ਬੱਚਿਆਂ ਦੇ ਰਾਸ਼ਟਰੀ ਬਹਾਦਰੀ ਅਵਾਰਡ ਲਈ ਅਰਜ਼ੀਆਂ ਦੀ ਮੰਗ

 ਮੁਕੰਮਲ ਅਰਜ਼ੀਆਂ ਅਕਤੂਬਰ, 2022 ਤੱਕ ਭੇਜੀਆਂ ਜਾਣ- ਡਿਪਟੀ ਕਮਿਸ਼ਨਰਪੰਜਾਬ ਇੰਡੀਆ ਨਿਊਜ਼

ਫ਼ਰੀਦਕੋਟ ਜੁਲਾਈ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਬਾਲ ਭਲਾਈ ਕੌਂਸਲ ਫ਼ਰੀਦਕੋਟ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇੰਡੀਅਨ ਕੌਂਸਲਕੌਂਸਲ ਆਫ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਨਵੀਂ ਦਿੱਲੀ ਵੱਲੋਂ ਤੋਂ 18 ਸਾਲ ਦੇ ਬੱਚੇ ਜਿਨ੍ਹਾਂ ਨੇ ਕੋਈ ਵਿਸ਼ੇਸ਼ ਬਹਾਦਰੀ ਦਾ ਕੰਮ ਕੀਤਾ ਹੋਵੇਉਨ੍ਹਾਂ ਬੱਚਿਆਂ ਨੂੰ ਕੌਂਸਲਵੱਲੋਂ ਸਾਲ 2022 ਲਈ ਰਾਸ਼ਟਰੀ ਬਹਾਦਰੀ ਅਵਾਰਡ ਦੇਣ ਦੀ ਯੋਜਨਾ ਹੈ। ਇਸ ਸਕੀਮ ਅਧੀਨ ਜਿਨ੍ਹਾਂ ਬੱਚਿਆਂ ਨੇ ਜੁਲਾਈ 2021 ਤੋਂ 30 ਸਤੰਬਰ 2022 ਤੱਕ ਕੋਈ ਬਹਾਦਰੀ ਦਾ ਵਿਲੱਖਣ ਕਾਰਜ ਕੀਤਾ ਹੋਵੇ ਉਨ੍ਹਾਂ ਦੇ ਨਾਮ ਰਾਸ਼ਟਰੀ ਬਾਲ ਭਲਾਈ ਕੌਂਸਿਲ ਨਵੀਂ ਦਿੱਲੀ ਨੂੰ ਅਕਤੂਬਰ,2022 ਤੱਕ ਭੇਜੇ ਜਾਣੇ ਹਨ।

          ਡਿਪਟੀ ਕਮਿਸ਼ਨਰ ਨੇ ਆਮ ਲੋਕਾਂ  ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਬੱਚੇ ਦਾ ਨਾਮ ਹੋਵੇ ਜਿਸ ਨੇ ਕੋਈ ਵਿਲੱਖਣ ਬਹਾਦਰੀ ਦਾ ਕਾਰਜ ਕੀਤਾ ਹੋਵੇ ਤਾਂ ਉਸ ਬੱਚੇ ਦਾ ਕੇਸ ਤਿਆਰ ਕਰਕੇ ਆਨਰੇਰੀ ਸਕੱਤਰ ਜਿਲ੍ਹਾ ਬਾਲ ਭਲਾਈ ਕੌਂਸਲ ਦੇ ਦਫਤਰ ਰੈਡ ਕਰਾਸ ਭਵਨ ਫ਼ਰੀਦਕੋਟ ਵਿਖੇ ਅਕਤੂਬਰ,2022 ਤੱਕ ਹਰ ਹਾਲਤ ਵਿੱਚ ਭੇਜੇ ਜਾਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਕੱਤਰ ਜਿਲ੍ਹਾ ਰੈਡ ਕਰਾਸ ਸ਼ਾਖਾ ਫ਼ਰੀਦਕੋਟ ਨਾਲ ਨਿੱਜੀ ਜਾਂ ਫੋਨ ਨੰ- 01639-250228 ਤੇ ਸੰਪਰਕ ਕੀਤਾ ਜਾ ਸਕਦਾ ਹੈ

Post a Comment

0 Comments