਮੈਂਬਰਾਂ ਦਾ ਸਕੂਲ ਪਹੁੰਚਣ ਤੇ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਾਰਿਆਂ ਦਾ ਮੇਲੇ ਤੇ ਪਹੁੰਚਣ ਲਈ ਧੰਨਵਾਦ ਕੀਤਾ। ਸਕੂਲ ਇੰਚਾਰਜ ਜ਼ਫ਼ਰ ਅਲੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਰੋਜਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ। ਇਹ ਜਾਣਕਾਰੀ ਸਕੂਲ ਮੀਡੀਆ ਇੰਚਾਰਜ ਮਮਤਾ ਰਾਣੀ ਨੇ ਪ੍ਰੈੱਸ ਨਾਲ ਸਾਂਝੀ ਕੀਤੀ।

Post a Comment

0 Comments