ਗ੍ਰਾਮ ਪੰਚਾਇਤ ਵੱਲੋਂ ਨਵੇਂ ਖੁੱਲ੍ਹੇ ਸਰਕਾਰੀ ਰਾਸ਼ਨ ਡੀਪੂ ਦਾ ਕਣਕ ਵੰਡ ਕੇ ਉਦਘਾਟਨ ਕੀਤਾ*

 *ਗ੍ਰਾਮ ਪੰਚਾਇਤ ਵੱਲੋਂ ਨਵੇਂ ਖੁੱਲ੍ਹੇ ਸਰਕਾਰੀ ਰਾਸ਼ਨ ਡੀਪੂ ਦਾ ਕਣਕ ਵੰਡ ਕੇ ਉਦਘਾਟਨ ਕੀਤਾ*


ਮੋਗਾ/ ਬਾਘਾਪੁਰਾਣਾ 22 ਜੁਲਾਈ [ਸਾਧੂ ਰਾਮ ਲੰਗੇਆਣਾ]
:= ਪਿੰਡ ਲੰਗੇਆਣਾ ਪੁਰਾਣਾ ਵਿਖੇ ਨਵੇਂ ਖੁੱਲ੍ਹੇ ਸਰਕਾਰੀ ਰਾਸ਼ਨ ਡੀਪੂ ਦਾ ਸਰਪੰਚ ਸੁਖਦੇਵ ਸਿੰਘ ਵੱਲੋਂ ਖਪਤਕਾਰਾਂ ਨੂੰ ਪਹਿਲੀ ਵਾਰ ਸਸਤੀ ਕਣਕ ਵੰਡ ਕੇ ਉਦਘਾਟਨ ਕੀਤਾ। ਇਸ ਮੌਕੇ ਨਵ ਨਿਯੁਕਤ ਡੀਪੂ ਹੋਲਡਰ ਗਿਆਨੀ ਜਸਵਿੰਦਰ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਕਣਕ ਹਰੇਕ ਖਪਤਕਾਰ ਨੂੰ ਸਮੇਂ ਸਿਰ ਮੁਹੱਈਆ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਚ ਰਾਮ ਸਿੰਘ,ਪੰਚ ਸਵਰਨ ਸਿੰਘ,ਪੰਚ ਨਿਰਮਲ ਸਿੰਘ,ਪੰਚ ਭਿੰਦਰ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਾਬਕਾ ਪੰਚ ਜਗਸੀਰ ਸਿੰਘ,ਪ੍ਰੇਮ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ,ਜੀ ਓ ਜੀ ਸਤਨਾਮ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।ਫੋਟੋ ਕੈਪਸਨ,,,, ਪਿੰਡ ਲੰਗੇਆਣਾ ਪੁਰਾਣਾ ਵਿਖੇ ਨਵੇਂ ਖੁੱਲ੍ਹੇ ਸਰਕਾਰੀ ਰਾਸ਼ਨ ਡੀਪੂ ਦਾ ਉਦਘਾਟਨ ਕਰਦੇ ਹੋਏ ਸਰਪੰਚ ਸੁਖਦੇਵ ਸਿੰਘ ਨਾਲ ਹਨ ਡੀਪੂ ਹੋਲਡਰ ਜਸਵਿੰਦਰ ਸਿੰਘ ਅਤੇ ਬਾਕੀ ਪਤਵੰਤੇ

Post a Comment

0 Comments