ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੱਦੇਨਜ਼ਰ ਮਾਨਯੋਗ ਡੀ,ਜੀ,ਪੀ,ਪੰਜਾਬ ਜੀ ਵੱਲੋਂ ਮਿਲੇ ਆਦੇਸ਼ਾ ਤਹਿਤ ਜਿਲਾ ਮਾਨਸਾ ਵਿਖੇ ਕੀਤਾ ਗਿਆ ਸਪੈਸ਼ਲ ਸਰਚ ਅਪਰੇਸ਼ਨ

ਅਸਰਦਾਰ ਢੰਗ ਨਾਲ ਸਰਚ ਕਰਕੇ 3 ਨਸ਼ਾ ਤਸੱਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ -: ਡੀ ਆਈ  ਜੀ,ਸ੍ਰੀ ਗੁਰਪ੍ਰੀਤ ਸਿੰਘ ਗਿੱਲ

ਜਿਲਾ ਨੂੰ ਨਸ਼ਾ ਮੁਕਤ ਕਰਨਾ ਮਾਨਸਾ ਪੁਲਿਸ ਦਾ ਮੁਢਲਾ ਕਾਰਜ :-ਐਸ, ਐਸ, ਪੀ, ਸ੍ਰੀ ਗੌਰਵ ਤੂਰਾ  


ਮਾਨਸਾ, 09 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ 

ਸ੍ਰੀ ਗੌਰਵ ਤੂੂਰਾ,ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ^ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਿਨਸ਼਼ੀਲਤਾ (ੱਕਗਰ ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਿਸਦੇ ਮੱਦੇਨਜ਼ਰ ਸ੍ਰੀ ਗੌਰਵ ਯਾਦਵ, ਆਈ,ਪੀ,ਐਸ,ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਵੱਲੋੋਂ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਪੁਲਿਸ ਦੇ ਉਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਅੱਜ ਸਪੈਸ਼ਲ ਕਾਰਡਨ ਐਂਡ ਸਰਚ ਅਪਰੇਸ਼ਨ ਕਰਨ ਦੇ ਆਦੇਸ਼ ਦਿੱਤੇ ਗਏ। ਜਿਸ ਦੀ ਪਾਲਣਾ ਕਰਦੇ ਹੋਏ ਜਿਲਾ ਮਾਨਸਾ ਅੰਦਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਆਈ,ਪੀ,ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਕਮਾਂਡੋੋ, ਬਹਾਦਰਗੜ ਪਟਿਆਲਾ ਜੀ ਦੀ ਨਿਗਰਾਨੀ ਹੇਠ ਥਾਣਾ ਸਿਟੀ^1 ਮਾਨਸਾ ਅਤੇ ਥਾਣਾ ਸਿਟੀ^2 ਮਾਨਸਾ ਦੀਆ 4 ਨਸ਼ਾ ਪ੍ਰਭਾਵਿਤ ਥਾਵਾਂ ਦੀ ਸੁਭਾ 11 ਵਜੇ ਤੋਂ ਦੁਪਿਹਰ 3 ਵਜੇ ਤੱਕ ਅਸਰਦਾਰ ਢੰਗ ਨਾਲ ਸਰਚ ਕੀਤੀ ਗਈ। ਇਸ ਸਰਚ ਅਪਰੇਸ਼ਨ ਦੌਰਾਨ 2 ਐਸ,ਪੀ, 4 ਡੀ,ਐਸ,ਪੀ, 8 ਮੁਖ ਅਫਸਰਾਨ, 4 ਇੰਚਾਰਜ ਪੁਲਿਸ ਚੌੌਕੀਆਂ ਸਮੇਤ 300 ਪੁਲਿਸ ਕਰਮਚਾਰੀਆਂ ਨੇ ਭਾਗ ਲਿਆ।

ਇਸ ਸਪੈਸ਼ਲ ਸਰਚ ਅਪਰੇਸ਼ਨ ਦੌੌਰਾਨ ਨਸ਼ਾ ਤਸੱਕਰ ਮੰਗਲਜੀਤ ਸਿੰਘ ਉਰਫ ਚੇਪੀ ਪੁੱਤਰ ਨਿੱਕਾ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 5 ਗ੍ਰਾਮ ਹੈਰੋਇੰਨ (ਚਿੱਟਾ) ਸਮੇਤ 10 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁਲਜਿਮ ਦੀਪਕ ਕੁਮਾਰ ਉਰਫ ਛਿੱਬਰ ਪੁੱਤਰ ਰਾਜ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇੰਨ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਮੁਲਜਿਮ ਮਾਸ਼ਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਦਸੌਧੀਆਂ ਨੂੰ ਕਾਬੂ ਕਰਕੇ ਉਸ ਪਾਸੋੋ 1 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ ਹੈ, ਜਿਹਨਾਂ ਵਿਰੁੱਧ ਐਨ,ਡੀ,ਪੀ,ਐਸ,ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।  

ਐਸ ਐਸ ਪੀ ਮਾਨਸਾ ਸ੍ਰੀ ਗੌਰਵ ਤੂੂਰਾ, ਆਈ,ਪੀ, ਜੀ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪਹਿਲਾਂ ਹੀ ਵਿਸੇਸ਼ ਮੁਹਿੰਮ ਆਰੰਭ ਕਰਕੇ ਰੋਜਾਨਾਂ ਹੀ ਗਸ਼ਤਾ, ਨਾਕਾਬੰਦੀਆ ਅਤੇ ਸਰਚ ਅਪਰੇਸ਼ਨ ਚਲਾ ਕੇ ਹੌੌਟ ਸਪੌੌਟ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ। ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਬਰਾਮਦਗੀ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋੋਂ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Post a Comment

0 Comments