ਡਾ ਓਬਰਾਏ ਨੂੰ ਮਿਲੇਗਾ ਇੰਟਰਨੈਸ਼ਨਲ ਪੀਸ ਅਵਾਰਡ ਅੱਜ ,ਦੁਬੱਈ ਵਿੱਚ ਦਿੱਤਾ ਜਾਵੇਗਾ ਅਵਾਰਡ ,ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਡਾ ਐਸ ਪੀ ਸਿੰਘ ਉਬਰਾਏ

 


ਫਿਰੋਜਪੁਰ,2 ਜੁਲਾਈ(ਹਰਜਿੰਦਰ ਸਿੰਘ ਕਤਨਾ)-ਉਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਨੂੰ ਉਨ੍ਹਾਂ ਦੀਆਂ ਪੂਰੀ ਮਾਨਵਤਾ ਪ੍ਰਤੀ ਨਿਭਾਈਆਂ ਜਾ ਰਹੀਆਂ ਸਲਾਘਾਯੋਗ ਸੇਵਾਵਾਂ ਬਦਲੇ ਤਿੰਨ ਜੁਲਾਈ ਨੂੰ ਐਚ ਐਮ ਸੀ ਯੁਨਾਈਟਿਡ ਵੱਲੋਂ ਸ਼ਾਮ ਸੱਤ ਵਜੇ ਜੇ ਡਬਲਯੂ ਮੈਰੀਓਟ ਸੇਖ ਬਿਜਨਸ ਬੈਅ ਦੁਬੱਈ ਵਿਖੇ ਦਿੱਤਾ ਜਾਵੇਗਾ। ਸੰਸਥਾ ਦੇ ਫਿਰੋਜਪੁਰ ਸਥਿੱਤ ਜਿਲ੍ਹਾ ਦਫਤਰ ਤੋਂ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ,ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਡਾ ਓਬਰਾਏ ਵੱਲੋ ਲੋੜਵੰਦਾਂ ਦੀ ਮੱਦਦ ਬਗੈਰ ਕੋਈ ਜਾਤੀ ਜਾਂ ਧਰਮ ਦੇ ਕੀਤੀ ਜਾ ਰਹੀ ਹੈ । ਉਨਾਂ ਵੱਲੋਂ ਲੋੜਵੰਦਾਂ ਦੀ ਭਲਾਈ ਉਪਰ ਬਗੈਰ ਕਿਸੇ ਤੋਂ ਇੱਕ ਰੁਪਏ ਦੀ ਮੱਦਦ ਲਏ ਕਰੋੜਾਂ ਰੁਪਏ ਆਪਣੀ ਕਮਾਈ ਵਿੱਚੋਂ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਕਰੋੜਾਂ ਰੁਪਏ ਦੀ ਰਕਮ ਉਨਾਂ ਦੇ ਖਰਚੇ

ਲਈ ਦਿੱਤੀ ਜਾ ਰਹੀ ਹੈ । ਇਸ ਤੋਂ ਇਲਾਵਾ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਮੱਦਦ ,ਬਿਮਾਰਾਂ ਦਾ ਇਲਾਜ , ਨਾਮਾਤਰ ਰੇਟਾਂ ਤੇ ਮੈਡੀਕਲ ਟੈਸਟ ਅਤੇ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਹੈ। ਉਨਾਂ ਨੂੰ ਵਿਸ਼ਵ ਸ਼ਾਤੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਤੇ ਸੰਸਥਾ ਦੇ ਕੋਮੀ ਪ੍ਰਧਾਨ ਜੱਸਾ ਸਿੰਘ ਸੰਧੂ, ਮੈਡੀਕਲ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ,ਸਿੱਖਿਆ ਡਾਇਰੈਕਟਰ ਮੈਡਮ ਇੰਦਰਜੀਤ ਕੋਰ ਗਿੱਲ, ਕੇ ਐਸ ਗਰੇਵਾਲ , ਡਾ ਅਟਵਾਲ ,ਲਖਵਿੰਦਰ ਸਿੰਘ ਕਰਮੂਵਾਲਾ,ਨਰਿੰਦਰ ਬੇਰੀ , ਸੰਜੀਵ ਬਜਾਜ , ਸੁਖਜੀਤ ਹਰਾਜ ,ਰਣਜੀਤ ਸਿੰਘ ਰਾਏ ਜੀਰਾ,ਦਵਿੰਦਰ ਸਿਘ ਛਾਬੜਾ ਮੱਖੂ ,ਵਿਜੇ ਕੁਮਾਰ ਮੱਲਾਂ ਵਾਲਾ , ਬਲਵਿੰਦਰ ਪਾਲ ਫਿਰੋਜਪੁਰ, ਜਸਬੀਰ ਸ਼ਰਮਾ ਮਮਦੋਟ , ਜਗਦੀਸ ਥਿੰਦ ਅਤੇ ਸੁਖਦੇਵ ਸਿੰਘ ਮੁੱਦਕੀ ਅਤੇ ਹੋਰ ਸੰਸਥਾ ਦੇ ਸੀਨੀਅਰ ਅਫਸਰਾਂ ਅਤੇ ਸਟਾਫ ਵੱਲੋਂ ਖੁਸ਼ੀ ਜਾਹਿਰ ਕੀਤੀ ਅਤੇ ਉਨ੍ਹਾਂ ਨੂੰ ਮੁਬਾਰਕ ਬਾਦ ਦਿੱਤੀ ਗਈ ਹੈ।

Post a Comment

0 Comments