ਸਹੁਰਾ ਪਰਿਵਾਰ ਤੋਂ ਦੁੱਖੀ ਹੋ ਕੇ ਸਲਫ਼ਾਸ ਖਾ ਕੇ ਕੀਤੀ ਖੁਦਕੁਸ਼ੀ

 


ਹਰਪ੍ਰੀਤ ਬੇਗਮਪੁਰੀ 

ਹੁਸ਼ਿਆਰਪੁਰ/ਬੁਲੋਵਾਲ / 8 ਜੁਲਾਈ  26 ਸਾਲਾਂ ਦੀ ਵਿਆਹੁਤਾ ਲੜਕੀ ਨੇ ਸਹੁਰਾ ਪਰਿਵਾਰ ਤੋਂ ਦੁੱਖੀ ਹੋ ਕੇ ਸਲਫ਼ਾਸ ਖਾ ਕੇ ਕੀਤੀ ਖੁਦਕੁਸ਼ੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਮੂੰਡੀਆਂ ਦੀ ਲੜਕੀ ਹਰਮਨਪ੍ਰੀਤ ਕੌਰ  ਪੁੱਤਰੀ ਮਨਜਿੰਦਰ ਸਿੰਘ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ  ਉਮਰ 26 ਸਾਲ ਜਿਸਦਾ ਵਿਆਹ ਹਰਮਨਦੀਪ ਸਿੰਘ ਪੁੱਤਰ ਮਨੋਹਰ ਸਿੰਘ ਪਿੰਡ ਮੁਰਾਦਪੁਰ ਨਰਿਆਲ  ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਨਾਲ 10-2-2018 ਨੂੰ ਹੋਇਆ ਸੀ।  ਲੜਕੀ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਹਰਮਨਦੀਪ ਸਿੰਘ ਅਤੇ ਉਸ ਦੇ ਮਾਤਾ-ਪਿਤਾ ਵਿਦੇਸ਼ ਅਮਰੀਕਾ ਚਲੇ ਗਏ ਸਨ। ਲੜਕੀ ਦੇ ਸਹੁਰੇ ਪਰਿਵਾਰ ਵਿੱਚ ਲੜਕੀ ਦੀ ਚਾਚੀ ਸੱਸ ਨਿਰਮਲ ਕੌਰ ਪਤਨੀ ਰਜਿੰਦਰ ਸਿੰਘ ਚਾਚਾ ਸਹੁਰਾ ਰਹਿੰਦੇ ਸਨ ਮੇਰੀ ਲੜਕੀ ਵੀ ਉਨਾਂ ਦੇ ਕੋਲ ਹੀ ਰਹਿੰਦੀ ਸੀ।ਵਿਆਹ ਤੋਂ ਬਾਅਦ ਕ਼ਰੀਬ 9 ਮਹੀਨੇ ਹੀ ਮੇਰੀ ਲੜਕੀ ਨੂੰ ਘਰ ਵਿੱਚ ਰੱਖਿਆ ਅਤੇ ਬਾਅਦ ਵਿੱਚ ਚਾਚੀ ਸੱਸ  ਨਿਰਮਲ ਕੌਰ ਅਤੇ ਚਾਚਾ ਸਹੁਰਾ ਰਜਿੰਦਰ ਸਿੰਘ ਮੈਨੂੰ ਕਹਿਣ ਲੱਗ ਪਏ ਕੇ ਤੂੰ ਆਪਣੀ ਛੋਟੀ ਲੜਕੀ ਜਸਨੀਤ ਕੌਰ ਦਾ ਰਿਸ਼ਤਾ ਸਾਡੇ ਲੜਕੇ ਨਾਲ ਕਰ ਮੈਂ ਕਿਹਾ ਕਿ ਅਜੇ ਮੇਰੀ ਸਿਹਤ ਠੀਕ ਨਹੀਂ ਹੈ ਜਦੋਂ ਸਿਹਤ ਠੀਕ ਹੋਵੇਗੀ ਤਾਂ ਮੈਂ ਗੱਲ ਕਰ ਲਵਾਂਗਾ ਤਾਂ ਉਹ ਮੈਨੂੰ ਕਹਿਣ ਲੱਗੇ ਕੇ ਜੇਕਰ ਤੂੰ ਛੋਟੀ ਲੜਕੀ ਦਾ ਰਿਸ਼ਤਾ ਨਹੀਂ ਦੇਣਾ ਤਾਂ ਆਪਣੀ ਵੱਡੀ ਲੜਕੀ ਨੂੰ ਵੀ ਲੈਜਾ। ਤਾਂ ਮੈਂ ਲੜਕੀ ਨੂੰ ਘਰ ਲੈ ਕੇ ਆ ਗਿਆ ਫਿਰ ਮੇਰੀ ਲੜਕੀ ਨੂੰ ਫੋਨ ਕਰਕੇ ਇਹ ਬਹੁਤ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਇਸੇ ਪ੍ਰੇਸ਼ਾਨੀ ਕਾਰਨ ਮੇਰੀ ਲੜਕੀ ਨੇ 7-7-2022 ਨੂੰ ਸਲਫਾਸ ਦੀ ਗੋਲੀ ਖਾ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪਿਤਾ ਮਨਜਿੰਦਰ ਸਿੰਘ ਨੇ ਮੀਡੀਆ ਰਾਹੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।ਮਿਰਤਕ ਲੜਕੀ ਦੇ ਪਿੰਡ ਦੇ ਸਰਪੰਚ ਅਤੇ ਪੰਚ  ਨੇ ਕਿਹਾ ਕਿ ਮਿਰਤਕ ਲੜਕੀ ਦੀ ਚਾਚੀ ਸੱਸ ਨਿਰਮਲ ਕੌਰ ਨੂੰ ਪੁਲਿਸ ਵਲੋਂ ਫਰਾਰ ਕੀਤਾ ਗਿਆ ਦੂਜੇ ਪਾਸੇ ਪੱਤਰਕਾਰਾਂ ਨੇ ਜਦੋਂ ਲੜਕੀ ਦੇ ਚਾਚੇ ਸਹੁਰੇ ਰਜਿੰਦਰ ਸਿੰਘ ਦੇ ਪਰਿਵਾਰ ਨਾਲ ਗੱਲ ਕਰਨੀ ਚਾਹੀ ਤਾਂ ਚਾਚੇ ਸਹੁਰੇ ਰਜਿੰਦਰ ਸਿੰਘ ਦੇ ਲੜਕੇ ਨੇ  ਆਪਣੇ ਘਰ ਦਾ ਗੇਟ ਨਹੀਂ ਖੋਲ੍ਹਿਆ ਅਤੇ ਕੁੱਝ ਵੀ ਜਾਣਕਾਰੀ ਦੇਣ ਜਾਂ ਆਪਣਾ ਪੱਖ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਥਾਣਾ ਬੁਲ੍ਹੋਵਾਲ ਦੇ ਐੱਸ ਐੱਚ ਓ ਸ੍ਰ.ਜਸਵੀਰ ਸਿੰਘ ਬਰਾੜ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦਾ ਪਤੀ ਹਰਮਨਦੀਪ ਸਿੰਘ ਸੱਸ ਮਨਜੀਤ ਕੌਰ ਸਹੁਰਾ ਮਨੋਹਰ ਸਿੰਘ ਚਾਚੀ ਸੱਸ ਨਿਰਮਲ ਕੌਰ ਚਾਚਾ ਸਹੁਰਾ ਰਜਿੰਦਰ ਸਿੰਘ ਖਿਲਾਫ FIR NO 0107 ਧਾਰਾ 306 IPC ਤਹਿਤ ਕੇਸ ਦਰਜ਼ ਕਰ ਦਿੱਤਾ ਗਿਆ ਹੈ ਅਤੇ ਮਿਰਤਕ ਲੜਕੀ ਦੇ ਚਾਚਾ ਸਹੁਰਾ ਰਜਿੰਦਰ ਸਿੰਘ ਨੂੰ ਰੈਸਟ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਬਹੁਤ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜਦੋ ਪੱਤਰਕਾਰਾਂ ਨੇ ਐੱਸ ਐੱਚ ਓ ਸ੍ਰ.ਜਸਵੀਰ ਸਿੰਘ ਬਰਾੜ ਨੂੰ ਮਿਰਤਕ ਲੜਕੀ ਦੇ ਪਿੰਡ ਦੇ ਸਰਪੰਚ ਅਤੇ ਪੰਚ ਦੇ ਕਹਿਣ ਮੁਤਾਬਿਕ ਮਿਰਤਕ ਦੀ ਚਾਚੀ ਸੱਸ ਨਿਰਮਲ ਕੌਰ ਨੂੰ ਪੁਲਿਸ ਵਲੋਂ ਫਰਾਰ ਕਰਨ ਬਾਰੇ ਪੁੱਛਿਆ ਤਾਂ ਉਨਾਂ ਕਿਹਾ ਏਦਾਂ ਦੀ ਕੋਈ ਗੱਲ ਨਹੀਂ ਹੈ ਪੁਲਿਸ ਦੋਸ਼ੀਆਂ ਨੂੰ ਲੱਭਦੀ ਹੈ ਫਰਾਰ ਨਹੀਂ ਕਰਦੀ ਹੈ ਉਨ੍ਹਾਂ ਕਿਹਾ ਬਹੁਤ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਧਰ ਮਿਰਤਕ ਲੜਕੀ ਦੇ ਪਰਿਵਾਰਕ ਮੈਬਰਾਂ ਅਤੇ ਮਿਰਤਕ ਲੜਕੀ ਦੇ ਪਿੰਡ ਦੇ ਸਰਪੰਚ ਪੰਚ ਅਤੇ  ਕੁਜ ਪਿੰਡ ਵਾਸੀਆਂ ਆਦਿ ਨੇ ਕਿਹਾ ਜ਼ੇਕਰ  ਪੁਲਿਸ ਵਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ   ਪੁਲਿਸ ਖਿਲਾਫ ਧਰਨੇ ਲਗਾਏ ਜਾਣਗੇ

Post a Comment

0 Comments