ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸੀ ਬੀ.ਐਸ.ਈ ਵਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਝੰਡੀ

 ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸੀ ਬੀ.ਐਸ.ਈ ਵਲੋਂ ਐਲਾਨੇ ਗਏ ਨਤੀਜਿਆਂ ਵਿਚੋਂ  ਝੰਡੀ 


ਬਰਨਾਲਾ,24,ਜੁਲਾਈ /ਕਰਨਪ੍ਰੀਤ ਕਰਨ/
ਸੀ ਬੀ.ਐਸ.ਈ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚੋਂ ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਹ ਜਾਣਕਾਰੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਗੋਇਲ, ਐਗਜ਼ੀਕਿਊਟਿਵ ਡਾਇਰੈਕਟਰ ਰਾਕੇਸ਼ ਕੁਮਾਰ ਬਾਂਸਲ ਨੇ ਦਿੰਦਿਆਂ  ਦੱਸਿਆ ਕਿ ਆਰਟਸ ਸਟਰੀਮ ਵਿਚੋਂ ਹਰਨੀਤ ਕੌਰ ਵਲੋਂ 97 % ਅੰਕ  ਅਤੇ ਇੰਦਰਜੀਤ ਕੌਰ ਤੇ ਕ੍ਰਮਜੋਤ ਕੌਰ ਵਲੋਂ 92.8 % ਲੈ ਕੇ ਜਿਲੇ ਚੋਂ ਸਕੂਲ ਦਾ ਨਾਮ ਉੱਚਾ ਕੀਤਾ ਹੈ ਤੇ ਸਾਈਂਸ  ਸਟਰੀਮ ਵਿਚੋਂ ਸੁਖਮੀਤ ਕੌਰ ਗਿੱਲ ਵਲੋਂ 96.2 % ਚੰਗੇ ਅੰਕ ਹਾਸਲ ਕੀਤੇ | ਇਸ ਪ੍ਰਾਪਤੀ 'ਤੇ  ਨੇ ਹੋਣਹਾਰ ਵਿਦਿਆਰਥੀ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਪਿ੍ੰਸੀਪਲ ਮੈਡਮ ਨਵਜੋਤ ਕੌਰ ਟੱਕਰ ਨੇ ਕਿਹਾ ਕਿ  ਗੁਰਪ੍ਰੀਤ ਹੋਲੀ ਹਾਰਟ ਸਕੂਲ ਡੀ ਸਮੁੱਚੀ ਮੈਨੇਜਮੈਂਟ ਡੀ ਹੱਲਾਸ਼ੇਰੀ ਤੇ ਅਧਿਆਪਕਾਂ ਵਲੋਂ ਕਾਰਵਾਈ ਮੇਹਨਤ ਸਦਕਾ 100 % ਰਿਜਲਟ ਹੈ ! ਜਿਸ ਨਾਲ ਸਕੂਲ .ਇਲਾਕੇ ਤੇ ਮਾਪਿਆਂ ਦਾ ਨਾਮ ਰੋਸ਼ਨ ਹੋਇਆ ਹੈ !ਇਸ ਮੌਕੇ ਹਰਨੀਤ ਕੌਰ ਵਲੋਂ 97 % ਅੰਕ ਪ੍ਰਾਪਤ ਕਰਨ ਤੇ ਉਹਨਾਂ ਦੇ ਪਿਤਾ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਮੈਨੂੰ ਜਿੱਥੇ ਮੇਰੀ ਧੀ ਹਰਨੀਤ ਕੌਰ ਤੇ ਮਾਨ ਹੈ ਉੱਥੇ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਸਕੂਲ ਵਲੋਂ ਉੱਚਤਮ ਕੁਆਲਿਟੀ ਦੀ ਮਿਆਰੀ ਵਿੱਦਿਆ  ਨਾਲ ਵਿਦਿਆਰਥੀਆਂ ਦਾ ਭਵਿੱਖ ਸੰਭਾਰਿਆ ਜਾ ਰਿਹਾ ਹੈ ਜੋ ਪ੍ਰਸੰਸ਼ਾਯੋਗ ਹੈ!

Post a Comment

0 Comments