ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਮੀਟਿੰਗ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਮੀਟਿੰਗ।


ਬੁਢਲਾਡਾਾ ਦਵਿੰਦਰ ਕੋਹਾਲੀ  
 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਬਲਾਕ ਬੁਢਲਾਡਾ ਦੀ ਇਕ ਅਹਿਮ ਮੀਟਿੰਗ  ਹੋਈ ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਕਮੇਟੀ ਦੇ ਮੈਂਬਰ ਡਾਕਟਰ ਜਸਵੀਰ ਸਿੰਘ ਗੜ੍ਹੱਦੀ ਨੇ ਬੋਲਦੇ ਕਿਹਾ ਕੇ ਸਾਡੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਜੀ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਪੰਜਾਬ ਸਰਕਾਰ ਵਲੋਂ ਖੋਲ੍ਹੇ ਜਾ ਰਹੇ ਮੁਹਾਲੇ ਕਲੀਨਿਕ ਵਿਚ ਸਾਡੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ।ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਬੁਢਲਾਡਾ ਨੇ  ਬੋਲਦੇ ਕਿਹਾ ਕੇ ਜਥੇਬੰਦੀ ਵਿਚ ਮੈਂਬਰਾਂ ਦੀ ਗਿਣਤੀ ਵਾਧਾ ਕਰਨ ਲਈ ਨਵੇਂ ਮੈਂਬਰ ਬਣਾਏ ਜਾਣ ਤਾਂ ਉਹ ਸਾਫ ਸੁਥਰੀ ਪ੍ਰੈਕਟਿਸ ਕਰਦੇ ਹੋਣ, ਯੂਨੀਅਨ ਪ੍ਰਤੀ ਵਫ਼ਾਦਾਰ ਹੋਣ,ਨਸ਼ਿਆਂ ਅਤੇ ਭਰੂਣ ਹੱਤਿਆ ਤੋ ਦੂਰ ਰਹਿਣ।ਇਸ ਸਮੇ ਬਲਾਕ ਬੁਢਲਾਡਾ ਦੇ ਪ੍ਰਧਾਨ ਅਮ੍ਰਿਤਪਾਲ ਅੰਬੀ, ਮੀਤ ਪ੍ਰਧਾਨ ਬਲਜੀਤ ਸਿੰਘ ਪ੍ਰੋਚਾ,ਜ਼ਿਲ੍ਹਾ ਸਕੱਤਰ ਤਾਰਾ ਸਿੰਘ ਅਹਿਮਦਪੁਰ,ਬਲਾਕ ਖ਼ਜਾਨਚੀ ਸਿੰਘ ਬਰੇ ,ਜਿਲਾ ਕੈਸੀਅਰ ਰਿੰਕੂ ਗੁਰਨੇ ਕਲਾ, ਡਾਕਟਰ ਪਾਲਦਾਸ ਗੜੱਦੀ,ਬਲਾਕ ਚੇਅਰਮੇਨ ਕੁਲਦੀਪ ਸ਼ਰਮਾ ਬੁਢਲਾਡਾ, ਬਲਾਕ ਸਕੱਤਰ ਪਰਗਟ ਸਿੰਘ ਕਣਕਵਾਲ  ਮੌਜੂਦ ਸਨ।

Post a Comment

0 Comments