ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਨੂੰ ਦਿੱਤਾ ਗਿਆ ਜ਼ਰੂਰਤ ਦਾ ਸਮਾਨ ।

 


ਮੱਖੂ,7 ਜੁਲਾਈ (ਹਰਜਿੰਦਰ ਸਿੰਘ ਕਤਨਾ)-ਕਿਸੇ ਹੋਰ ਤੋਂ ਕੋਈ ਮਾਲੀ ਮੱਦਦ ਲਏ ਬਗੈਰ ਆਪਣੀ ਕਮਾਈ ਵਿਚੋਂ ਕਰੋੜਾਂ ਰੁਪਏ ਦਾਨ ਕਰਨ ਵਾਲੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਯੋਗ ਅਗਵਾਈ ਵਿੱਚ ਮਖੂ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਘਰੇਲੂ ਜ਼ਰੂਰਤਾਂ ਦਾ ਸਮਾਨ ਦਿੱਤਾ ਗਿਆ ਪਿੰਡ ਹਰੀਕੇ ਦੇ ਪਰਿਵਾਰ ਦੀ ਲੜਕੀ ਜੋ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਇਸ ਦੀਆਂ ਛੋਟੀਆਂ ਤਿੰਨ ਭੈਣਾਂ ਹੋਰ ਹਨ ਤੇ ਇੱਕ ਛੋਟਾ ਭਰਾ ਹੈ । ਲੜਕੀ ਦਾ ਪਿਤਾ ਮੇਹਨਤ ਮਜਦੂਰੀ ਕਰਦਾ ਹੈ। ਇਸ ਮੌਕੇ  ਸੰਸਥਾ ਦੇ  ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਮਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਇਸ ਲੋੜਵੰਦ ਪਰਿਵਾਰ ਵਲੋਂ ਆਪਣੀ ਲੜਕੀ ਦੇ ਵਿਆਹ  ਲਈ ਮੱਦਦ ਵਾਸਤੇ ਸੰਸਥਾ  ਨਾਲ ਸੰਪਰਕ ਕੀਤਾ ਸੀ ਜਿਸ ਤੇ ਉਹਨਾਂ ਵਲੋਂ  ਇਸ ਸਬੰਧੀ ਗੱਲ  ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੇ ਧਿਆਨ ਵਿਚ ਲਿਆਂਦੀ ਗਈ ਜਿਸ ਤਹਿਤ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਇਹਨਾਂ  ਪਰਿਵਾਰਾਂ ਦੀ ਮੱਦਦ ਕੀਤੀ ਗਈ।ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮਖੂ, ਗੁਰਦੇਵ ਸਿੰਘ ਗਾਬਾ, ਕਿਰਨ ਪੇਂਟਰ,ਜਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ   ਵੀ ਮੌਜੂਦ ਸਨ 

Post a Comment

0 Comments