'ਹਰਿਆਵਲ ਪੰਜਾਬ ਦੀ ਇਕਾਈ ਫਿਰੋਜ਼ਪੁਰ ਵੱਲੋਂ "ਹਰਿਆਵਲ ਕਵੀ ਦਰਬਾਰ" ਰਾਹੀਂ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼।*

 *ਕਿਹੜੀ ਮਾਂ ਤੇ ਕਿਹੜਾ ਪੁੱਤਰ ਹਰ ਰਿਸ਼ਤਾ ਹੈ ਲੋੜਾਂ ਤੀਕਰ:ਅਨਿਲ ਆਦਮ।*


ਫਿਰੋਜ਼ਪੁਰ 10 ਜੁਲਾਈ 2022[ਕੈਲਾਸ਼ ਸ਼ਰਮਾ ]:=
ਵਾਤਾਵਰਣ ਸੰਭਾਲ ਪ੍ਰਤੀ ਸਮਾਜ ਨੂੰ ਕਵਿਤਾਵਾਂ ਅਤੇ ਗੀਤਾਂ ਰਾਹੀਂ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰਿਆਵਲ ਪੰਜਾਬ ਟੀਮ ਫਿਰੋਜ਼ਪੁਰ ਵੱਲੋਂ ਹਰਿਆਵਲ ਕਵੀ ਦਰਬਾਰ ਸਥਾਨਕ ਹਰੀਸ਼ ਵੈਜੀਟੇਰੀਅਨ ਹਾਲ ਵਿਚ ਆਯੋਜਿਤ ਕੀਤਾ ਗਿਆ। ਜਿਸ ਵਿਚ ਸ੍ਰੀ ਅਨਿਰੁੱਧ ਗੁਪਤਾ ਸੀ ਈ ਓ ਡੀ ਸੀ ਐਮ ਗਰੁੱਪ ਆਫ ਸਕੂਲਜ, ਸ੍ਰੀ ਧਰਮਪਾਲ ਬਾਂਸਲ, ਸ੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ, ਸ੍ਰੀ ਰਾਮ ਮੂਰਤੀ ਬਹਿਲ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ।

ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਲਵ ਕਰਨ ਉਪਰੰਤ ਪ੍ਰਬੰਧਕ ਅਸ਼ੋਕ ਬਹਿਲ ਸਹਿ ਸੰਯੋਜਕ ਹਰਿਆਵਲ ਟੀਮ ਫਿਰੋਜ਼ਪੁਰ  ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਪ੍ਰੋਗਰਾਮ ਦੇ ਉਦੇਸ਼ ਸਬੰਧੀ ਜਾਣਕਾਰੀ ਦਿੱਤੀ ਅਤੇ ਹਰਿਆਵਲ ਪੰਜਾਬ ਵੱਲੋਂ 

ਸ਼੍ਰੀ ਰਾਮ ਗੋਪਾਲ ਹਰਿਆਵਲ ਪੰਜਾਬ ਦੇ ਮੁਖੀ ਦੀ ਰਹਿਨੁਮਾਈ ਹੇਠ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਵਲੋਂ ਸ਼੍ਰੀ ਰਾਮ ਗੋਪਾਲ ਜੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਇਸ ਪਵਿੱਤਰ ਕਾਰਜ ਨਾਲ ਜੋੜਿਆ ।

   ਵਾਤਾਵਰਨ ਪ੍ਰੇਮੀ ਡਾ: ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਵਾਤਾਵਰਣ ਦੀ ਮੌਜੂਦਾ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਹਵਾ ,ਧਰਤੀ ਅਤੇ ਪਾਣੀ ਇੰਨਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਇਸ ਦਾ ਖਮਿਆਜ਼ਾ ਮਨੁੱਖੀ ਜੀਵਾਂ ਦੇ ਨਾਲ ਨਾਲ ਜੀਵ ਜੰਤੂਆਂ ਦੀਆਂ  ਨਸਲਾਂ ਵੀ ਭੁਗਤ ਰਹੀਆਂ ਹਨ। ਇਸ ਪ੍ਰਤੀ ਸੰਜੀਦਗੀ ਨਾਲ ਕੰਮ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ।

   ਸ੍ਰੀ ਅਨਿਰੁੱਧ ਗੁਪਤਾ ਨੇ ਆਪਣੇ ਕੂੰਜੀਵਤ ਸੰਬੋਧਨ ਵਿਚ ਹਰਿਆਵਲ ਟੀਮ ਵੱਲੋਂ ਸਾਹਿਤ ਰਾਹੀਂ ਵਾਤਾਵਰਣ ਜਾਗਰੂਕਤਾ ਫੈਲਾਉਣ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੇ ਹਰ ਪ੍ਰੋਜੈਕਟ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਵਿਸ਼ਵਾਸ ਪ੍ਰਗਟਾਇਆ। ਉਨ੍ਹਾਂ ਨੇ ਜਲਦ ਹੀ ਫਿਰੋਜ਼ਪੁਰ ਵਿਚ ਮਿੰਨੀ ਜੰਗਲ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਗੱਲ ਵੀ ਕੀਤੀ। 

    

           ਫਿਰੋਜ਼ਪੁਰ ਦੇ ਨਾਮਵਰ ਸਾਹਿਤਕਾਰ ਹਰਮੀਤ ਵਿਦਿਆਰਥੀ ਦੀ ਨਵੀਂ ਕਿਤਾਬ 'ਜ਼ਰਦ ਰੁੱਤ ਦਾ ਹਲਫੀਆ ਬਿਆਨ' ਦਾ ਸਵਾਗਤ ਕੀਤਾ ਗਿਆ। ਜਿਸ ਦੇ ਸਵਾਗਤੀ ਸ਼ਬਦ ਅਨਿਲ ਆਦਮ ਵੱਲੋਂ ਖੁਬਸੁਰਤ ਤਰੀਕੇ ਨਾਲ ਪੇਸ਼ ਕੀਤੇ।

                 ਨਾਮਵਰ ਸਾਹਿਤਕਾਰ ਪ੍ਰੋਫੈਸਰ ਜਸਪਾਲ ਘਈ, ਪ੍ਰੋ ਗੁਰਤੇਜ ਸਿੰਘ ਕੋਹਾਰਵਾਲਾ, ਹਰਮੀਤ ਵਿਦਿਆਰਥੀ ਅਤੇ ਪ੍ਰੋ ਕੁਲਦੀਪ ਸਿੰਘ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਦਰੱਖਤਾਂ ਦੀ ਮਹੱਤਤਾ, ਸਾਵਣ ਮਹੀਨੇ ਦਾ ਕੁਦਰਤੀ ਸੁਹੱਪਣ ਅਤੇ ਪੰਜ ਆਬ ਦੀ (ਪੰਜਾਬ) ਗੱਲ ਸੁਲਝੇ ਤਰੀਕੇ ਨਾਲ ਰੱਖੀ।    

     ਨਾਮਵਰ ਸ਼ਾਇਰ ਅਨਿਲ ਆਦਮ ਨੇ ਆਪਣੀ ਰਚਨਾ ਰਾਹੀਂ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਤੇ ਚਿੰਤਾ ਪ੍ਰਗਟ ਕਰਦਿਆਂ ਕਵਿਤਾ "ਕਿਹੜੀ ਮਾਂ ਤੇ ਕਿਹੜਾ ਪੁੱਤਰ ਹਰ ਰਿਸ਼ਤਾ ਹੈ ਲੋੜਾਂ  ਤੀਕਰ" ਰਾਹੀਂ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕੀਤਾ।

             ਸਾਹਿਤਕਾਰ ਲੈਕਚਰਾਰ ਰਜਨੀ ਜੱਗਾ ,ਰਾਜੀਵ ਖਿਆਲ, ਬਲਕਾਰ ਸਿੰਘ ਗਿੱਲ ਗੁਲਾਮੀ ਵਾਲਾ ਅਤੇ ਵਿਜੇ ਵਿਕਟਰ ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਪਾਣੀ ਅਤੇ ਦਰੱਖਤਾਂ ਦੀ ਸੰਭਾਲ ਦੀ ਗੱਲ ਖੂਬਸੂਰਤ ਅੰਦਾਜ਼ ਵਿਚ ਰੱਖੀ ਅਤੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ।       

           ਸਮਾਗਮ ਵਿਚ ਵਾਤਾਵਰਨ ਅਤੇ ਪਾਣੀ ਬਚਾਓ ਦਾ ਉਦੇਸ਼ ਲੈ ਕੇ ਸਾਇਕਲ ਤੇ ਦੇਸ਼ ਦੀ ਯਾਤਰਾ ਤੇ ਨਿਕਲੇ ਸ੍ਰੀ ਸੁਭਾਸ਼ ਚੰਦਰ ਉੱਘੇ ਸਾਈਕਲਿਸਟ ਦਾ ਸਮਾਗਮ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। 

ਸਮਾਗਮ ਨੂੰ ਸਫਲ ਬਣਾਉਣ ਚ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਦੀ ਟੀਮ ਸੁਖਦੇਵ ਸ਼ਰਮਾ ਪ੍ਰਧਾਨ ,ਡਾ ਸਤਿੰਦਰ ਸਿੰਘ ,ਕਮਲ ਸ਼ਰਮਾ, ਡਾ ਸੁਰਿੰਦਰ ਸਿੰਘ ਕਪੂਰ ਪ੍ਰਧਾਨ, ਸ਼ਲਿੰਦਰ ਕੁਮਾਰ ਬੱਬਲਾ ਫਿਰੋਜ਼ਪੁਰ ਫ਼ਾਉਂਡੇਸ਼ਨ ,ਸੂਰਜ ਮਹਿਤਾ, ਸੁਨੀਲ ਸ਼ਰਮਾ,ਅਸ਼ਵਨੀ ਗਰੋਵਰ, ਹਰਵਿੰਦਰ ਘਈ, ਵਿਪੁਲ ਨਾਰੰਗ, ਵਿਵੇਕ ਬਹਿਲ ,

ਡਾ ਰਮੇਸ਼ਵਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ । 

      ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ: ਕੁਲਦੀਪ ਸਿੰਘ ਜਲਾਲਾਬਾਦੀ ਨੇ ਬਾਖ਼ੂਬੀ ਨਿਭਾਈ।

     ਸਮਾਗਮ ਵਿੱਚ ਹਰੀਸ਼ ਗੋਇਲ ਉੱਘੇ ਸਮਾਜ ਸੇਵੀ, ਰਾਕੇਸ਼ ਮੋਂਗਾ, ਪੁਸ਼ਪਾ ਬਹਿਲ, ਰੋਟੇਰੀਅਨ ਡਾ. ਲਲਿਤ ਕੋਹਲੀ,ਦੀਪਕ ਸ਼ਰਮਾ, ਪ੍ਰਵੀਨ ਤਲਵਾੜ, ਨਰੇਸ਼ ਕੁਮਾਰ ਫਾਰਮਾਸਿਸਟ,ਅਜੇ ਬਜਾਜ,ਮਨੀਸ਼ ਬਿਸ਼ਨੋਈ,ਗੋਰੀ ਮਹਿਤਾ, ਗੁਰਦੇਵ ਸਿੰਘ ਅਤੇ ਮਹਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਨਿਵਾਸੀ ਅਤੇ ਸਮਾਜ ਸੇਵੀ ਸੰਸਥਾਵਾਂ  ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Post a Comment

0 Comments