ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਗਿਆ ਸਨਮਾਨਿਤ।

 ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਗਿਆ ਸਨਮਾਨਿਤ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਸਰਕਾਰੀ ਸੈਕੰਡਰੀ ਸਮਾਰਟ ਸਕੂਲ(ਕੰਨਿਆ), ਬੁਢਲਾਡਾ ਵਿਖੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿੱਚ ਮੈਰਿਟ ਦਰਜਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ

ਵਿਸ਼ੇਸ਼ ਤੌਰ'ਤੇ  ਸਨਮਾਨਿਤ ਕੀਤਾ ਗਿਆ।ਜਿਨ੍ਹਾਂ ਵਿੱਚੋਂ ਬੱਛੋਆਣਾ ਸਕੂਲ ਦੀਆਂ ਦੋ ਵਿਦਿਆਰਥਣਾਂ ਅਰਸ਼ਪ੍ਰੀਤ ਕੌਰ ਅਤੇ ਨਵਨਿੰਦਰ ਕੌਰ, ਬੁਢਲਾਡਾ ਕੰਨਿਆ ਸਕੂਲ ਤੋਂ ਚਾਰ ਵਿਦਿਆਰਥਣਾਂ ਸਾਕਸ਼ੀ, ਸੀਮਾ ਦੇਵੀ,ਮਨਦੀਪ ਅਤੇ ਸਿਮਰਨ,ਦਾਤੇਵਾਸ ਮਾਡਲ ਸਕੂਲ ਤੋਂ ਮਨਦੀਪ ਕੌਰ ਅਤੇ ਖੁਸ਼ੀ ਰਾਣੀ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਨੇਤਰਹੀਣ ਹੋਣ ਦੇ ਬਾਵਜੂਦ ਆਪਣੀ ਮਿਹਨਤ ਅਤੇ ਹੌਂਸਲੇ ਸਦਕਾ ਨੈਟ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਰਮਨਦੀਪ ਕੌਰ  ਨੂੰ ਇਸ ਵਿਸ਼ੇਸ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ।ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੁਕੇਸ਼ ਕੁਮਾਰ,ਪ੍ਰਿੰਸੀਪਲ ਰਾਜੇਸ਼ ਅਰੋੜਾ,ਮਾਸਟਰ ਵਨੀਤ ਕੁਮਾਰ,ਮਾਸਟਰ ਬਲਵਿੰਦਰ ਸਿੰਘ,ਵਿਮਲ ਜੈਨ,ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਮਾਸਟਰ ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਈ.ਓ.,ਦਵਿੰਦਰਪਾਲ ਸਿੰਘ ਲਾਲਾ, ਮਿਸਤਰੀ ਜਰਨੈਲ ਸਿੰਘ, ਕੁਲਦੀਪ ਸਿੰਘ ਅਨੇਜਾ,ਚਰਨਜੀਤ ਸਿੰਘ, ਐੱਮ.ਪੀ. ਆਨੰਦ ਆਦਿ ਹਾਜ਼ਰ ਸਨ।

Post a Comment

0 Comments