ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਲਾਏ ਗਏ ਫਲਦਾਰ ਬੂਟੇ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ---- ਪੰਜਾਬ ਸਰਕਾਰ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਸੈਨਿਕ ਸੇਵਾਵਾਂ ਤੇ ਭਲਾਈ ਅਤੇ ਫੂਡ ਪ੍ਰੋਸੈਸਿੰਗ  ਕੈਬਨਿਟ ਮੰਤਰੀ  ਫੌਜਾ ਸਿੰਘ ਸਰਾਰੀ ਜੀ ਦੀ ਅਗਵਾਈ ਵਿੱਚ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸਕੂਲ ਸਿੱਖਿਆ ਵਿਭਾਗ ਪੰਜਾਬ  ਅਤੇ  ਡੀ.ਈ.ਓ. ਮਾਨਸਾ  ਜੀ ਦੇ ਯਤਨਾਂ ਸਦਕਾ  ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀਬਾਘਾ  ਵਿਖੇ  ਆਨਲਾਈਨ ਰਾਜ ਪੱਧਰੀ ਸਮਾਰੋਹ  ਦੌਰਾਨ ਫਲਦਾਰ ਬੂਟੇ  ਲਾਏ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ਼ ਦੀ ਇੰਚਾਰਜ ਸ਼੍ਰੀਮਤੀ ਯੋਗਿਤਾ ਜੋਸ਼ੀ ਨੇ ਬਾਗਬਾਨੀ ਵਿਭਾਗ ਵੱਲੋਂ ਪਹੁੰਚੇ  ਅਧਿਕਾਰੀਆਂ ਦਾ ਨਿੱਘਾ ਸਵਾਗਤ  ਕਰਦਿਆਂ ਦੱਸਿਆ ਕਿ ਪਹੁੰਚੇ ਅਫ਼ਸਰ ਸਾਹਿਬਾਨ  ਵੱਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ  ਬੂਟੇ ਲਾਉਂਦੇ ਹੋਏ ਰਾਜ ਪੱਧਰੀ ਸਮਾਗਮ  ਦੀ ਲਾਈਵ ਸਟ੍ਰੀਮਿੰਗ  ਵਿੱਚ ਹਿੱਸਾ ਲਿਆ ਗਿਆ  । ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਲਈ  ਸ. ਨਿਰਮਲ ਸਿੰਘ , ਪੀ.ਟੀ. ਆਈ. , ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ  ਜੋਸ਼ ਓ ਖ਼ਰੋਸ਼ ਨਾਲ ਨੇਪਰੇ ਚਾੜ੍ਹਿਆ ਗਿਆ ।  ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ  ਪੰਜਾਬ ਦੇ  ਚੁਣਵੇਂ 50 ਸਕੂਲਾਂ ਵਿੱਚ  ਫਲਦਾਰ ਬੂਟੇ ਲਾਏ ਗਏ  ਅਤੇ ਰਾਜ ਪੱਧਰੀ ਲਾਈਵ ਸਟ੍ਰੀਮਿੰਗ ਕੀਤੀ ਗਈ ।ਇਸ ਮੌਕੇ ਭੈਣੀਬਾਘਾ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।   ਅਖੀਰ ਵਿਚ  ਸ੍ਰੀਮਤੀ ਮੀਨਾ ਕੁਮਾਰੀ ਵੱਲੋਂ  ਬਾਗਬਾਨੀ ਵਿਭਾਗ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਸਕੂਲ ਦੀ ਐੱਨ.ਐੱਸ.ਐੱਸ. ਯੂਨਿਟ ਦੇ ਵਿਦਿਆਰਥੀਆਂ ਨੇ  ਬੜੇ ਉਤਸ਼ਾਹ ਨਾਲ ਵਧ ਚੜ੍ਹ ਕੇ ਇਸ ਮੁਹਿੰਮ ਵਿੱਚ ਹਿੱਸਾ ਲਿਆ । ਵਿਦਿਆਰਥੀਆਂ ਅਤੇ  ਅਧਿਆਪਕਾਂ ਨੇ ਅਹਿਦ ਕੀਤਾ  ਕਿ ਆਉਣ ਵਾਲੇ ਸਮੇਂ ਵਿੱਚ ਨਾ ਸਿਰਫ਼ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਵਧੀਆ ਤਰੀਕੇ ਨਾਲ ਕੀਤੀ ਜਾਵੇਗੀ  ਬਲਕਿ ਹੋਰ ਵੀ ਫਲਦਾਰ ਬੂਟੇ ਸਕੂਲ ਵਿੱਚ ਲਾਏ ਜਾਣਗੇ । ਬਾਗਬਾਨੀ ਵਿਭਾਗ  ਵੱਲੋਂ ਇਸ ਸੰਬੰਧੀ ਭਰਪੂਰ ਯੋਗਦਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ  ਗਿਆ । ਇਸ ਮੌਕੇ  ਸ੍ਰੀਮਤੀ ਸੁਨੀਤਾ ਰਾਣੀ ,ਸ੍ਰੀਮਤੀ ਜ਼ੀਆ, ਸ੍ਰੀ ਅਨੁਪਮ ਮਦਾਨ, ਸ੍ਰੀਮਤੀ ਰਾਜ ਰਾਣੀ , ਸ੍ਰੀਮਤੀ ਰੁਪਿੰਦਰ ਕੌਰ ,ਸ੍ਰੀਮਤੀ ਚਰਨਜੀਤ ਕੌਰ ,ਸ੍ਰੀਮਤੀ ਰੁਪਿੰਦਰਜੀਤ ਕੌਰ ,ਸ੍ਰੀਮਤੀ  ਲਤਾ, ਸ੍ਰੀਮਤੀ  ਦੀਪੂ , ਸ੍ਰੀਮਤੀ ਸ਼ੈਲੀ , ਸ੍ਰੀਮਤੀ ਰਜਨੀ, ਸ੍ਰੀਮਤੀ ਮੰਜੂ, ਸ੍ਰੀਮਤੀ ਕੁਸਮ, ਸ੍ਰੀਮਤੀ ਸੋਨੀਆ, ਸ੍ਰੀ ਜਗਮੀਤ ਸਿੰਘ , ਸ੍ਰੀ ਸੱਤਿਆਨਰਾਇਣ , ਸ਼੍ਰੀਮਤੀ ਸ਼ਮਿੰਦਰ ਕੌਰ, ਸ੍ਰੀਮਤੀ ਮੰਜੂ ਬਾਲਾ, ਸ੍ਰੀ ਸੁਖਵਿੰਦਰ  ਸਿੰਘ , ਸ੍ਰੀਮਤੀ ਸੁਖਦੀਪ ਗੱਗੂ  ਆਦਿ ਮੌਜੂਦ ਸਨ।

Post a Comment

0 Comments