ਵੱਧ ਰਹੀਆ ਲੁੱਟਾਂ-ਖੋਹਾਂ ਨੂੰ ਰੋਕਣ ਵਿੱਚ ਮਾਨਸਾ ਪੁਲਿਸ ਪ੍ਰਸ਼ਾਸਨ ਨਾਕਾਮ : ਐਡਵੋਕੇਟ ਉੱਡਤ /ਬਾਜੇਵਾਲਾ

 ਵੱਧ ਰਹੀਆ ਲੁੱਟਾਂ-ਖੋਹਾਂ ਨੂੰ ਰੋਕਣ ਵਿੱਚ ਮਾਨਸਾ ਪੁਲਿਸ ਪ੍ਰਸ਼ਾਸਨ ਨਾਕਾਮ : ਐਡਵੋਕੇਟ ਉੱਡਤ /ਬਾਜੇਵਾਲਾ 

ਘਟਨਾਵਾਂ ਦੱਸ ਰਹੀਆ ਹਨ ਲੁਟੇਰਿਆਂ ਦੇ ਵੱਧ ਰਹੇ ਹੋਸਲਿਆ ਦੀ ਦਾਸਤਾਨ 

 ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 29 ਜੁਲਾਈ ਦੇਸ ਤੇ ਦੁਨੀਆ ਭਰ ਵਿੱਚ ਪ੍ਰਸਿੱਧ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋ ਬਾਅਦ ਮਾਨਸਾ ਜਿਲ੍ਹੇ ਵਿੱਚ ਪੂਰੇ ਪੰਜਾਬ ਵਾਗ ਲੁੱਟਾਂ-ਖੋਹਾਂ ਤੇ ਚੋਰੀ  ਦੀਆ ਘਟਨਾਵਾਂ ਵਿੱਚ ਬੇਹਿਤਾਸਾ ਵਾਧਾ ਹੋਇਆ ਹੈ ਤੇ  ਅਪਰਾਧੀਆ ਦੇ ਦਿਨੋ-ਦਿਨ ਵਧ ਰਹੇ ਹੋਸਲੇ ਤੇ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾ ਵਿੱਚ ਸਹਿਮ ਤੇ ਡਰ ਦਾ ਮਾਹੌਲ ਪਣਪ ਰਿਹਾ ਹੈ ਤੇ ਅੱਤਵਾਦ ਦੇ ਦੋਰ ਵਾਗ ਲੋਕ ਮਜਬੂਰੀ ਵੱਸ ਹੀ ਘਰੋ ਬਾਹਰ ਨਿਕਲ ਰਹੇ ਹਨ  , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ  ਰਿਵਾਇਤੀ ਪਾਰਟੀਆਂ ਨੂੰ ਰਹਾ ਕੇ ਬਦਲਾਅ ਦੇ ਨਾਮ ਤੇ ਲੋਕਾਂ ਨੇ ਆਪ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ , ਪਰੰਤੂ ਆਪ ਸਰਕਾਰ ਲਾਅ ਐਂਡ ਆਰਡਰ ਨੂੰ ਮਨਟੇਨ ਕਰਨ ਵਿੱਚ ਅਸਫਲ ਜਾਪ ਰਹੀ ਹੈ ਤੇ ਨਸਿਆ ਦਾ ਚੌਥਾ ਦਰਿਆ ਬਾਦਸਤੂਰ ਪੰਜਾਬ ਵਿੱਚ ਵੱਗ ਰਿਹਾ ਹੈ ਤੇ ਨਸੇ ਦੀ ਲੱਤ ਨੂੰ ਪੂਰੀ ਕਰਨ ਲਈ ਨਸ਼ੇੜੀ ਲੁੱਟਾਂ-ਖੋਹਾਂ ਕਰ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸਾ ਦੇਖ ਰਹੇ ਹਨ । 

      ਆਗੂਆਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੋ ਫੋਰੀ ਤੇ ਮੂਸਤੈਦੀ ਵਰਤਣ ਦੀ ਅਰਜ ਕਰਦਿਆ ਕਿਹਾ ਕਿ ਲੋਕਾ ਦੇ ਜਾਨ ਤੇ ਮਾਲ ਦੀ ਰਾਖੀ ਹਿੱਤ  ਪੁਲਿਸ ਪ੍ਰਸ਼ਾਸਨ ਨੂੰ ਚੋਕਸ ਕੀਤਾ ਜਾਵੇ ਤਾ ਕਿ ਅਪਰਾਧੀਆ ਤੇ ਸਮਾਜ ਵਿਰੋਧੀ ਅਨਸਰਾਂ ਦੇ ਵੱਧ ਰਹੇ ਹੋਸਲਿਆ ਨੂੰ ਝੰਜੋੜਿਆ ਜਾ ਸਕੇ ਤੇ ਲੋਕਾਂ ਨੂੰ ਡਰ ਰਹਿਤ ਜੀਵਨ ਜਿਊਣ ਦਾ ਹੱਕ ਦਿੱਤਾ ਜਾਵੇ ।

Post a Comment

0 Comments