*ਨੌਜਵਾਨ ਨੇ ਲੱਭਿਆ ਹੋਇਆ ਮੋਬਾਈਲ ਫੋਨ ਵਾਪਸ ਕਰਕੇ : ਇਮਾਨਦਾਰੀ ਦੀ ਕੀਤੀ ਮਿਸਾਲ ਕਾਇਮ*


ਮੋਗਾ: ਬਾਘਾ ਪੁਰਾਣਾ : 13 ਜੁਲਾਈ [ ਕੈਪਟਨ/ ਸਾਧੂ ਰਾਮ ਸ਼ਰਮਾ]:
=ਪਿੰਡ ਲੰਡੇ ਦੇ ਇੱਕ ਨੌਜਵਾਨ ਗਗਨਦੀਪ ਸਿੰਘ ਸਪੁੱਤਰ ਏ ਐਸ ਆਈ ਰੇਸ਼ਮ ਸਿੰਘ ਨੇ ਲੱਭਿਆ ਹੋਇਆ ਮਹਿੰਗਾ ਮੋਬਾਈਲ ਫੋਨ, ਉਸ ਦੇ ਮਾਲਕ ਦੇ ਸਪੁਰਦ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਤਕਾਰ ਕੰਵਲਜੀਤ ਭੋਲਾ ਲੰਡੇ ਨੇ ਦੱਸਿਆ ਕਿ ਗਗਨਦੀਪ ਸਿੰਘ ਨੂੰ ਰਾਜਾ ਸਿੰਘ ਦਾ ਗੁੰਮ  ਹੋਇਆ ਮੋਬਾਈਲ ਲੱਭਿਆ ਸੀ। ਉਸ ਨੇ ਅਸਲੀ ਮਾਲਕ ਨੂੰ ਲੱਭ ਕੇ ਪਿੰਡ ਦੇ ਸਮਾਜ ਸੇਵੀ ਲੋਕਾਂ ਦੀ ਹਾਜ਼ਰੀ ਵਿੱਚ ਵਾਪਸ ਕੀਤਾ ਗਿਆ ਹੈ। ਇਸ ਇਮਾਨਦਾਰੀ ਦੀ ਪਿੰਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਪੁਰਜ਼ੋਰ ਸ਼ਬਦਾਂ ਵਿੱਚ ਸ਼ਾਲਾਘਾ ਕੀਤੀ ਜਾ ਰਹੀ ਹੈ।ਫੋਟੋ ਕੈਪਸਨ : ਪਿੰਡ ਲੰਡੇ ਦਾ ਨੌਜਵਾਨ ਗਗਨਦੀਪ ਸਿੰਘ ਪੁੱਤਰ ਥਾਣੇਦਾਰ ਰੇਸ਼ਮ ਸਿੰਘ ਪਿੰਡ ਦੇ ਸਮਾਜ ਸੇਵੀਆਂ ਦੀ ਹਾਜ਼ਰੀ ਵਿੱਚ ਲੱਭਿਆ ਹੋਇਆ ਮੋਬਾਈਲ ਫੋਨ ਅਸਲੀ ਮਾਲਕ ਰਾਜਾ ਸਿੰਘ ਨੂੰ ਸਪੁਰਦ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਾ ਹੋਇਆ।

Post a Comment

0 Comments