ਸੀਪੀਆਈ (ਐਮ ਐਲ) ਦਾ ਜ਼ਿਲਾ ਡੈਲੀਗੇਟ ਇਜਲਾਸ ਕੱਲ ਸੀਪੀਆਈ (ਐਮ ਐਲ) ਦਾ ਜ਼ਿਲਾ ਡੈਲੀਗੇਟ ਇਜਲਾਸ ਕੱਲ

ਸ਼ਹੀਦ ਚਾਰੂ ਮੌਜੂਮਦਾਰ ਅਤੇ ਬਾਬਾ ਬੂਝਾ ਸਿੰਘ ਨੂੰ ਉਨਾਂ ਦੇ ਸ਼ਹਾਦਤ ਦਿਵਸ 28 ਜੁਲਾਈ ਮੌਕੇ ਭੇਂਟ ਕੀਤੀਆਂ ਜਾਣਗੀਆਂ ਸ਼ਰਧਾਂਜਲੀਆਂ


ਮਾਨਸਾ, 27 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ
 

 ਜ਼ਿਲੇ ਵਿਚ ਬਰਾਂਚਾਂ, ਲੋਕਲ ਕਮੇਟੀਆਂ ਅਤੇ ਤਹਿਸੀਲ ਪੱਧਰ ਦੀਆਂ ਜਥੇਬੰਦਕ ਚੋਣਾਂ ਮੁਕੰਮਲ ਕਰਨ ਤੋਂ ਬਾਦ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਕੱਲ ਪਾਰਟੀ ਦਫਤਰ ਬਾਬਾ ਬੂਝਾ ਸਿੰਘ ਭਵਨ ਵਿਖੇ ਅਪਣਾ ਜ਼ਿਲਾ ਡੈਲੀਗੇਟ ਇਜਲਾਸ ਕਰਕੇ ਨਵੀਂ ਜ਼ਿਲਾ ਕਮੇਟੀ ਦੀ ਚੋਣ ਕੀਤੀ ਜਾਵੇਗੀ। 


ਇਹ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਸਰਪੰਚ ਪਿੰਡ ਨੰਦਗੜ੍ਹ ਨੇ ਦਸਿਆ ਕਿ ਕੱਲ ਨੂੰ ਪਾਰਟੀ ਦੇ ਮੋਢੀ ਜਨਰਲ ਸਕੱਤਰ ਸ਼ਹੀਦ ਕਾਮਰੇਡ ਚਾਰੂ ਮੌਜੂਮਦਾਰ ਦੀ ਸ਼ਹਾਦਤ ਦੀ 50ਵੀਂ ਅਤੇ ਸ਼ਹੀਦ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਦੀ 52ਵੀਂ ਵਰੇਗੰਢ ਹੈ। ਇਸ ਲਈ ਇਜਲਾਸ ਵਿਚ ਇੰਨਾਂ ਮਹਾਨ ਇਨਕਲਾਬੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਜਾਣਗੇ।

ਉਨਾਂ ਦਸਿਆ ਕਿ ਜ਼ਿਲੇ ਵਿਚ ਤਿੰਨੇ ਤਹਿਸੀਲਾਂ ਅਤੇ ਮਾਨਸਾ ਤੇ ਭੀਖੀ ਸ਼ਹਿਰੀ ਪਾਰਟੀ ਕਮੇਟੀਆਂ ਦੇ ਇਜਲਾਸ ਸੰਪੰਨ ਹੋ ਚੁੱਕੇ ਹਨ। ਕਈ ਲੋਕਲ ਕਮੇਟੀਆਂ ਦੀ ਚੋਣ ਵੀ ਹੋ ਚੁੱਕੀ ਹੈ। ਇੰਨਾਂ ਕਮੇਟੀਆਂ ਦੇ ਮੈਂਬਰ ਅਤੇ ਪਾਰਟੀ ਬਰਾਂਚਾਂ ਦੇ ਸਕੱਤਰ ਬਤੌਰ ਡੈਲੀਗੇਟ ਕੱਲ ਹੋਣ ਵਾਲੇ ਜ਼ਿਲਾ ਇਜਲਾਸ ਵਿਚ ਸ਼ਾਮਲ ਹੋ ਕੇ ਨਵੀਂ ਜ਼ਿਲਾ ਕਮੇਟੀ ਦੀ ਚੋਣ ਕਰਨਗੇ। ਉਨਾਂ ਦਸਿਆ ਕਿ ਸਰਮਾਏਦਾਰਾਂ ਕੂੜ ਪ੍ਰਚਾਰ ਦੇ ਉਲਟ ਸੀਪੀਆਈ (ਐਮ ਐਲ) ਪੂਰਨ ਜਮਹੂਰੀ ਢੰਗ ਨਾਲ ਕੰਮ ਕਰਦੀ ਹੈ। ਪਾਰਟੀ ਮੈਂਬਰਸ਼ਿਪ ਦਾ ਹਰ ਸਾਲ ਨਵੀਨੀਕਰਨ ਹੁੰਦਾ ਹੈ ਅਤੇ ਹੇਠ ਪੱਧਰ ਤੋਂ ਸ਼ੁਰੂ ਕਰਕੇ ਦੇਸ਼ ਪੱਧਰ ਤੱਕ ਚੁਣੇ ਹੋਏ ਡੈਲੀਗੇਟ ਹੀ ਪਾਰਟੀ ਕਮੇਟੀਆਂ ਦੀ ਚੋਣ ਕਰਦੇ ਹਨ। ਲਿਬਰੇਸ਼ਨ ਦਾ ਸੂਬਾ ਡੈਲੀਗੇਟ ਇਜਲਾਸ 28-29 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਆਲ ਇੰਡੀਆ ਪਾਰਟੀ ਕਾਨਫਰੰਸ ਫਰਵਰੀ 2023 ਵਿਚ ਪਟਨਾ ਸਾਹਿਬ ਵਿਖੇ ਹੋਵੇਗੀ। ਇੰਨਾਂ ਕਾਨਫਰੰਸਾ ਵਿਚ ਪਾਰਟੀ ਅਪਣੇ ਕੀਤੇ ਕੰਮਾਂ ਸਰਗਰਮੀਆਂ ਦੀ ਸਮੀਖਿਆ ਕਰਦੀ ਹੈ, ਭਵਿੱਖ ਦੀ ਸੇਧ ਨਿਰਧਾਰਤ ਕਰਦੀ ਹੈ ਅਤੇ ਨਵੀਂ ਲੀਡਰਸ਼ਿਪ ਦੀ ਚੋਣ ਕਰਦੀ ਹੈ।


Post a Comment

0 Comments